ਕਰ ਲਓ ਤਿਆਰੀ! ਕੱਲ੍ਹ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ Power Cut

Wednesday, Feb 18, 2026 - 07:42 PM (IST)

ਕਰ ਲਓ ਤਿਆਰੀ! ਕੱਲ੍ਹ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ Power Cut

ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਵੀਰਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਅਤੇ ਮੈਨਟੀਨੈਂਸ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।  

ਇਹ ਵੀ ਪੜ੍ਹੋ: ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਪੁਲਸ ਸਟੇਟ 'ਚ ਕੀਤਾ ਤਬਦੀਲ: ਸੁਖਪਾਲ ਖਹਿਰਾ

ਦਸੂਹਾ ਵਿਚ ਰਹੇਗੀ ਬਿਜਲੀ ਬੰਦ 
ਦਸੂਹਾ (ਝਾਵਰ)- ਇੰਜੀਨੀਅਰ ਵਿਜੇ ਕੁਮਾਰ ਐੱਸ. ਡੀ. ਓ. ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਉੱਪ ਮੰਡਲ ਦਿਹਾਤੀ ਦਸੂਹਾ ਵੱਲੋਂ ਜਾਣਕਾਰੀ ਦਿੱਤੀ ਗਈ ਕਿ 66 ਕੇ. ਵੀ. ਸਬ ਸਟੇਸ਼ਨ ਦਸੂਹਾ ਵਿਖੇ ਟੀ 2 ਪਾਵਰ ਟਰਾਂਸਫਾਰਮਰ ਦੀ ਜ਼ਰੂਰੀ ਮੁਰੰਮਤ ਕਰਨ ਲਈ ਬਿਜਲੀ ਦੀ ਸਪਲਾਈ 19 ਫਰਵਰੀ ਨੂੰ ਸਵੇਰੇ 10 ਵਜੇ ਤੋਂ 4 ਵਜੇ ਤੱਕ ਬੰਦ ਰਵੇਗੀ। ਇਸ ਨਾਲ 11 ਕੇ. ਵੀ. ਮੀਰਪੁਰ ਏ. ਪੀ. ਕੰਢੀ, ਸ਼ਰੀਹਪੁਰ ਏ. ਪੀ. ਕੰਢੀ, ਪੰਨਮਾ ਕੰਢੀ ਮਿਕਸ, ਬਨਿਆਲ ਯੂ. ਪੀ. ਐੱਸ, ਕਲੋਵਾਲ ਯੂ. ਪੀ. ਐੱਸ, 11 ਕੇ. ਵੀ. ਹਮਜਾ ਯੂ. ਪੀ. ਐੱਸ. ਅਤੇ 11 ਕੇ. ਵੀ. ਕਲਿਆਣਪੁਰ ਫੀਡਰ ਬੰਦ ਰਹਿਣਗੇ । ਇਸ ਨਾਲ ਫੱਤਨ ਚੱਕ, ਬਨਿਆਲ, ਮੀਰਪੁਰ, ਕਲੋਵਾਲ, ਪੱਸੀ ਕੰਡੀ, ਡਡਿਆਲ, ਚੱਕ ਮਹਿਰਾ, ਮੋਰੀਆਂ, ਰਾਘੋਵਾਲ, ਪੰਨਵਾ, ਬਲਗੜਾਂ, ਬਾਜਵਾ, ਜੰਡੌਰ, ਠੱਕਰ ,ਪੰਡੋਰੀ ਰਾਈਆਂ, ਸਫਦਰਪੁਰ, ਪੱਸੀ ਬੇਟ, ਕੈਰੇ, ਭੂਸ਼ਾ, ਉਸਮਾਨ ਸ਼ਹੀਦ, ਜੰਡ, ਮਾਂਗਟ,­ ਛਾਂਗਲਾ, ਨਰਾਇਣਗੜ੍ਹ, ਬੁੱਧੋਬਰਕਤ, ਬੇਗਪੁਰ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।

ਇਹ ਵੀ ਪੜ੍ਹੋ: ਪੰਜਾਬ 'ਚ ਕਾਨੂੰਨ ਵਿਵਸਥਾ ਖ਼ਤਮ, ਸਰਹੱਦੀ ਜ਼ਿਲ੍ਹੇ ਬਣ ਰਹੇ ਅਪਰਾਧ ਦੇ ਅੱਡੇ, ਸਰਕਾਰ ਪ੍ਰਚਾਰ 'ਚ ਰੁੱਝੀ : ਬਾਜਵਾ

ਜਾਡਲਾ ਵਿਚ ਬਿਜਲੀ ਬੰਦ ਰਹੇਗੀ
ਜਾਡਲਾ (ਔਜਲਾ)-220 ਕੇ. ਵੀ. ਸਬ ਸਟੇਸ਼ਨ ਜਾਡਲਾ ਤੋਂ ਚੱਲ ਰਹੀ 11 ਕੇ. ਵੀ. ਮਝੂਰ ਏ. ਪੀ. ਫੀਡਰ ਤੋਂ ਜ਼ਰੂਰੀ ਮੁਰੰਮਤ ਕਰਨ ਲਈ 19 ਫਰਵਰੀ ਨੂੰ ਸਵੇਰ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਕਹੇਗੀ, ਜਿਸ ਕਾਰਨ ਇਸ ਫੀਡਰ ਤੋਂ ਚਲਦੇ ਪਿੰਡ ਮਝੂਰ,ਸ਼ਾਹਪੁਰ ਪੱਟੀ, ਸ਼ੇਖਪੁਰ ਬਾਗ,ਦੁਪਾਲਪੁਰ ,ਮਡਾਲਾ, ਆਲੋਵਾਲ, ਤਾਜੋਵਾਲ, ਮਹੱਦੀਪੁਰ ਆਦੀ ਪਿੰਡਾਂ ਦੀ ਮੋਟਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋ ਗਈ।

ਨੂਰਪੁਰਬੇਦੀ ਵਿਚ ਬਿਜਲੀ ਸਪਲਾਈ ਬੰਦ ਰਹੇਗੀ
ਨੂਰਪੁਰਬੇਦੀ (ਕੁਲਦੀਪ)-ਐੱਸ. ਡੀ. ਓ. ਪੰਜਾਬ ਰਾਜ ਪਾਵਰਕਾਮ ਲਿਮਟਿਡ ਦਫ਼ਤਰ ਸਿੰਘਪੁਰ ਦੇ ਹਵਾਲੇ ਨਾਲ ਜਾਰੀ ਇਕ ਬਿਆਨ ਇੰਜ਼. ਅਜਮੇਰ ਸਿੰਘ ਜੇ. ਈ. ਰਾਹੀਂ ਦੱਸਿਆ‌ ਜਾਂਦਾ ਹੈ ਕਿ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਦੇ ਚੱਲਦਿਆਂ 66 ਕੇ.ਵੀ. ਨਲਹੋਟੀ ਤੋਂ ਚੱਲਦਾ 11 ਕੇ. ਵੀ. ਸਵਾੜਾ ਫੀਡਰ ਦੀ ਸਪਲਾਈ ਸਵੇਰੇ 10.00 ਤੋਂ ਸ਼ਾਮ 4.00ਵਜੇ ਤੱਕ ਬੰਦ ਰਹੇਗੀ । ਜਿਸ ਵਿਚ ਚਲਦੇ ਪਿੰਡ ਹੇਠਲੀ ਨਲਹੋਟੀ, ਬੂਥਗੜ, ਹਰੀਪੂਰ ਵਾਟਰ ਬਾਕਸ, ਸਵਾੜਾ ਲਵਾਣਾ ਬਸਤੀ ਅਤੇ ਸੈਂਸੋਵਾਲ ਆਦਿ ਦੀ ਬਿਜਲੀ ਸਪਲਾਈ 19-02- 2026 ਨੂੰ ਸਵੇਰੇ 10 ਵਜੇ ਤੋਂ ਸ਼ਾਮ 4.00 ਵਜੇ ਤੱਕ ਬੰਦ ਰੱਖੀ ਜਾਵੇਗੀ। ਚੱਲਦੇ ਕੰਮ ਕਾਰਨ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਹੋਟਲ 'ਚ ਛਾਪੇਮਾਰੀ! ਗੰਦਾ ਧੰਦਾ ਕਰਦੀਆਂ ਫੜੀਆਂ ਗਈਆਂ ਕੁੜੀਆਂ

ਸੁਲਤਾਨਪੁਰ ਲੋਧੀ ਵਿਚ ਬਿਜਲੀ ਬੰਦ ਰਹੇਗੀ
ਸੁਲਤਾਨਪੁਰ ਲੋਧੀ (ਧੰਜੂ)- ਪੰਜਾਬ ਪਾਵਰਕਾਮ ਕਾਰਪੋਰੇਸ਼ਨ ਗਰਿੱਡ ਤਲਵੰਡੀ ਚੌਧਰੀਆਂ ਤੋਂ ਚੱਲਣ ਵਾਲੇ ਸਾਰੇ ਫੀਡਰ 19 ਤਾਰੀਖ਼ ਨੂੰ ਬੰਦ ਰਹਿਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਡੀ. ਓ. ਜੋਗਿੰਦਰ ਸਿੰਘ ਅਤੇ ਜੇ. ਈ. ਕੁਲਦੀਪ ਸਿੰਘ ਸਬ-ਡਵੀਜ਼ਨ ਟਿੱਬਾ ਨੇ ਦੱਸਿਆ ਕਿ ਤਲਵੰਡੀ ਚੌਧਰੀਆਂ ਗਰਿੱਡ ਦੀ ਜ਼ਰੂਰੀ ਮੁਰੰਮਤ ਕਰਨ 19 ਫਰਵਰੀ ਨੂੰ ਸਵੇਰੇ 10 ਤੋਂ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।

ਇਹ ਵੀ ਪੜ੍ਹੋ: ਪੰਜਾਬ 'ਚ ਮੀਂਹ ਤੇ ਗੜ੍ਹੇਮਾਰੀ ਦਾ Alert! ਮੌਸਮ ਦੀ 22 ਤਾਰੀਖ਼ ਤੱਕ ਵੱਡੀ ਭਵਿੱਖਬਾਣੀ, ਸਾਵਧਾਨ ਰਹਿਣ ਇਹ ਜ਼ਿਲ੍ਹੇ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News