ਗੁਣਾਂ ਦਾ ਭੰਡਾਰ ਹੈ ਸੌਂਫ ਤੇ ਮਿਸ਼ਰੀ, ਫ਼ਾਇਦੇ ਇੰਨੇ ਕਿ ਜਾਣ ਰਹਿ ਜਾਓਗੇ ਹੈਰਾਨ
Saturday, Aug 30, 2025 - 02:45 PM (IST)

ਹੈਲਥ ਡੈਸਕ- ਸੌਂਫ ਦਾ ਇਸਤੇਮਾਲ ਅਸੀਂ ਅਕਸਰ ਮਾਊਥ ਫ੍ਰੈਸ਼ਨਰ ਵਜੋਂ ਕਰਦੇ ਹਾਂ, ਪਰ ਇਹ ਸਿਰਫ਼ ਸੁਗੰਧ ਹੀ ਨਹੀਂ ਬਲਕਿ ਸਿਹਤ ਲਈ ਵੀ ਬੇਹੱਦ ਲਾਭਕਾਰੀ ਹੈ। ਜੇ ਸੌਂਫ ਦੇ ਨਾਲ ਮਿਸ਼ਰੀ ਦਾ ਪਾਣੀ ਪੀਤਾ ਜਾਵੇ ਤਾਂ ਇਹ ਸਰੀਰ ਨੂੰ ਡਿਟਾਕਸ ਕਰਨ ਤੋਂ ਲੈ ਕੇ ਪਾਚਣ ਤੱਕ ਕਈ ਸਮੱਸਿਆਵਾਂ 'ਚ ਫਾਇਦਾ ਪਹੁੰਚਾਉਂਦਾ ਹੈ। ਸੌਂਫ 'ਚ ਕੈਲਸ਼ੀਅਮ, ਵਿਟਾਮਿਨ C, ਆਇਰਨ, ਮੈਗਨੀਸ਼ੀਅਮ ਅਤੇ ਪੋਟੈਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ 'ਚ ਕੈਂਸਰ-ਰੋਕੂ ਗੁਣ ਵੀ ਹੁੰਦੇ ਹਨ।
ਇਹ ਵੀ ਪੜ੍ਹੋ : ਕਿਉਂ ਟੋਕਿਆ ਜਾਂਦਾ ਤਿੰਨ ਰੋਟੀਆਂ ਖਾਣ ਤੋਂ, ਕੀ ਇਹ ਅੰਧਵਿਸ਼ਵਾਸ ਹੈ ਜਾਂ ਸਮਝਦਾਰੀ
ਸੌਂਫ ਅਤੇ ਮਿਸ਼ਰੀ ਦਾ ਪਾਣੀ ਪੀਣ ਦੇ ਮੁੱਖ ਫਾਇਦੇ:
ਸਰੀਰ ਡਿਟਾਕਸ ਕਰਦਾ ਹੈ : ਇਸ ਮਿਸ਼ਰਣ 'ਚ ਮੌਜੂਦ ਡਿਟਾਕਸੀਫਾਇੰਗ ਗੁਣ ਸਰੀਰ ਤੋਂ ਜ਼ਹਿਰੀਲੇ ਪਦਾਰਥ ਬਾਹਰ ਕੱਢਣ 'ਚ ਮਦਦ ਕਰਦੇ ਹਨ ਅਤੇ ਲਿਵਰ ਦੀ ਕਾਰਗੁਜ਼ਾਰੀ ਸੁਧਾਰਦੇ ਹਨ।
ਭਾਰ ਘਟਾਉਣ 'ਚ ਮਦਦਗਾਰ : ਸੌਫ ਅਤੇ ਮਿਸ਼ਰੀ ਦਾ ਪਾਣੀ ਪਾਣੀ ਭੁੱਖ ਘਟਾਉਣ ਅਤੇ ਮੈਟਾਬੋਲਿਜ਼ਮ ਵਧਾਉਣ 'ਚ ਸਹਾਇਕ ਹੈ। ਸੰਤੁਲਿਤ ਖੁਰਾਕ ਅਤੇ ਕਸਰਤ ਨਾਲ ਮਿਲਾ ਕੇ ਇਹ ਭਾਰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।
ਮੂੰਹ ਦੀ ਬੱਦਬੂ ਦੂਰ ਕਰਦਾ ਹੈ : ਸੌਂਫ ਸਾਹਾਂ ਦੀ ਬੱਦਬੂ ਅਤੇ ਮਸੂੜਿਆਂ ਦੀ ਬੀਮਾਰੀ ਨੂੰ ਘਟਾਉਂਦੀ ਹੈ।
ਤਣਾਅ ਹੁੰਦਾ ਹੈ ਘੱਟ : ਸੌਂਫ ਦੀ ਸੁਗੰਧ ਮਨ ਅਤੇ ਸਰੀਰ 'ਤੇ ਸ਼ਾਂਤ ਪ੍ਰਭਾਵ ਪਾਉਂਦੀ ਹੈ। ਸਵੇਰੇ ਖਾਲੀ ਪੇਟ ਇਹ ਪਾਣੀ ਪੀਣ ਨਾਲ ਮਨ ਤਾਜ਼ਗੀ ਮਹਿਸੂਸ ਕਰਦਾ ਹੈ ਅਤੇ ਦਿਨ ਦੀ ਸ਼ੁਰੂਆਤ ਸਕਾਰਾਤਮਕ ਢੰਗ ਨਾਲ ਹੁੰਦੀ ਹੈ।
ਪਾਚਣ 'ਚ ਸਹਾਇਕ : ਸੌਂਫ ਅਤੇ ਮਿਸ਼ਰੀ ਮਿਲਾ ਕੇ ਪਾਣੀ ਪੀਣ ਨਾਲ ਅਪਚ, ਗੈਸ ਅਤੇ ਕਬਜ਼ ਤੋਂ ਰਾਹਤ ਮਿਲਦੀ ਹੈ।
ਇਹ ਵੀ ਪੜ੍ਹੋ : ਭੁੱਲ ਕੇ ਵੀ ਇਕੱਠੀਆਂ ਨਾ ਖਾਓ ਇਹ 2 ਦਵਾਈਆਂ, ਨਹੀਂ ਤਾਂ ਜਾਣਾ ਪੈ ਸਕਦੈ ਹਸਪਤਾਲ
ਕਿਵੇਂ ਬਣਾਉਣਾ ਹੈ ਸੌਂਫ-ਮਿਸ਼ਰੀ ਦਾ ਪਾਣੀ?
- ਇਕ ਵੱਡਾ ਚਮਚ ਸੌਂਫ ਅਤੇ ਮਿਸ਼ਰੀ ਦਾ ਇਕ ਛੋਟਾ ਟੁਕੜਾ ਰਾਤ ਭਰ ਇਕ ਗਿਲਾਸ ਪਾਣੀ 'ਚ ਭਿਓਂ ਦਿਓ।
- ਸਵੇਰੇ ਖਾਲੀ ਪੇਟ ਇਸ ਪਾਣੀ ਨੂੰ ਪੀਓ।
- ਚਾਹੋ ਤਾਂ ਇਸ ਨੂੰ ਕੁਝ ਮਿੰਟ ਉਬਾਲ ਕੇ ਛਾਣ ਕੇ ਵੀ ਪੀ ਸਕਦੇ ਹੋ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8