6-7 ਘੰਟੇ ਲੰਬਾ Power Cut! ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਬੰਦ ਰਹੇਗੀ ਬਿਜਲੀ
Monday, Feb 16, 2026 - 08:15 PM (IST)
ਤਰਨਤਾਰਨ (ਆਹਲੂਵਾਲੀਆ) : 132 ਕੇ.ਵੀ.ਏ. ਸਬ ਸ਼ਟੇਸ਼ਨ ਤਰਨਤਾਰਨ ਤੋਂ ਚੱਲਦੇ 11 ਕੇ.ਵੀ. ਸਿਟੀ-4 ਤਰਨਤਾਰਨ ਫੀਡਰ ਦੀ ਬਾਈਫਰਕੇਸ਼ਨ ਕਰਨ ਕਰਕੇ 11 ਕੇ.ਵੀ. ਸਿਟੀ-4 ਫੀਡਰ ਅਤੇ ਪੁਲਸ ਲਾਈਨ ਤਰਨਤਾਰਨ ਦੀ ਬਿਜਲੀ ਸਪਲਾਈ ਮਿਤੀ 17.02.2026 ਮੰਗਲਵਾਰ ਨੂੰ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਨ੍ਹਾਂ ਤੋਂ ਚੱਲਦੇ ਇਲਾਕੇ ਦੀਪ ਐਵੀਨਿਊ, ਨਿਊ ਦੀਪ ਐਵੀਨਿਊ, ਫਤਿਹ ਚੱਕ, ਸ੍ਰੀ ਗੁਰੂ ਤੇਗ ਬਹਾਦਰ ਨਗਰ, ਅੰਮ੍ਰਿਤਸਰ ਰੋਡ ਅਤੇ ਸ੍ਰੀ ਗੁਰੂ ਤੇਗ ਬਹਾਦਰ ਨਗਰ-2 ਆਦਿ ਏਰੀਏ ਬੰਦ ਰਹਿਣਗੇ। ਇਹ ਸੂਚਨਾ ਇੰਜੀ. ਨਰਿੰਦਰ ਸਿੰਘ ਉੱਪ ਮੰਡਲ ਅਫ਼ਸਰ ਸ਼ਹਿਰੀ ਪਾਵਰਕਾਮ ਤਰਨਤਾਰਨ ਅਤੇ ਇੰਜੀ. ਗੁਰਭੇਜ ਸਿੰਘ ਜੇ.ਈ ਨੇ ਦਿੱਤੀ।
ਨੂਰਪੁਰਬੇਦੀ (ਕੁਲਦੀਪ ਸ਼ਰਮਾ) : ਝਾਂਡੀਆਂ ਫੀਡਰ ਦੀ ਬਿਜਲੀ ਸਪਲਾਈ ਬੰਦ ਰਹੇਗੀ। ਵਧੀਕ ਸਹਾਇਕ ਇੰਜੀਨੀਅਰ ਕੁਲਵਿੰਦਰ ਸਿੰਘ ਝੱਜ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 17 ਫਰਵਰੀ ਨੂੰ ਝਾਂਡੀਆਂ ਫੀਡਰ ਅਧੀਨ ਪੈਂਦੇ ਪਿੰਡਾਂ ਧਮਾਣਾ, ਗਰੇਵਾਲ, ਨੌਧੇਮਾਜਰਾ, ਨੀਲੀ ਰਾਜਗਿਰੀ, ਗੋਲੂ ਮਾਜਰਾ, ਜਟਵਾਹੜ, ਝਾਂਡੀਆਂ ਕਲਾਂ, ਝਾਂਡੀਆਂ ਖੁਰਦ, ਟਿੱਬਾ ਨੰਗਲ, ਬਾਲੇਵਾਲ, ਬਾਹਮਣਮਾਜਰਾ ਆਦਿ ਪਿੰਡਾਂ ਦੀ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਅਤੇ ਦਰੱਖਤਾਂ ਦੀ ਕਟਾਈ ਲਈ ਸਵੇਰੇ 10 ਤੋਂ ਲੈ ਕੇ 4 ਵਜੇ ਤੱਕ ਬੰਦ ਰਹੇਗੀ। ਬਿਜਲੀ ਬੰਦ ਰਹਿਣ ਦਾ ਸਮਾਂ ਘੱਟ-ਵੱਧ ਵੀ ਹੋ ਸਕਦਾ ਹੈ।
18 ਨੂੰ ਬਿਜਲੀ ਸਪਲਾਈ ਰਹੇਗੀ ਬੰਦ
ਬੱਸੀ ਪਠਾਣਾ (ਰਾਜਕਮਲ) : ਸ਼ਹਿਰੀ ਬਸੀ ਪਠਾਣਾ ਦੇ ਉਪ ਮੰਡਲ ਅਫਸਰ ਇੰਜ: ਗੁਰਤੇਜ ਸਿੰਘ ਨੇ ਜਾਣਕਾਰੀ ਦਿੰਦੇ ਦਸਿਆ ਕਿ ਮਿਤੀ 18.2.2026 (ਦਿਨ ਬੁੱਧਵਾਰ) ਨੂੰ 220 ਕੇ ਵੀ ਸਬ ਸਟੇਸ਼ਨ ਬਸੀ ਪਠਾਣਾ ਤੋਂ ਚੱਲਦੇ 11 ਕੇ ਵੀ ਨਾਨਕ ਦਰਬਾਰ (ਕੈਟਾਗਰੀ-1) ਫੀਡਰ, ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ ਬਾਅਦ 04:00 ਵਜੇ ਤੱਕ ਲਾਈਨਾਂ ਦੇ ਰੱਖ ਰਖਾਅ ਦੇ ਕੰਮਾ ਲਈ, 11 ਕੇ ਵੀ ਜੀ.ਓ. ਸਵਿੱਚਾ ਦੀ ਮੈਟੀਨੈਂਸ ਅਤੇ 11 ਕੇ ਵੀ ਲਾਈਨਾਂ ਨਾਲ ਲੱਗਦੀਆ ਰੁੱਖਾ ਦੀਆ ਟਾਹਣੀਆ ਦੀ ਕਟਾਈ ਲਈ ਬਿਜਲੀ ਸਪਲਾਈ ਬੰਦ ਰਹੇਗੀ। 11 ਕੇ ਵੀ ਨਾਨਕ ਦਰਬਾਰ (ਕੈਟਾਗਰੀ-1) ਫੀਡਰ ਬੰਦ ਰਹਿਣ ਕਾਰਨ ਖਰੜ ਰੋਡ,ਡੀ.ਆਰ ਦੀ ਇੰਡਸਟਰੀ,ਗਾਰਡਨ ਵੈਲੀ ਸਕੂਲ,ਸਿਟੀ ਕਲੋਨੀ, ਕਿਲ੍ਹਾ ਮੁਹੱਲਾ, ਖਮਾਣੋ ਬਾਈਪਾਸ, ਖੁਸ਼ਵੰਤ ਇੰਨਕਲੇਵ, ਨਵੀਆ ਸਰਾਵਾ ਮੁਹੱਲਾ ਗੁੱਗਾ ਮਾੜੀ, ਮੁਹੱਲਾ ਬਹਿਲੋਲਪੁਰੀ, ਚੱਕਰੀ ਮੁਹੱਲਾ, ਚਾਲੀ ਵਾਲਾ ਮੁਹੱਲਾ, ਕੁੜੀਆ ਵਾਲਾ ਸਕੂਲ, ਧੋਬੀਆ ਮੁਹੱਲਾ, ਅਸੋਕ ਕਲੋਨੀ, ਬਾਬਾ ਅਜੀਤ ਸਿੰਘ ਨਗਰ ਕਲੋਨੀ, ਵੇਰਕਾ ਬਰਾਂਚ, ਪਾਈਨ ਗਰੋਵ ਪਬਲਿਕ ਸਕੂਲ, ਡੰਪ ਬਰਾਚ ਆਦਿ ਇਲਾਕੀਆ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਇਹ ਸੂਚਨਾ ਪਬਲਿਕ ਦੀ ਜਾਣਕਾਰੀ ਹਿੱਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
