ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਕੱਲ੍ਹ ਲੱਗੇਗਾ ਲੰਬਾ Power Cut!

Tuesday, Feb 17, 2026 - 06:20 PM (IST)

ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਕੱਲ੍ਹ ਲੱਗੇਗਾ ਲੰਬਾ Power Cut!

ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਬੁੱਧਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਅਤੇ ਮੇਨਟੀਨੈਂਸ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।  

ਇਹ ਵੀ ਪੜ੍ਹੋ-  'ਜੇ ਰਾਹੁਲ ਗਾਂਧੀ ਕੋਲ ਸਾਡੇ ਲਈ ਟਾਈਮ ਨਹੀਂ, ਅਸੀਂ ਵੀ ਵਿਹਲੇ ਨਹੀਂ": ਨਵਜੋਤ ਕੌਰ ਸਿੱਧੂ

ਬਠਿੰਡਾ (ਸੁਖਵਿੰਦਰ)- 66 ਕੇ.ਵੀ. ਗਰਿੱਡ ਸਬ-ਸਟੇਸ਼ਨ ਸਿਵਲ ਸਟੇਸ਼ਨ ਬਠਿੰਡਾ ਤੋਂ ਚਲਦੇ 11 ਕੇ.ਵੀ. ਸਿਵਲ ਸਟੇਸ਼ਨ ਫੀਡਰ ਦੀ ਜ਼ਰੂਰੀ ਮੁਰੰਮਤ ਹੋਣ ਕਾਰਨ ਬਿਜਲੀ ਦੀ ਸਪਲਾਈ 18 ਫਰਵਰੀ ਨੂੰ ਦੁਪਹਿਰ 1 ਵਜੇ ਤੋਂ ਲੈ ਕੇ ਦੁਪਹਿਰ 2:30 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਸ੍ਰੀ ਸੰਦੀਪ ਕੁਮਾਰ ਗਰਗ ਸੀਨੀਅਰ ਕਾਰਜਕਾਰੀ ਇੰਜੀਨੀਅਰ ਵੰਡ ਮੰਡਲ ਬਠਿੰਡਾ ਨੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਬਿਜਲੀ ਦੀ ਇਸ ਸਪਲਾਈ ਬੰਦ ਕਾਰਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਡਿਪਟੀ ਕਮਿਸ਼ਨਰ ਰਿਹਾਇਸ਼, ਵਕੀਲਾਂ ਦੇ ਚੈਂਬਰ ਦੇ ਆਸਪਾਸ ਦਾ ਏਰੀਆ ਪ੍ਰਭਾਵਿਤ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸਥਿਤੀ ਮੁਤਾਬਕ ਇਸ ਸੱਟ ਡਾਊਨ ਦਾ ਸਮਾਂ ਵਧਾਇਆ ਜਾਂ ਘਟਾਇਆ ਵੀ ਜਾ ਸਕਦਾ ਹੈ।

ਇਹ ਵੀ ਪੜ੍ਹੋ- ਮਾਨ ਸਰਕਾਰ ਦੇ '1000 ਰੁਪਏ' ਵਾਲੇ ਦਾਅਵੇ 'ਤੇ ਭੜਕੇ ਰਾਜਾ ਵੜਿੰਗ, ਰੈਲੀ 'ਚ ਸਰਕਾਰ ਨੂੰ ਦਿੱਤੀ ਸਿੱਧੀ ਚੁਣੌਤੀ!

ਕੋਟਕਪੂਰਾ (ਨਰਿੰਦਰ ਬੈੜ੍ਹ)- ਇੰਜੀਨੀਅਰ ਇਕਬਾਲ ਸਿੰਘ ਐਸ.ਡੀ.ਓ. ਸਬ ਅਰਬਨ ਸਬ ਡਿਵੀਜ਼ਨ ਪੀ.ਐੱਸ.ਪੀ.ਸੀ.ਐਲ. ਕੋਟਕਪੂਰਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ 220 ਸਬ ਸਟੇਸ਼ਨ ਸੰਧਵਾ ਤੋਂ ਚਲਦੇ 11 ਕੇ.ਵੀ. ਪੁਰਾਣੀ ਦਾਣਾ ਮੰਡੀ ਫੀਡਰ ਦੀ ਬਿਜਲੀ ਸਪਲਾਈ ਜਰੂਰੀ ਮੁਰੰਮਤ ਕਾਰਨ 18 ਫਰਵਰੀ ਦਿਨ ਬੁੱਧਵਾਰ ਨੂੰ ਸਵੇਰੇ 10 ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗੀ, ਜਿਸ ਨਾਲ ਸਿੱਖਾਂਵਾਲਾ ਰੋਡ ਅਤੇ ਨਾਨਕ ਨਗਰੀ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਦੀ AI ਵੀਡੀਓ 'ਤੇ ਹੈੱਡ ਗ੍ਰੰਥੀ ਵੱਲੋਂ ਸਖ਼ਤ ਨਿੰਦਾ, ਕਿਹਾ- ਹੋਵੇ ਸਖ਼ਤ ਕਾਰਵਾਈ

ਗੁਰਦਾਸਪੁਰ (ਵਿਨੋਦ) : ਇੰਜੀਨੀਅਰ ਅਰੁਣ ਭਾਰਦਵਾਜ, ਉਪ-ਮੰਡਲ ਅਫ਼ਸਰ (ਤਿੱਬੜ) ਨੇ ਦੱਸਿਆ ਕਿ ਉਪ-ਮੰਡਲ ਤਿੱਬੜ ਦੇ ਅਧੀਨ ਪੈਂਦੇ 66 ਕੇ. ਵੀ. ਬਿਜਲੀ ਘਰ ਬੱਬੇਹਾਲੀ ਵਿਖੇ ਜ਼ਰੂਰੀ ਮੁਰੰਮਤ ਦਾ ਕੰਮ ਕੀਤਾ ਜਾਣਾ ਹੈ। ਇਸ ਕਾਰਨ ਇੱਥੋਂ ਚੱਲਦੇ ਸਾਰੇ 11 ਕੇ.ਵੀ. ਫੀਡਰ ਮਿਤੀ 19 ਫਰਵਰੀ 2026 ਨੂੰ ਬੰਦ ਰਹਿਣਗੇ। ਇਸ ਦੌਰਾਨ ਉਪ-ਮੰਡਲ ਤਿੱਬੜ ਅਧੀਨ ਪੈਂਦੇ ਪਿੰਡ ਬੱਬੇਹਾਲੀ, ਪੰਧੇਰ, ਭੁੱਲੇਚੱਕ, ਥਾਣੇਵਾਲ, ਮੁਸਤਫ਼ਾਬਾਦ, ਨਵਾਂ ਪਿੰਡ ਝਾਵਰ, ਪੁਰਾਣਾ ਝਾਵਰ ਅਤੇ ਬਾਜੇਚੱਕ ਆਦਿ ਦੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਮੁਕੰਮਲ ਤੌਰ ’ਤੇ ਬੰਦ ਰਹੇਗੀ। ਉਨ੍ਹਾਂ ਖਪਤਕਾਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਥਾਵਾਂ 'ਤੇ ਪੈ ਸਕਦੈ ਮੀਂਹ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


 


author

Shivani Bassan

Content Editor

Related News