ਬਰਸਾਤੀ ਮੌਸਮ ''ਚ ਹੋ ਜਾਂਦੀ ਹੈ ਸਕਿਨ ਇਨਫੈਕਸ਼ਨ, ਇੰਝ ਕਰੋ ਬਚਾਅ
Friday, Aug 15, 2025 - 02:56 PM (IST)

ਹੈਲਥ ਡੈਸਕ- ਬਰਸਾਤੀ ਮੌਸਮ 'ਚ ਫੰਗਲ ਅਤੇ ਬੈਕਟੀਰੀਆ ਇਨਫੈਕਸ਼ਨ ਤੇਜ਼ੀ ਨਾਲ ਫੈਲਦੇ ਹਨ। ਇਸ ਸਮੇਂ ਖਾਰਸ਼, ਲਾਲ ਨਿਸ਼ਾਨ, ਦਾਣੇ ਜਾਂ ਫੰਗਲ ਇਨਫੈਕਸ਼ਨ ਆਮ ਹੋ ਜਾਂਦੇ ਹਨ। ਇਸ ਲਈ ਮੀਂਹ 'ਚ ਚਮੜੀ ਦੀ ਖਾਸ ਦੇਖਭਾਲ ਜ਼ਰੂਰੀ ਹੈ।
ਚਮੜੀ ਰੱਖੋ ਸੁੱਕੀ
ਡਾਕਟਰ ਦੱਸਦੇ ਹਨ ਕਿ ਮੀਂਹ 'ਚ ਭਿੱਜਣ ਤੋਂ ਬਾਅਦ ਗਿੱਲੇ ਕੱਪੜਿਆਂ 'ਚ ਦੇਰ ਤੱਕ ਨਾ ਰਹੋ ਅਤੇ ਚਮੜੀ ਨੂੰ ਤੁਰੰਤ ਸੁਕਾਓ। ਨਮੀ ਜਿੰਨੀ ਜ਼ਿਆਦਾ ਹੋਵੇਗੀ, ਇਨਫੈਕਸ਼ ਦਾ ਖ਼ਤਰਾ ਓਨਾ ਵਧੇਗਾ।
ਇਹ ਵੀ ਪੜ੍ਹੋ : ਦਿਨ-ਰਾਤ ਲਗਾਤਾਰ ਚਲਾਓ AC, ਫ਼ਿਰ ਵੀ ਬੇਹੱਦ ਘੱਟ ਆਏਗਾ ਬਿੱਲ ! ਬਸ ਵਰਤੋ ਇਹ ਤਰੀਕਾ
ਸੂਤੀ ਕੱਪੜੇ ਪਹਿਨੋ
ਇਸ ਮੌਸਮ 'ਚ ਸੂਤੀ ਜਾਂ ਹਲਕੇ ਕੱਪੜੇ ਪਹਿਨਣਾ ਬਿਹਤਰ ਹੁੰਦਾ ਹੈ। ਇਹ ਪਸੀਨਾ ਜਲਦੀ ਸੋਕ ਲੈਂਦੇ ਹਨ ਅਤੇ ਸਕਿਨ ਨੂੰ ਹਵਾ ਮਿਲਣ ਦਿੰਦੇ ਹਨ, ਜਿਸ ਨਾਲ ਬੈਕਟੀਰੀਆ ਘੱਟ ਫੈਲਦੇ ਹਨ।
ਸਫ਼ਾਈ ਦਾ ਰੱਖੋ ਧਿਆਨ
ਰੋਜ਼ ਨਹਾਓ ਅਤੇ ਐਂਟੀ-ਬੈਕਟੀਰੀਅਲ ਸਾਬਣ ਜਾਂ ਬਾਡੀ ਵਾਸ਼ ਦਾ ਇਸਤੇਮਾਲ ਕਰੋ। ਪੈਰ ਧੋਣ ਅਤੇ ਸੁਕਾਉਣ ਦੀ ਆਦਤ ਬਣਾਓ, ਕਿਉਂਕਿ ਗਿੱਲੇ ਪੈਰ 'ਚ ਫੰਗਲ ਇਨਫੈਕਸ਼ਨ ਜਲਦੀ ਹੁੰਦਾ ਹੈ।
ਇਹ ਵੀ ਪੜ੍ਹੋ : ਬਿਨਾਂ Recharge ਕੀਤੇ ਕਿੰਨੇ ਦਿਨਾਂ ਤੱਕ ਚੱਲਦੀ ਹੈ SIM, ਜਾਣੋ ਕੀ ਹੈ ਨਿਯਮ
ਬੂਟ ਤੇ ਚੱਪਲਾਂ ਦੀ ਸਫ਼ਾਈ
ਬਰਸਾਤੀ ਮੌਸਮ 'ਚ ਗਿੱਲੇ ਬੂਟ-ਚੱਪਲਾਂ ਪਹਿਨਣਾ ਫੰਗਲ ਇਨਫੈਕਸ਼ਨ ਦਾ ਵੱਡਾ ਕਾਰਨ ਹੈ। ਇਨ੍ਹਾਂ ਨੂੰ ਰੋਜ਼ ਸੁਕਾਓ ਅਤੇ ਸਾਫ਼ ਰੱਖੋ।
ਸ਼ੇਅਰ ਨਾ ਕਰੋ ਤੌਲੀਆ ਤੇ ਕੱਪੜੇ
ਤੌਲੀਆ, ਕੱਪੜੇ ਜਾਂ ਫੁੱਟਵਿਅਰ ਦੂਜਿਆਂ ਨਾਲ ਸ਼ੇਅਰ ਨਾ ਕਰੋ। ਇਸ ਨਾਲ ਇਨਫੈਕਸ਼ਨ ਫੈਲਣ ਦਾ ਖ਼ਤਰਾ ਵਧਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8