ਗੱਲ-ਗੱਲ ''ਤੇ ਤੁਹਾਡਾ ਬੱਚਾ ਵੀ ਕਰਦਾ ਹੈ ਗੁੱਸਾ ਤਾਂ ਉਸ ਨੂੰ ਇੰਝ ਕਰੋ ਕੰਟਰੋਲ
Monday, Aug 18, 2025 - 05:21 PM (IST)

ਵੈੱਬ ਡੈਸਕ- ਅਕਸਰ ਮਾਪਿਆਂ ਲਈ ਬੱਚਿਆਂ ਦਾ ਗੁੱਸਾ ਸੰਭਾਲਣਾ ਚੁਣੌਤੀ ਭਰਿਆ ਹੋ ਜਾਂਦਾ ਹੈ। ਪਰ ਜੇਕਰ ਸਬਰ ਰੱਖਦਿਆਂ ਸਹੀ ਤਰੀਕੇ ਨਾਲ ਬੱਚੇ ਨੂੰ ਗਾਈਡ ਕੀਤਾ ਜਾਵੇ, ਤਾਂ ਉਹ ਹੌਲੀ-ਹੌਲੀ ਆਪਣੇ ਗੁੱਸੇ ਨੂੰ ਕੰਟਰੋਲ ਕਰਨਾ ਸਿੱਖ ਸਕਦੇ ਹਨ। ਮਨੋਵਿਗਿਆਨੀਆਂ ਦੇ ਅਨੁਸਾਰ ਮਾਪੇ ਇਨ੍ਹਾਂ 6 ਤਰੀਕਿਆਂ ਨਾਲ ਬੱਚਿਆਂ ਦੀ ਮਦਦ ਕਰ ਸਕਦੇ ਹਨ:
ਸ਼ਾਂਤ ਰਹੋ ਅਤੇ ਉਦਾਹਰਣ ਬਣੋ
ਬੱਚੇ ਉਹੀ ਕਰਦੇ ਹਨ ਜੋ ਉਹ ਆਪਣੇ ਮਾਪਿਆਂ ਨੂੰ ਕਰਦੇ ਦੇਖਦੇ ਹਨ। ਜੇਕਰ ਤੁਸੀਂ ਗੁੱਸੇ ‘ਚ ਚੀਕਣ ਦੀ ਬਜਾਏ ਸ਼ਾਂਤ ਰਹੋਗੇ, ਤਾਂ ਬੱਚਾ ਵੀ ਉਹੀ ਸਿੱਖੇਗਾ।
ਬੱਚੇ ਦੀਆਂ ਭਾਵਨਾਵਾਂ ਨੂੰ ਮਾਨਤਾ ਦਿਓ
ਜਦੋਂ ਬੱਚਾ ਗੁੱਸੇ ‘ਚ ਹੋਵੇ, ਤਾਂ ਉਸ ਨੂੰ ਦੱਸੋ ਕਿ ਉਸ ਦੀ ਭਾਵਨਾ ਗਲਤ ਨਹੀਂ ਹੈ। ਜਿਵੇਂ- “ਮੈਨੂੰ ਪਤਾ ਹੈ ਕਿ ਤੂੰ ਨਾਰਾਜ਼ ਹੈਂ ਕਿਉਂਕਿ ਤੈਨੂੰ ਖਿਡੌਣਾ ਨਹੀਂ ਮਿਲਿਆ।” ਇਸ ਨਾਲ ਬੱਚਾ ਖੁਦ ਨੂੰ ਸਮਝਿਆ ਹੋਇਆ ਮਹਿਸੂਸ ਕਰੇਗਾ।
ਡੂੰਘਾ ਸਾਹ ਲੈਣਾ ਅਤੇ ਸ਼ਾਂਤ ਹੋਣ ਦੀ ਤਕਨੀਕ ਸਿਖਾਓ
ਬੱਚੇ ਨੂੰ ਸਿਖਾਓ ਕਿ ਗੁੱਸੇ ਵੇਲੇ 1 ਤੋਂ 10 ਤੱਕ ਗਿਣੇ, ਡੂੰਘੇ ਸਾਹ ਲਵੇ ਜਾਂ ਪਾਣੀ ਪੀ ਲਵੇ। ਇਹ ਛੋਟੇ-ਛੋਟੇ ਉਪਾਅ ਉਸ ਦਾ ਗੁੱਸਾ ਘਟਾਉਣਗੇ।
ਧਿਆਨ ਵਟਾਉਣ ਦੇ ਤਰੀਕੇ ਅਪਣਾਓ
ਕਈ ਵਾਰ ਬੱਚੇ ਦਾ ਧਿਆਨ ਕਿਸੇ ਹੋਰ ਸਰਗਰਮੀ ਵੱਲ ਲੈ ਜਾਣ ਨਾਲ ਉਸ ਦਾ ਗੁੱਸਾ ਘੱਟ ਜਾਂਦਾ ਹੈ। ਜਿਵੇਂ- ਡਰਾਇੰਗ ਕਰਨਾ, ਗਾਣਾ ਗਾਉਣਾ, ਖਿਡੌਣਿਆਂ ਨਾਲ ਖੇਡਣਾ ਜਾਂ ਬਾਹਰ ਘੁੰਮਣਾ।
ਸਪਸ਼ਟ ਨਿਯਮ ਅਤੇ ਹੱਦਾਂ ਤੈਅ ਕਰੋ
ਬੱਚਿਆਂ ਨੂੰ ਇਹ ਸਮਝਾਉਣਾ ਜ਼ਰੂਰੀ ਹੈ ਕਿ ਗੁੱਸੇ ਦਾ ਮਤਲਬ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਹੁੰਦਾ। ਜੇਕਰ ਬੱਚਾ ਗਲਤ ਰਵੱਈਆ ਕਰਦਾ ਹੈ, ਤਾਂ ਉਸ ਨੂੰ ਸ਼ਾਂਤੀ ਨਾਲ ਸਮਝਾਓ ਅਤੇ ਸਹੀ ਤਰੀਕਾ ਦੱਸੋ।
ਚੰਗੇ ਰਵੱਈਏ ਦੀ ਤਾਰੀਫ਼ ਕਰੋ
ਜਦੋਂ ਬੱਚਾ ਆਪਣੇ ਗੁੱਸੇ ਨੂੰ ਸਹੀ ਢੰਗ ਨਾਲ ਕਾਬੂ ਕਰਦਾ ਹੈ, ਤਾਂ ਉਸ ਦੀ ਹੌਸਲਾ-ਅਫਜ਼ਾਈ ਕਰੋ। ਇਸ ਨਾਲ ਬੱਚੇ ਨੂੰ ਪ੍ਰੇਰਣਾ ਮਿਲੇਗੀ ਕਿ ਅਗਲੀ ਵਾਰ ਵੀ ਉਹੋ ਜਿਹਾ ਰਵੱਈਆ ਕਰੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8