ਸਸਕਾਰ ਮਗਰੋਂ ਪਿੱਛੇ ਮੁੜ ਕੇ ਦੇਖਣ ਦੀ ਕਿਉਂ ਹੈ ਮਨਾਹੀ ? ਜਾਣੋ ਇਸ ਪਿੱਛੇ ਦਾ ਕਾਰਨ ਤੇ ਤਰਕ

Saturday, Aug 30, 2025 - 12:26 PM (IST)

ਸਸਕਾਰ ਮਗਰੋਂ ਪਿੱਛੇ ਮੁੜ ਕੇ ਦੇਖਣ ਦੀ ਕਿਉਂ ਹੈ ਮਨਾਹੀ ? ਜਾਣੋ ਇਸ ਪਿੱਛੇ ਦਾ ਕਾਰਨ ਤੇ ਤਰਕ

ਵੈੱਬ ਡੈਸਕ- ਹਿੰਦੂ ਧਰਮ 'ਚ ਮੌਤ ਤੋਂ ਬਾਅਦ ਆਤਮਾ ਦਾ ਸਫ਼ਰ ਅਤੇ ਅੰਤਿਮ ਸੰਸਕਾਰ ਨਾਲ ਜੁੜੀਆਂ ਪਰੰਪਰਾਵਾਂ ਬਹੁਤ ਮਹੱਤਵਪੂਰਨ ਮੰਨੀਆਂ ਜਾਂਦੀਆਂ ਹਨ। ਤੁਸੀਂ ਅਕਸਰ ਵੇਖਿਆ ਹੋਵੇਗਾ ਕਿ ਅੰਤਿਮ ਸੰਸਕਾਰ ਤੋਂ ਬਾਅਦ ਲੋਕ ਪਿੱਛੇ ਮੁੜ ਕੇ ਨਹੀਂ ਦੇਖਦੇ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੇ ਪਿੱਛੇ ਧਾਰਮਿਕ ਕਾਰਨ ਕੀ ਹਨ?

ਇਹ ਵੀ ਪੜ੍ਹੋ : 1 ਸਤੰਬਰ ਤੋਂ ਬੰਦ ਹੋ ਜਾਵੇਗਾ Paytm UPI? ਕੰਪਨੀ ਨੇ ਦਿੱਤਾ ਵੱਡਾ ਅਪਡੇਟ

ਮੌਤ ਅਤੇ ਅੰਤਿਮ ਸੰਸਕਾਰ ਦਾ ਮਹੱਤਵ

ਗਰੁੜ ਪੁਰਾਣ ਅਨੁਸਾਰ, ਜਦੋਂ ਕੋਈ ਵਿਅਕਤੀ ਇਸ ਦੁਨੀਆ ਨੂੰ ਛੱਡਦਾ ਹੈ ਤਾਂ ਉਸ ਦੀ ਆਤਮਾ ਸਰੀਰ ਛੱਡ ਦਿੰਦੀ ਹੈ। ਸ਼ਮਸ਼ਾਨ ਘਾਟ ਉਹ ਅੰਤਿਮ ਥਾਂ ਹੈ ਜਿੱਥੇ ਸਰੀਰ ਅੱਗ 'ਚ ਭਸਮ ਹੋ ਕੇ ਪੰਚ ਤੱਤਾਂ 'ਚ ਮਿਲ ਜਾਂਦਾ ਹੈ। ਦਾਹ ਸੰਸਕਾਰ ਇਸ ਲਈ ਜ਼ਰੂਰੀ ਮੰਨਿਆ ਜਾਂਦਾ ਹੈ ਤਾਂ ਜੋ ਆਤਮਾ ਅਗਲੇ ਜੀਵਨ ਵੱਲ ਆਪਣਾ ਸਫ਼ਰ ਸ਼ੁਰੂ ਕਰ ਸਕੇ।

ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?

ਕਿਉਂ ਨਹੀਂ ਦੇਖਣਾ ਚਾਹੀਦਾ ਪਿੱਛੇ?

ਅੰਤਿਮ ਸੰਸਕਾਰ ਦੇ ਵੇਲੇ ਪਰਿਵਾਰਕ ਮੈਂਬਰ ਡੂੰਘੇ ਦੁੱਖ 'ਚ ਹੁੰਦੇ ਹਨ। ਜੇ ਕੋਈ ਵਿਅਕਤੀ ਪਿੱਛੇ ਮੁੜਕੇ ਵੇਖੇ ਤਾਂ ਮੰਨਿਆ ਜਾਂਦਾ ਹੈ ਕਿ ਮ੍ਰਿਤਕ ਦੀ ਆਤਮਾ ਵੀ ਮੋਹ ਕਾਰਨ ਵਾਪਸ ਆਉਣ ਦੀ ਇੱਛਾ ਰੱਖਣ ਲੱਗਦੀ ਹੈ। ਭਗਵਦ ਗੀਤਾ 'ਚ ਭਗਵਾਨ ਕ੍ਰਿਸ਼ਨ ਨੇ ਕਿਹਾ ਹੈ ਕਿ ਆਤਮਾ ਅਮਰ ਅਤੇ ਅਵਿਨਾਸ਼ੀ ਹੈ। ਸਰੀਰ ਭਸਮ ਹੋ ਜਾਂਦਾ ਹੈ ਪਰ ਆਤਮਾ ਦੀ ਹੋਂਦ ਰਹਿੰਦੀ ਹੈ। ਅੰਤਿਮ ਸੰਸਕਾਰ ਦੇ ਸਮੇਂ ਜੇਕਰ ਲੋਕ ਪਿੱਛੇ ਮੁੜ ਕੇ ਵੇਖਦੇ ਹਨ ਤਾਂ ਮ੍ਰਿਤਕ ਦੀ ਆਤਮਾ ਆਪਣੇ ਬੰਧਨ ਤੋਂ ਮੁਕਤ ਹੋ ਕੇ ਪਰਲੋਕ ਦੀ ਯਾਤਰਾ ਪੂਰੀ ਨਹੀਂ ਕਰ ਪਾਉਂਦੀ। ਇਸ ਲਈ ਸ਼ਾਸਤਰਾਂ 'ਚ ਇਸ ਨੂੰ ਮਨ੍ਹਾ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਮਿੱਠਾ ਖਾਣ ਤੋਂ ਬਾਅਦ ਚਾਹ-ਕੌਫੀ ਕਿਉਂ ਲੱਗਦੀ ਹੈ ਫਿੱਕੀ? ਜਾਣੋ ਵਜ੍ਹਾ

13 ਦਿਨਾਂ ਦੀ ਪੂਜਾ ਅਤੇ ਆਤਮਾ ਦੀ ਸ਼ਾਂਤੀ

ਗਰੁੜ ਪੁਰਾਣ ਮੁਤਾਬਕ, ਮੌਤ ਤੋਂ ਬਾਅਦ ਆਤਮਾ ਨੂੰ "ਪ੍ਰੇਤ" ਕਿਹਾ ਜਾਂਦਾ ਹੈ। ਇਹ ਆਤਮਾ 10 ਦਿਨਾਂ ਤੱਕ ਆਪਣੇ ਘਰ ਅਤੇ ਜਾਣ-ਪਛਾਣ ਵਾਲੀਆਂ ਥਾਵਾਂ 'ਤੇ ਟਿਕੀ ਰਹਿੰਦੀ ਹੈ। ਪਰਿਵਾਰ ਵੱਲੋਂ ਇਨ੍ਹਾਂ 13 ਦਿਨਾਂ ਦੌਰਾਨ ਕੀਤੇ ਜਾਣ ਵਾਲੇ ਕਰਮਕਾਂਡ ਅਤੇ ਪੂਜਾ-ਪਾਠ ਦਾ ਮਕਸਦ ਆਤਮਾ ਨੂੰ ਪੂਰੀ ਤਰ੍ਹਾਂ ਸ਼ਾਂਤੀ ਪ੍ਰਦਾਨ ਕਰਨਾ ਹੁੰਦਾ ਹੈ ਤਾਂ ਜੋ ਉਹ ਅਗਲੇ ਜਨਮ ਜਾਂ ਸਵਰਗ ਵੱਲ ਵਧ ਸਕੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News