Punjab ਦੇ ਇਨ੍ਹਾਂ ਇਲਾਕਿਆਂ ''ਚ 6 ਘੰਟੇ ਬਿਜਲੀ ਰਹੇਗੀ ਗੁੱਲ, ਕਰ ਲਓ ਤਿਆਰੀ
Saturday, Feb 28, 2026 - 09:15 PM (IST)
ਨਵਾਂਸ਼ਹਿਰ (ਤ੍ਰਿਪਾਠੀ)-ਸਹਾਇਕ ਕਾਰਜਕਾਰੀ ਇੰਜੀਨੀਅਰ, ਪੇਂਡੂ ਸਬ-ਡਵੀਜ਼ਨ, ਨਵਾਂਸ਼ਹਿਰ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ, 66 ਕੇ.ਵੀ. ਸਬ-ਸਟੇਸ਼ਨ ਗੜ੍ਹਸ਼ੰਕਰ ਸੀ.ਕੇ.ਟੀ. ਨੰਬਰ 1 ਦੇ ਰੱਖ-ਰਖਾਅ ਲਈ ਬੰਦ ਹੋਣ ਕਾਰਨ, 66 ਕੇ.ਵੀ. ਭੀਣ ਸਬ-ਸਟੇਸ਼ਨ ਦੀ ਸਪਲਾਈ ਬੰਦ ਹੋਣ ਕਾਰਣ 11 ਕੇ.ਵੀ. ਘਟਾਰੋ ਫੀਡਰ, 11 ਕੇ.ਵੀ. ਕੋਟ ਪੱਤੀ ਫੀਡਰ, 11 ਕੇਵੀ ਮੁਬਾਰਕਪੁਰ ਫੀਡਰ, 11 ਕੇ.ਵੀ. ਮਹਾਲੋਂ ਫੀਡਰ, 11 ਕੇ.ਵੀ. ਮੂਸਾਪੁਰ ਫੀਡਰ, 11 ਕੇ.ਵੀ. ਜੱਬੋਵਾਲ ਫੀਡਰ, 11 ਕੇ.ਵੀ. ਭੀਣ ਫੀਡਰ, 11 ਕੇ.ਵੀ. ਗਜਪੁਰ ਫੀਡਰ ਤੇ ਨਿਰਧਾਰਤ ਰੱਖ-ਰਖਾਅ ਸ਼ਡਿਊਲ ਅਨੁਸਾਰ 2 ਮਾਰਚ, 2026 ਨੂੰ ਬਿਜਲੀ ਸਪਲਾਈ ਬੰਦ ਰਹੇਗੀ। ਜਿਸ ਕਾਰਨ ਪਿੰਡ ਅਮਰਗੜ੍ਹ, ਭੰਗਲ ਕਲਾਂ, ਕਰਿਆਮ, ਜੱਬਵਾਲ, ਅਲਾਚੌਰ, ਗਲੋਵਾਲ, ਮਹਿੰਦੀਪੁਰ, ਭੀਣ, ਗੁਜਰਪੁਰ, ਪੱਲੀ ਉਂਚੀ, ਮੁਬਾਰਕਪੁਰ, ਮੂਸਾਪੁਰ, ਮਹਾਲੋਂ, ਪੱਲੀ ਝਿੱਕੀ, ਪੱਲੀ ਉਂਚੀ, ਬਰਨਾਲਾ ਕਲਾਂ, ਲੋਧੀਪੁਰ, ਘਟਾਰੋਂ, ਕਰੀਹਾ, ਮੱਲਪੁਰ ਅੜਕਾਂ, ਅਲੀਪੁਰ ਦੇ ਘਰਾਂ ਅਤੇ ਮੋਟਰਾਂ ਨੂੰ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਠੱਪ ਰਹੇਗੀ।
ਅਬੋਹਰ (ਸੁਨੀਲ)–ਇੰਜ. ਰਾਜੀਵ ਗਰੋਵਰ ਏ. ਈ. ਈ. ਐੱਸ/ਡੀ ਨੰ. 1 ਵੱਲੋਂ ਦੱਸਿਆ ਗਿਆ ਹੈ ਕਿ ਨਵੇਂ 11 ਢਾਣੀ ਮਸੀਤ ਰੋਡ ਫੀਡਰ ਦੀ ਕੇਬਲ ਪਾਉਣ ਲਈ 220 ਕੇ. ਵੀ. ਗਰਿੱਡ ਤੋਂ ਚਲਦੇ ਫੀਡਰ, 11 ਕੇ. ਵੀ. ਪੁੱਡਾ ਕਾਲੋਨੀ ਫੀਡਰ ਅਤੇ 11 ਕੇ. ਵੀ. ਨਾਨਕ ਨਗਰੀ ਫੀਡਰ ’ਤੇ 1 ਮਾਰਚ ਨੂੰ ਦੁਪਿਹਰੇ 1:00 ਵਜੇ ਤੋਂ ਸ਼ਾਮ 6:00 ਵਜੇ ਤੱਕ ਪਰਮਿਟ ਰਹੇਗਾ , ਜਿਸ ਨਾਲ ਖੇਤਰ ਗੋਬਿੰਦ ਨਗਰੀ, ਪੁਰਾਣੀ ਫਾਜ਼ਿਲਕਾ ਰੋਡ ਦਾ ਕੁਝ ਹਿੱਸਾ, ਫਰੈਂਡਜ਼ ਕਾਲੋਨੀ, ਭਾਰਤ ਕਾਲੋਨੀ, ਡੀ. ਆਰ. ਕਾਲੋਨੀ, ਦਾਣਾ ਮੰਡੀ ਦਾ ਕੁਝ ਹਿੱਸਾ, ਨਵੀਂ ਫਾਜ਼ਿਲਕਾ ਰੋਡ ਉਪਰ ਨਾਨਕਸਰ ਗੁਰਦੁਆਰੇ ਤੋਂ ਅੱਗੇ ਫਾਜ਼ਿਲਕਾ ਚੂੰਗੀ ਤੱਕ ਅਤੇ ਪੁੱਡਾ ਕਾਲੋਨੀ ਦੀ ਬਿਜਲੀ ਸਪਲਾਈ ਬੰਦ ਰਹੇਗੀ। ਬਿਜਲੀ ਬੰਦ ਦਾ ਸਮਾਂ ਲੋੜ ਮੁਤਾਬਿਕ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ।
ਗੁਰਦਾਸਪੁਰ (ਹਰਮਨ)-ਗੁਰਦਾਸਪੁਰ ਸ਼ਹਿਰੀ ਉਪ ਮੰਡਲ ਦੇ ਅਧੀਨ ਆਉਂਦੇ ਬਿਜਲੀ ਖਪਤਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਬਿਜਲੀ ਅਧਿਕਾਰੀਆਂ ਨੇ ਦੱਸਿਆ ਕਿ 66 ਕੇ. ਵੀ. ਸਬ ਸਟੇਸ਼ਨ ਨਗਰ ਸੁਧਾਰ ਟਰੱਸਟ ਸਕੀਮ ਨੰਬਰ-7 ਗੁਰਦਾਸਪੁਰ ਤੋਂ ਚੱਲਦੇ ਫੀਡਰ ਐੱਸ.ਡੀ. ਕਾਲਜ ਅਤੇ ਗੋਲ ਮੰਦਰ ਫੀਡਰ ਦੀ ਬਿਜਲੀ ਸਪਲਾਈ 1 ਮਾਰਚ ਐਤਵਾਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਪ੍ਰਭਾਵਿਤ ਰਹੇਗੀ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਫੀਡਰਾਂ ਦੀ ਮੁਰੰਮਤ ਦਾ ਕੰਮ ਕੀਤਾ ਜਾਣਾ ਹੈ, ਜਿਸ ਕਾਰਨ ਬਿਜਲੀ ਬੰਦ ਰਹੇਗੀ। ਇਸ ਦੌਰਾਨ ਰਾਮ ਸ਼ਰਨਮ ਕਾਲੋਨੀ, ਕਾਨੂੰਨ ਫਾਟਕ ਤੋਂ ਡਾਕਟਰ ਲੱਖਣਪਾਲ ਹਸਪਤਾਲ, ਮਿਹਰ ਚੰਦ ਰੋਡ, ਇਸਲਾਮਾਬਾਦ ਮੁਹੱਲਾ, ਪੁਲਸ ਲਾਈਨ ਰੋਡ, ਭਾਈ ਲਾਲੋ ਜੀ ਚੌਕ, ਹਨੂੰਮਾਨ ਚੌਕ ਅਤੇ ਗੋਲ ਮੰਦਰ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
