Punjab ਦੇ ਇਨ੍ਹਾਂ ਇਲਾਕਿਆਂ ''ਚ ਭਲਕੇ ਲੱਗੇਗਾ ਲੰਬਾ Power Cut, ਕਰ ਲਓ ਤਿਆਰੀ

Friday, Feb 20, 2026 - 08:49 PM (IST)

Punjab ਦੇ ਇਨ੍ਹਾਂ ਇਲਾਕਿਆਂ ''ਚ ਭਲਕੇ ਲੱਗੇਗਾ ਲੰਬਾ Power Cut, ਕਰ ਲਓ ਤਿਆਰੀ

ਨਾਭਾ (ਖੁਰਾਣਾ)- ਬਿਜਲੀ ਬੋਰਡ ਸ਼ਹਿਰੀ ਸਬ-ਡਵੀਜ਼ਨ ਨਾਭਾ ਦੇ ਐੱਸ. ਡੀ. ਓ. ਇੰਜੀ: ਅਮਨਦੀਪ ਸਿੰਘ ਨੇ ਦੱਸਿਆ ਕਿ 66 ਕੇ. ਵੀ. ਨਵੇਂ ਗਰਿੱਡ ’ਤੇ ਜ਼ਰੂਰੀ ਮੇਨਟੀਨੈਂਸ ਲਈ 21 ਫਰਵਰੀ ਨੂੰ ਸਵੇਰੇ 10 ਤੋਂ ਦੁਪਹਿਰ 1 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਕਾਰਨ 66 ਕੇ. ਵੀ. ਨਵੇਂ ਗਰਿੱਡ ਨਾਭਾ ਤੋਂ ਚੱਲਣ ਵਾਲੇ 11 ਕੇ. ਵੀ. ਵੀਰ ਸਿੰਘ ਫੀਡਰ, 11 ਕੇ. ਵੀ. ਮੇਹਸ ਗੇਟ ਫੀਡਰ, 11 ਕੇ. ਵੀ. ਅਜੀਤ ਨਗਰ ਫੀਡਰ ਅਤੇ 11 ਕੇ. ਵੀ. ਥੂਹੀ ਰੋਡ ਫੀਡਰ ਤੋਂ ਚੱਲਣ ਵਾਲੇ ਏਰੀਏ ਵੀਰ ਸਿੰਘ ਕਾਲੋਨੀ, ਸ਼ਿਵਾ ਇਨਕਲੇਵ, ਪ੍ਰੀਤ ਵਿਹਾਰ, ਪਟੇਲ ਨਗਰ, ਵਿਕਾਸ ਕਾਲੋਨੀ, ਮੁੰਨਾ ਲਾਲ ਇਨਕਲੇਵ, ਸ਼ਾਰਦਾ ਕਾਲੋਨੀ, ਥੂਹੀ ਰੋਡ, ਅਜੀਤ ਨਗਰ, ਬੱਤਾ ਬਾਗ, ਰਣਜੀਤ ਨਗਰ, ਤੁਲਸੀ ਚੌਕ, ਮੋਦੀ ਮਿੱਲ, ਕਰਿਆਣਾ ਭਵਨ, ਰਾਇਲ ਸਟੇਟ, ਘੁਲਾੜ ਮੰਡੀ, ਪੁਰਾਣੀ ਸਬਜ਼ੀ ਮੰਡੀ, ਪੰਜਾਬੀ ਬਾਗ, ਜਸਪਾਲ ਕਾਲੋਨੀ ਆਦੀ ਦੀ ਬਿਜਲੀ ਸਪਲਾਈ ਬੰਦ ਰਹੇਗੀ।

ਸੁਲਤਾਨਪੁਰ ਲੋਧੀ (ਧੰਜੂ)- ਪੰਜਾਬ ਪਾਵਰਕਾਮ ਕਾਰਪੋਰੇਸ਼ਨ ਗਰਿੱਡ ਤਲਵੰਡੀ ਚੌਧਰੀਆਂ ਅਰਬਨ, ਖੇਤੀਬਾੜੀ ਅਤੇ ਟਿੱਬਾ ਗਰਿੱਡ ਤੋਂ ਖੇਤੀਬਾੜੀ ਫੀਡਰ 21 ਤਰੀਕ ਨੂੰ ਬੰਦ ਰਹਿਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟਿੱਬਾ ਇੰਜੀਨੀਅਰ ਜੋਗਿੰਦਰ ਸਿੰਘ ਉਪ ਮੰਡਲ ਟਿੱਬਾ ਅਤੇ ਜੇ. ਈ. ਕੁਲਦੀਪ ਸਿੰਘ ਨੇ ਦੱਸਿਆ ਕਿ 66 ਕੇ. ਵੀ. ਤਲਵੰਡੀ ਚੌਧਰੀਆਂ ਤੋਂ ਚਲਦੇ ਫੀਡਰਾਂ ਦੀ ਬਿਜਲੀ ਸਪਲਾਈ 21 ਤਰੀਕ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।

ਨਵਾਂਸ਼ਹਿਰ (ਤ੍ਰਿਪਾਠੀ)- ਸਹਾਇਕ ਇੰਜੀਨੀਅਰ, ਸ਼ਹਿਰੀ ਸਬ-ਡਵੀਜ਼ਨ, ਨਵਾਂਸ਼ਹਿਰ ਵੱਲੋਂ ਜਾਰੀ ਇਕ ਪ੍ਰੈੱਸ ਰਿਲੀਜ਼ ਮੁਤਾਬਕ ਨਵਾਂਸ਼ਹਿਰ ਦੇ 66 ਕੇਵੀ ਸਬਸਟੇਸ਼ਨ ਤੋਂ ਚੱਲਣ ਵਾਲੇ ਸਿਟੀ 3 ਫੀਡਰ ਦੀ ਸ਼ਨੀਵਾਰ, 21 ਫਰਵਰੀ, 2026 ਨੂੰ ਸਵੇਰੇ 10 ਤੋਂ ਸ਼ਾਮ 3 ਵਜੇ ਤੱਕ ਜ਼ਰੂਰੀ ਮੈਨੀਟਿਨੈਂਸ ਦੇ ਚੱਲਦੇ ਬਿਜਲੀ ਬੰਦ ਰਹੇਗੀ। ਇਸ ਦੇ ਨਤੀਜੇ ਵਜੋਂ ਭੱਟੀ ਕਾਲੋਨੀ, ਵਿਕਾਸ ਨਗਰ, ਪ੍ਰਿੰਸ ਐਨਕਲੇਵ, ਰੋਟਰੀ ਭਵਨ ਅਤੇ ਇਸ ਨਾਲ ਜੁੜੇ ਹੋਰ ਖੇਤਰਾਂ ਲਈ ਬਿਜਲੀ ਬੰਦ ਰਹੇਗੀ। ਇਸੇ ਤਰ੍ਹਾਂ ਸ਼ਨੀਵਾਰ, 21 ਫਰਵਰੀ, 2026 ਨੂੰ, 66 ਕੇਵੀ ਸਬਸਟੇਸ਼ਨ ਤੋਂ ਚੱਲਣ ਵਾਲਾ 11 ਕੇ.ਵੀ .ਰੇਲਵੇ ਰੋਡ ਫੀਡਰ ਦੀ ਜ਼ਰੂਰੀ ਮੁਰੰਮਤ ਲਈ ਸਵੇਰੇ 10 ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਬੰਦ ਰਹੇਗੀ। ਇਸ ਨਾਲ ਦੇਵ ਨਗਰ, ਗੀਤਾ ਭਵਨ ਰੋਡ, ਲੜੋਇਆ ਮੁਹੱਲਾ, ਹੇਮਰਾਜ ਮੁਹੱਲਾ, ਰਿਸ਼ੀ ਮੁਹੱਲਾ, ਸ਼ਿਵ ਨਿਕੇਤਨ, ਅੰਦਰਲੀ ਦਾਣਾ ਮੰਡੀ, ਇੰਦਰਾਪੁਰੀ ਮੁਹੱਲਾ, ਜੈਨ ਸਟਰੀਟ, ਭੋਜਨ ਭੰਡਾਰ ਅਤੇ ਇਸ ਨਾਲ ਜੁੜੇ ਹੋਰ ਇਲਾਕਿਆਂ ਵਿਚ ਬਿਜਲੀ ਬੰਦ ਰਹੇਗੀ।

ਨੂਰਪੁਰਬੇਦੀ (ਸੰਜੀਵ ਭੰਡਾਰੀ/ਅਵਿਨਾਸ਼ ਸ਼ਰਮਾ)- ਵਧੀਕ ਸਹਾਇਕ ਇੰਜੀਨੀਅਰ ਪਾਵਰਕਾਮ ਉੱਪ ਦਫ਼ਤਰ ਤਖਤਗੜ੍ਹ ਕੁਲਵਿੰਦਰ ਸਿੰਘ ਵਲੋਂ ਦਿੱਤੀ ਜਾਣਕਾਰੀ ਅਨੁਸਾਰ 21 ਫਰਵਰੀ, ਦਿਨ ਸ਼ਨੀਵਾਰ ਨੂੰ ਭੱਟੋਂ ਫ਼ੀਡਰ ਦੀ ਬਿਜਲੀ ਸਪਲਾਈ ਜ਼ਰੂਰੀ ਮੈਂਟੀਨੈਂਸ ਅਤੇ ਦਰਖਤਾਂ ਦੀ ਕਟਾਈ ਕਾਰਣ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਬਿਜਲੀ ਬੰਦ ਰਹਿਣ ਕਾਰਣ ਸਰਥਲੀ, ਭੋਗੀਪੁਰ,ਭੱਟੋਂ,ਬੈਂਸਾਂ, ਟੱਪਰੀਆਂ,ਅੱਡਾ ਬੈਂਸ ,ਤਖਤਗੜ੍ਹ ,ਢਾਹਾਂ, ਘੜੀਸਪੁਰ, ਔਲਖਾਂ, ਅਸਾਲਤਪੁਰ,ਲੈਹੜੀਆਂ ਆਦਿ ਪਿੰਡਾਂ ਦੀ ਘਰੇਲੂ ਬਿਜਲੀ ਪ੍ਰਭਾਵਿਤ ਹੋਵੇਗੀ। ਬਿਜਲੀ ਬੰਦ ਰਹਿਣ ਦਾ ਸਮਾਂ ਵੱਧ ਘੱਟ ਹੋ ਸਕਦਾ ਹੈ।ਖਪਤਕਾਰਾਂ ਤੋ ਸਹਿਯੋਗ ਦੀ ਅਪੀਲ ਕੀਤੀ ਜਾਂਦੀ ਹੈ ।

ਦਸੂਹਾ (ਝਾਵਰ)- ਉਪ ਮੰਡਲ ਸਹਿਰੀ ਦਸੂਹਾ ਵੱਲੋਂ ਪ੍ਰੈੱਸ ਨੋਟ ਰਾਂਹੀ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ 11 ਕੇ. ਵੀ. ਕੈਥਾਂ ਫੀਡਰ ’ਤੇ ਜ਼ਰੂਰੀ ਮੁਰੰਮਤ ਕਰਨ ਲਈ ਅੱਜ ਮਿਤੀ 21 ਫਰਵਰੀ ਨੂੰ ਬਿਜਲੀ ਦੀ ਸਪਲਾਈ ਸਵੇਰੇ 10 ਵਜੇ ਤੋਂ ਦੁਪਿਹਰ 2 ਵਜੇ ਤੱਕ ਪ੍ਰਭਾਵਿਤ ਰਹੇਗੀ, ਜਿਸ ਨਾਲ ਕੈਂਥਾ, ਲੰਗਰਪੁਰ, ਐੱਸ. ਡੀ. ਐੱਮ. ਚੌਕ, ਕ੍ਰਿਪਾਲ ਕਾਲੋਨੀ, ਦਸਮੇਸ਼ ਨਗਰ, ਧਰਮਪੁਰਾ, ਨਿਹਾਲਪੁਰ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਸ ਦੌਰਾਨ ਉਪ ਮੰਡਲ ਅਫਸਰ ਨੇ ਉਪਭੋਗਤਾਵਾਂ ਕੋਲੋਂ ਸਹਿਯੋਗ ਦੀ ਅਪੀਲ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News