ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਗੋਡਿਆਂ ਦੇ ਦਰਦ ਤੋਂ ਮਿਲੇਗਾ ਛੁਟਕਾਰਾ, ਦਿਨਾਂ ’ਚ ਦਿਸੇਗਾ ਅਸਰ

Monday, Jul 01, 2024 - 03:11 PM (IST)

ਜਲੰਧਰ (ਬਿਊਰੋ)– ਵਧਦੀ ਉਮਰ ਦੇ ਨਾਲ ਗੋਡਿਆਂ ’ਚ ਦਰਦ ਤੇ ਅਕੜਾਅ ਮਹਿਸੂਸ ਹੋਣ ਲੱਗਦਾ ਹੈ। ਬਜ਼ੁਰਗ ਅਕਸਰ ਗੋਡਿਆਂ ਤੇ ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਰਹਿੰਦੇ ਹਨ। ਹੁਣ ਰੁਝੇਵੇਂ ਭਰੀ ਜੀਵਨ ਸ਼ੈਲੀ ਕਾਰਨ ਕਈ ਵਾਰ ਨੌਜਵਾਨਾਂ ਨੂੰ ਗੋਡਿਆਂ ਦੇ ਦਰਦ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਜੋੜਾਂ ਦੇ ਦਰਦ ਦੀ ਸਮੱਸਿਆ ਭੋਜਨ ’ਚ ਵਿਟਾਮਿਨ ਡੀ, ਕੈਲਸ਼ੀਅਮ, ਆਇਰਨ ਤੇ ਜ਼ਰੂਰੀ ਪੋਸ਼ਕ ਤੱਤਾਂ ਦੀ ਕਮੀ ਕਾਰਨ ਹੁੰਦੀ ਹੈ। ਗੋਡਿਆਂ ਦੇ ਦਰਦ ਦਾ ਇਲਾਜ ਕਰਨ ਤੇ ਦਵਾਈਆਂ ਲੈਣ ਤੋਂ ਬਾਅਦ ਵੀ ਕਈ ਵਾਰ ਰਾਹਤ ਨਹੀਂ ਮਿਲਦੀ। ਅਜਿਹੇ ’ਚ ਤੁਸੀਂ ਘਰੇਲੂ ਨੁਸਖ਼ਿਆਂ ਨਾਲ ਗੋਡਿਆਂ ਦੇ ਦਰਦ ਦਾ ਇਲਾਜ ਕਰ ਸਕਦੇ ਹੋ।

ਗੋਡਿਆਂ ਦੇ ਦਰਦ ਨੂੰ ਦੂਰ ਕਰ ਦੇਣਗੇ ਇਹ ਘਰੇਲੂ ਨੁਸਖ਼ੇ

ਹਲਦੀ
ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹਲਦੀ ਸਰੀਰ ਲਈ ਬੇਹੱਦ ਫ਼ਾਇਦੇਮੰਦ ਹੁੰਦੀ ਹੈ। ਗੋਡਿਆਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਹਲਦੀ ਵਾਲਾ ਦੁੱਧ ਪੀਣਾ ਚਾਹੀਦਾ ਹੈ। ਦਰਦ ਵਾਲੀ ਥਾਂ ’ਤੇ ਹਲਦੀ ਦਾ ਪੇਸਟ ਲਗਾਉਣ ਨਾਲ ਵੀ ਦਰਦ ਤੋਂ ਰਾਹਤ ਮਿਲਦੀ ਹੈ।

ਸਰ੍ਹੋਂ ਦਾ ਤੇਲ
ਸਰ੍ਹੋਂ ਦਾ ਤੇਲ ਦਰਦ ਲਈ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਨਾੜੀਆਂ ’ਚ ਖ਼ੂਨ ਦਾ ਵਹਾਅ ਵਧਦਾ ਹੈ, ਜਿਸ ਕਾਰਨ ਮਾਸਪੇਸ਼ੀਆਂ ਤੇ ਜੋੜਾਂ ’ਚ ਦਰਦ ਦੀ ਸਮੱਸਿਆ ਨਹੀਂ ਹੁੰਦੀ। ਸਰ੍ਹੋਂ ਦੇ ਤੇਲ ’ਚ ਲਸਣ ਦੀ ਤੁਰੀ ਪਾ ਕੇ ਮਾਲਸ਼ ਕਰਨ ਨਾਲ ਵੀ ਦਰਦ ਤੋਂ ਰਾਹਤ ਮਿਲਦੀ ਹੈ।

ਨਿੰਬੂ
ਦਰਦ ਤੋਂ ਰਾਹਤ ਪਾਉਣ ਲਈ ਨਿੰਬੂ ਦੇ ਛਿਲਕੇ ਨੂੰ ਗਰਮ ਤਿਲ ਦੇ ਤੇਲ ’ਚ ਭਿਓਂ ਕੇ ਗੋਡਿਆਂ ’ਤੇ ਰਗੜੋ। ਨਿੰਬੂ ’ਚ ਮੌਜੂਦ ਸਿਟਰਿਕ ਐਸਿਡ ਸਰੀਰ ’ਚ ਯੂਰਿਕ ਐਸਿਡ ਨੂੰ ਘੱਟ ਕਰਦਾ ਹੈ। ਇਸ ਨਾਲ ਸੋਜ ਤੇ ਦਰਦ ’ਚ ਵੀ ਰਾਹਤ ਮਿਲਦੀ ਹੈ।

ਅਦਰਕ
ਜੋੜਾਂ ਤੇ ਮਾਸਪੇਸ਼ੀਆਂ ਦੇ ਦਰਦ ਤੋਂ ਰਾਹਤ ਪਾਉਣ ਲਈ ਅਦਰਕ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਅਦਰਕ ’ਚ ਮੌਜੂਦ ਐਂਟੀ-ਇੰਫਲੇਮੇਟਰੀ, ਐਂਟੀ-ਅਲਸਰ ਤੇ ਐਂਟੀ-ਆਕਸੀਡੈਂਟ ਗੁਣ ਇਮਿਊਨ ਪਾਵਰ ਨੂੰ ਮਜ਼ਬੂਤ ਕਰਦੇ ਹਨ। ਅਦਰਕ ਦੀ ਚਾਹ ਪੀਣਾ ਤੇ ਅਦਰਕ ਦਾ ਸੇਵਨ ਕਰਨਾ ਫ਼ਾਇਦੇਮੰਦ ਹੁੰਦਾ ਹੈ। ਦਰਦ ’ਤੇ ਅਦਰਕ ਦਾ ਪੇਸਟ ਲਗਾਉਣ ਨਾਲ ਵੀ ਆਰਾਮ ਮਿਲਦਾ ਹੈ।

ਨੋਟ– ਸਾਡਾ ਲੇਖ ਸਿਰਫ਼ ਆਮ ਜਾਣਕਾਰੀ ਪ੍ਰਦਾਨ ਕਰਨ ਲਈ ਹੈ। ਵਧੇਰੇ ਵੇਰਵਿਆਂ ਲਈ ਹਮੇਸ਼ਾ ਕਿਸੇ ਮਾਹਿਰ ਜਾਂ ਆਪਣੇ ਡਾਕਟਰ ਨਾਲ ਸਲਾਹ ਕਰੋ।


sunita

Content Editor

Related News