ਘਰ 'ਚ ਬਣਾਓ Purple Idli, ਸੁਆਦ ਦੇ ਨਾਲ-ਨਾਲ ਸਿਹਤ ਲਈ ਵੀ ਹੈ ਫ਼ਾਇਦੇਮੰਦ
Monday, Aug 18, 2025 - 05:36 PM (IST)

ਵੈੱਬ ਡੈਸਕ- ਦੱਖਣੀ ਭਾਰਤ ਦੀ ਮਸ਼ਹੂਰ ਡਿਸ਼ ਇਡਲੀ ਨੂੰ ਹੁਣ ਮਿਲਿਆ ਹੈ ਨਵਾਂ ਰੰਗ ਤੇ ਸੁਆਦ। ਬੈਂਗਨੀ ਪੱਤਾ ਗੋਭੀ ਨਾਲ ਬਣੀ ਇਹ ਇਡਲੀ ਨਾ ਸਿਰਫ਼ ਦੇਖਣ 'ਚ ਖੂਬਸੂਰਤ ਹੈ, ਬਲਕਿ ਸਿਹਤ ਲਈ ਵੀ ਬਹੁਤ ਲਾਭਦਾਇਕ ਹੈ। ਇਸ ਦੀ ਕੁਦਰਤੀ ਰੰਗਤ ਅਤੇ ਪੋਸ਼ਕ ਤੱਤ ਇਸ ਨੂੰ ਹੋਰ ਵੀ ਖਾਸ ਬਣਾਉਂਦੇ ਹਨ।
ਸਮੱਗਰੀ:
ਬੈਂਗਨੀ ਪੱਤਾ ਗੋਭੀ- 50 ਗ੍ਰਾਮ (ਉਬਲੀ ਹੋਈ)
ਸੁੱਜੀ – 210 ਗ੍ਰਾਮ
ਦਹੀਂ – 130 ਗ੍ਰਾਮ
ਪਾਣੀ – ਲਗਭਗ 1.5 ਲੀਟਰ (ਲੋੜ ਅਨੁਸਾਰ)
ਨਮਕ – 1 ਚਮਚ
ਫਰੂਟ ਸਾਲਟ – 1 ਚਮਚ
ਸਰ੍ਹੋਂ ਦਾ ਤੇਲ – 1.5 ਚਮਚ
ਹਿੰਗ – 1/4 ਚਮਚ
ਜੀਰਾ – 1/4 ਚਮਚ
ਸਰ੍ਹੋਂ ਦੇ ਦਾਣੇ – 1/2 ਚਮਚ
ਸੁੱਕੀ ਲਾਲ ਮਿਰਚ – 1
ਕੜੀ ਪੱਤੇ – 8 ਤੋਂ10
ਤਰੀਕਾ:
- 50 ਗ੍ਰਾਮ ਉਬਲੀ ਹੋਈ ਬੈਂਗਨੀ ਪੱਤਾ ਗੋਭੀ ਅਤੇ 70 ਮਿਲੀਲੀਟਰ ਪਾਣੀ ਮਿਕਸਰ 'ਚ ਪਾਓ। ਪੇਸਟ ਬਣਨ ਤੱਕ ਪੀਸੋ ਅਤੇ ਵੱਖ ਰੱਖ ਦਿਓ।
- ਤੜਕੇ ਲਈ ਤੇਲ ਗਰਮ ਕਰਕੇ ਹਿੰਗ, ਜੀਰਾ, ਸਰ੍ਹੋਂ ਦੇ ਦਾਣੇ, ਸੁੱਕੀ ਮਿਰਚ ਅਤੇ ਕੜੀ ਪੱਤੇ ਭੁੰਨ ਲਓ।
- ਹੁ ਸੁੱਜੀ ਦੇ ਘੋਲ 'ਚ ਫਰੂਟ ਸਾਲਟ ਅਤੇ ਪਾਣੀ ਮਿਲਾ ਕੇ ਉਸ 'ਚ ਗੋਭੀ ਦਾ ਪੇਸਟ ਪਾ ਦਿਓ।
- ਉੱਪਰੋਂ ਤਿਆਰ ਕੀਤਾ ਤੜਕਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ।
- ਇਸ ਬੈਟਰ ਨੂੰ ਇਡਲੀ ਮੋਲਡ 'ਚ ਪਾ ਕੇ ਸਟੀਮਰ 'ਚ 8–10 ਮਿੰਟ ਲਈ ਪਕਾਓ।
- ਤਿਆਰ ਹੋਈ ਰੰਗੀਨ ਅਤੇ ਸੁਆਦਿਸ਼ਟ ਇਡਲੀ ਨੂੰ ਨਾਰੀਅਲ ਚਟਨੀ ਨਾਲ ਪਰੋਸੋ।
ਨੋਟ: ਅਜਿਹੀਆਂ ਹੀ ਨਵੀਆਂ-ਨਵੀਆਂ ਅਤੇ ਟੇਸਟੀ ਰੈਸਿਪੀ ਲਈ ਸਾਡੇ Yum Recipes APP ਨੂੰ ਡਾਊਨਲੋਡ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8