ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਭਲਕੇ ਬਿਜਲੀ ਸਪਲਾਈ ਰਹੇਗੀ ਬੰਦ! ਲੱਗੇਗਾ ਲੰਬਾ Power Cut

Wednesday, Feb 25, 2026 - 06:36 PM (IST)

ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਭਲਕੇ ਬਿਜਲੀ ਸਪਲਾਈ ਰਹੇਗੀ ਬੰਦ! ਲੱਗੇਗਾ ਲੰਬਾ Power Cut

ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਵੀਰਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।  

ਜਾਡਲਾ ਵਿਚ ਬਿਜਲੀ ਬੰਦ ਰਹੇਗੀ
ਜਾਡਲਾ (ਔਜਲਾ)- 220 ਸਬ ਸਟੇਸ਼ਨ ਜਾਡਲਾ ਤੋਂ ਚੱਲ ਰਹੇ 11 ਕੇ. ਵੀ. ਜਾਡਲਾ ਸਿਟੀ ਫੀਡਰ (ਕੈਟਾਗਿਰੀ ਨੰਬਰ 1) ਤੋਂ ਜ਼ਰੂਰੀ ਮੁਰੰਮਤ ਕਾਰਨ 26 ਫਰਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਕਾਰਨ ਇਸ ਫੀਡਰ ਤੋਂ ਚਲਦੇ ਪਿੰਡ ਜਾਡਲਾ ਅਤੇ ਲੰਗੜੋਆ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।

ਇਹ ਵੀ ਪੜ੍ਹੋ: ਪੰਜਾਬ 'ਚ 3 ਜ਼ਿਲ੍ਹਿਆਂ ਲਈ Alert! ਮੌਸਮ ਵਿਭਾਗ ਨੇ ਕੀਤੀ 1 ਮਾਰਚ ਤੱਕ ਵੱਡੀ ਭਵਿੱਖਬਾਣੀ

ਜਲਾਲਾਬਾਦ ਵਿਚ ਬਿਜਲੀ ਸਪਲਾਈ ਰਹੇਗੀ ਬੰਦ
ਜਲਾਲਾਬਾਦ (ਆਦਰਸ਼, ਜਤਿੰਦਰ)–ਬਿਜਲੀ ਲਾਈਨਾਂ ਸਣੇ ਹੋਰ ਜ਼ਰੂਰੀ ਕੰਮਾਂ ਦੇ ਲਈ 26 ਫਰਵਰੀ ਨੂੰ ਸਵੇਰੇ 10 ਵਜੇ ਤੋਂ 66 ਕੇ. ਵੀ. ਸਬ ਸਟੇਸ਼ਨ ਤੋਂ ਚੱਲਣ ਵਾਲੀ 11 ਕੇ. ਵੀ. ਬਿਜਲੀ ਸਪਲਾਈ ਬੰਦ ਰਹੇਗੀ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਿਜਲੀ ਬੋਰਡ ਐੱਸ. ਡੀ. ਓ. ਨਵਜੋਤ ਸਿੰਘ ਨੇ ਦੱਸਿਆ ਕਿ ਫੈਲਸ਼ਡ ਡਿਸਕਾ ਲੜੀਆ ਅਤੇ ਟ੍ਰਰੀ ਕਟਿੰਗ ਕਰਨ ਲਈ ਸਬ ਸਟੇਸ਼ਨ 66 ਕੇ. ਵੀ. ਜੀਵਾ ਅਰਾਈ, 66 ਕੇ. ਵੀ. ਸਬ ਸਟੇਸ਼ਨ ਬਾਜੇ ਕੇ, 66 ਕੇ. ਵੀ. ਸਬ ਸਟੇਸ਼ਨ ਨੂਰੇ ਕੇ, 66 ਕੇ. ਵੀ. ਸਬ ਸਟੇਸ਼ਨ ਪੀਰ ਬਖ਼ਸ਼ ਚੌਹਾਣ ਅਤੇ 66 ਕੇ. ਵੀ. ਸਬ ਸਟੇਸ਼ਨ ਪੰਜੇ ਕੇ ਤੋਂ ਚੱਲਦੀ 11 ਕੇ. ਵੀ. ਸਪਲਾਈ 26 ਫਰਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਬੰਦ ਰਹੇਗੀ। ਐੱਸ. ਡੀ. ਓ. ਨਵਜੋਤ ਸਿੰਘ ਨੇ ਬਿਜਲੀ ਉਪਭੋਗਤਾ ਨੂੰ ਅਪੀਲ ਕਰਦੇ ਹੋਏ ਨਿਰਧਾਰਿਤ ਸਮੇਂ ਤੋਂ ਪਹਿਲਾਂ ਬਿਜਲੀ ਨਾਲ ਸਬੰਧਤ ਆਪਣੇ ਕੰਮਕਾਰ ਨਿਪਟਾ ਲੈਣ ਤਾਂ ਕਿ ਉਨ੍ਹਾਂ ਨੂੰ ਬਾਅਦ ’ਚ ਕਿਸੇ ਵੀ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ: ਪ੍ਰਤਾਪ ਬਾਜਵਾ ਦੀ CEC ਨੂੰ ਚਿੱਠੀ, 'ਆਪ' ਸਰਕਾਰ 'ਕਾਪੀਰਾਈਟ ਨੀਤੀ' ਰਾਹੀਂ ਵਿਰੋਧੀਆਂ ਦੀ ਆਵਾਜ਼ ਦਬਾ ਰਹੀ

ਰਾਏਕੋਟ ਵਿਚ ਬਿਜਲੀ ਸਪਲਾਈ ਬੰਦ ਰਹੇਗੀ
ਰਾਏਕੋਟ (ਭੱਲਾ)-ਪਾਵਰਕਾਮ ਰਾਏਕੋਟ ਵਲੋਂ ਬਿਜਲੀ ਸਪਲਾਈ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ ਰਾਏਕੋਟ 66 ਕੇ. ਵੀ. ਗਰਿੱਡ ਤੋਂ ਚੱਲਦੇ 11 ਕੇ. ਵੀ. ਰਾਏਕੋਟ ਸ਼ਹਿਰੀ ਕੈਟਾਗਿਰੀ-1 ਫੀਡਰ ਅਤੇ ਗੁਰਦੁਆਰਾ ਟਾਹਲੀਆਣਾ ਸਾਹਿਬ ਫੀਡਰ (ਕੈਟਾਗਿਰੀ 1) ਤੋਂ ਚੱਲਣ ਵਾਲੀ ਬਿਜਲੀ ਸਪਲਾਈ 26 ਫ਼ਰਵਰੀ ਦਿਨ ਵੀਰਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰੱਖੀ ਜਾਵੇਗੀ। ਜਿਸ ਕਾਰਨ ਉਕਤ ਫੀਡਰਾਂ ਤੋਂ ਚੱਲਦੇ ਇਲਾਕੇ ਸਰਦਾਰ ਹਰੀ ਸਿੰਘ ਨਲਵਾ ਚੌਂਕ ਤੋਂ ਤਲਵੰਡੀ ਗੇਟ, ਨਗਰ ਕੌਂਸਲ, ਗੁਰਦੁਆਰਾ ਟਾਹਲੀਆਣਾ ਸਾਹਿਬ, ਨੂਰਾਮਾਹੀ ਨਗਰ, ਸੀਲੋਆਣੀ ਰੋਡ, ਬੱਸੀਆਂ ਰੋਡ, ਫੋਕਲ ਪੁਆਇੰਟ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ। ਇਹ ਜਾਣਕਾਰੀ ਐੱਸ. ਡੀ. ਓ. ਪਾਵਰਕਾਮ ਕੁਲਦੀਪ ਕੁਮਾਰ ਵੱਲੋਂ ਦਿੱਤੀ ਗਈ।

ਇਹ ਵੀ ਪੜ੍ਹੋ: ਕੇਜਰੀਵਾਲ ਲਈ ਮੋਹਾਲੀ 'ਚ ਹੈਲੀਪੈਡ ਬਣਾਉਣ ਲਈ ਲੋਕਾਂ ਦੇ ਕਰੋੜਾਂ ਰੁਪਏ ਕਿਉਂ ਕੀਤੇ ਬਰਬਾਦ: ਖਹਿਰਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News