ਹਰੀ, ਲਾਲ ਜਾਂ ਪੀਲੀ ! ਆਖ਼ਿਰ ਕਿਹੜੇ ਰੰਗ ਦੀ ਸ਼ਿਮਲਾ ਮਿਰਚ ਹੈ ਸਭ ਤੋਂ ਵੱਧ ਫਾਇਦੇਮੰਦ

Tuesday, Aug 19, 2025 - 03:53 PM (IST)

ਹਰੀ, ਲਾਲ ਜਾਂ ਪੀਲੀ ! ਆਖ਼ਿਰ ਕਿਹੜੇ ਰੰਗ ਦੀ ਸ਼ਿਮਲਾ ਮਿਰਚ ਹੈ ਸਭ ਤੋਂ ਵੱਧ ਫਾਇਦੇਮੰਦ

ਵੈੱਬ ਡੈਸਕ- ਸ਼ਿਮਲਾ ਮਿਰਚ ਵੱਖ-ਵੱਖ ਰੰਗਾਂ 'ਚ ਮਿਲਦੀ ਹੈ- ਹਰੀ, ਪੀਲੀ ਅਤੇ ਲਾਲ। ਆਮ ਤੌਰ 'ਤੇ ਘਰਾਂ 'ਚ ਹਰੀ ਸ਼ਿਮਲਾ ਮਿਰਚ ਦਾ ਹੀ ਵਧੇਰੇ ਇਸਤੇਮਾਲ ਹੁੰਦਾ ਹੈ ਪਰ ਖ਼ਾਸ ਡਿਸ਼ਾਂ 'ਚ ਪੀਲੀ ਅਤੇ ਲਾਲ ਸ਼ਿਮਲਾ ਮਿਰਚਾਂ ਰੰਗ ਤੇ ਸੁਆਦ ਦੋਵਾਂ ਨੂੰ ਨਿਖਾਰ ਦਿੰਦੀਆਂ ਹਨ।

ਇਹ ਵੀ ਪੜ੍ਹੋ : ਬਿਨਾਂ ਸਟਾਰਟ ਕੀਤੇ ਹੀ ਇਸ ਪਹਾੜ 'ਤੇ ਚੜ੍ਹ ਜਾਂਦੀਆਂ ਨੇ ਗੱਡੀਆਂ ! ਵਿਗਿਆਨੀਆਂ ਨੇ ਵੀ ਖੜ੍ਹੇ ਕਰ'ਤੇ ਹੱਥ

ਹਰੀ ਸ਼ਿਮਲਾ ਮਿਰਚ ਦੇ ਫਾਇਦੇ

  • Vitamin C ਅਤੇ Vitamin K ਨਾਲ ਭਰਪੂਰ।
  • ਪੋਟਾਸ਼ੀਅਮ, ਫੋਲੇਟ, ਫਾਈਬਰ ਅਤੇ ਕੈਰੋਟੀਨੋਇਡ ਮੌਜੂਦ।
  • ਗਟ ਹੈਲਥ ਲਈ ਫਾਇਦੇਮੰਦ।
  • ਐਂਟੀਓਕਸੀਡੈਂਟਸ ਦੀ ਵਧੀਆ ਮਾਤਰਾ।

ਇਹ ਵੀ ਪੜ੍ਹੋ : Apple ਲਾਂਚ ਕਰ ਸਕਦੈ ਪਹਿਲਾ ਫੋਲਡੇਬਲ iPhone, ਜਾਣੋ ਕਿੰਨੀ ਹੋਵੇਗੀ ਕੀਮਤ

ਲਾਲ ਸ਼ਿਮਲਾ ਮਿਰਚ ਦੇ ਫਾਇਦੇ

  • ਹਰੀ ਸ਼ਿਮਲਾ ਨਾਲੋਂ ਵੱਧ ਬੀਟਾ-ਕੈਰੋਟੀਨ।
  • Vitamin A ਅਤੇ Vitamin C ਦੀ ਮਾਤਰਾ ਜ਼ਿਆਦਾ।
  • ਲਿਊਟਿਨ ਅਤੇ ਜੈਕਸੈਂਥਿਨ ਕੈਰੋਟੀਨੋਇਡ ਮੌਜੂਦ।
  • ਅੱਖਾਂ, ਚਮੜੀ ਅਤੇ ਵਾਲਾਂ ਲਈ ਬਹੁਤ ਲਾਭਕਾਰੀ।

ਇਹ ਵੀ ਪੜ੍ਹੋ : Users ਦੀ ਲੱਗੀ ਮੌਜ ! ਹੁਣ 90 ਦਿਨਾਂ ਤੱਕ ਚੱਲੇਗਾ 30 ਦਿਨਾਂ ਵਾਲਾ ਇਹ ਧਾਕੜ ਪਲਾਨ

ਪੀਲੀ ਸ਼ਿਮਲਾ ਮਿਰਚ ਦੇ ਫਾਇਦੇ

  • Vitamin C ਦੀ ਮਾਤਰਾ ਸਭ ਤੋਂ ਵੱਧ।
  • Vitamin A ਅਤੇ ਬੀਟਾ-ਕੈਰੋਟੀਨ ਹਰੀ ਸ਼ਿਮਲਾ ਨਾਲੋਂ ਘੱਟ।
  • ਇਸ 'ਚ ਕੈਰੋਟੀਨੋਇਡ ਅਤੇ ਐਂਟੀਓਕਸੀਡੈਂਟ ਪਾਏ ਜਾਂਦੇ ਹਨ ਜੋ ਫ੍ਰੀ ਰੈਡਿਕਲਸ ਨਾਲ ਲੜਨ 'ਚ ਮਦਦਗਾਰ।

ਸਿਹਤ ਲਈ ਸ਼ਿਮਲਾ ਮਿਰਚ ਕਿਉਂ ਖਾਓ?

  • ਇਮਿਊਨਿਟੀ ਮਜ਼ਬੂਤ ਕਰਦੀ ਹੈ।
  • ਭਾਰ ਘਟਾਉਣ 'ਚ ਮਦਦਗਾਰ।
  • ਫਾਈਬਰ ਕਾਰਨ ਪਾਚਣ ਤੰਤਰ ਸੁਧਾਰਦੀ ਹੈ।
  • ਸਰੀਰ ਨੂੰ ਵੱਧ ਮਾਤਰਾ 'ਚ ਐਂਟੀਓਕਸੀਡੈਂਟ ਪ੍ਰਦਾਨ ਕਰਦੀ ਹੈ।

ਆਪਣੀ ਡਾਈਟ 'ਚ ਰੰਗ-ਬਰੰਗੀ ਸ਼ਿਮਲਾ ਮਿਰਚ ਸ਼ਾਮਲ ਕਰ ਕੇ ਤੁਸੀਂ ਨਾ ਸਿਰਫ਼ ਆਪਣੇ ਖਾਣੇ ਦਾ ਸੁਆਦ ਵਧਾ ਸਕਦੇ ਹੋ, ਸਗੋਂ ਆਪਣੀ ਸਿਹਤ ਨੂੰ ਵੀ ਮਜ਼ਬੂਤ ਬਣਾ ਸਕਦੇ ਹੋ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News