ਲਗਾਤਾਰ ਹੋ ਰਹੀ ਕਬਜ਼ ਦੀ ਸਮੱਸਿਆ ਨੂੰ ਨਾ ਕਰੋ ਨਜ਼ਰਅੰਦਾਜ਼, ਹੋ ਸਕਦੀ ਹੈ ਗੰਭੀਰ ਸਮੱਸਿਆ

Saturday, Nov 09, 2024 - 06:18 PM (IST)

ਲਗਾਤਾਰ ਹੋ ਰਹੀ ਕਬਜ਼ ਦੀ ਸਮੱਸਿਆ ਨੂੰ ਨਾ ਕਰੋ ਨਜ਼ਰਅੰਦਾਜ਼, ਹੋ ਸਕਦੀ ਹੈ ਗੰਭੀਰ ਸਮੱਸਿਆ

ਹੈਲਥ ਡੈਸਕ - ਕੀ ਤੁਸੀਂ ਵੀ ਹਰ ਸਮੇਂ ਕਬਜ਼ ਦੀ ਸ਼ਿਕਾਇਤ ਕਰਦੇ ਹੋ, ਕੀ ਤੁਸੀਂ ਕੁਝ ਖਾਂਦੇ ਹੀ ਪੇਟ ਭਰਿਆ ਮਹਿਸੂਸ ਕਰਦੇ ਹੋ, ਜੇਕਰ ਹਾਂ ਤਾਂ ਸਾਵਧਾਨ ਹੋ ਜਾਓ, ਕਿਉਂਕਿ ਲਗਾਤਾਰ ਕਬਜ਼ ਕੋਲਨ ਕੈਂਸਰ ਦੀ ਨਿਸ਼ਾਨੀ ਹੋ ਸਕਦੀ ਹੈ। ਕੋਲੋਨ ਜਾਂ ਕੋਲੋਰੈਕਟਲ ਕੈਂਸਰ ਨੂੰ ਵੱਡੀ ਅੰਤੜੀ ਦਾ ਕੈਂਸਰ ਵੀ ਕਿਹਾ ਜਾਂਦਾ ਹੈ। ਇਹ ਕੈਂਸਰ ਵੱਡੀ ਅੰਤੜੀ (ਕੋਲਨ) ਜਾਂ ਗੁਦੇ ’ਚ ਹੁੰਦਾ ਹੈ ਭਾਵ ਗੈਸਟਰੋ ਅੰਤੜੀ ਟ੍ਰੈਕਟ ਦੇ ਆਖਰੀ ਹਿੱਸੇ ’ਚ। ਜ਼ਿਆਦਾਤਰ ਲੋਕ ਇਸ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਜੋ ਬਾਅਦ ’ਚ ਘਾਤਕ ਸਾਬਤ ਹੋ ਸਕਦਾ ਹੈ। ਜੇਕਰ ਸਹੀ ਸਮੇਂ 'ਤੇ ਇਸ ਦੀ ਪਛਾਣ ਹੋ ਜਾਵੇ ਤਾਂ ਇਸ ਦਾ ਇਲਾਜ ਵੀ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਕੈਂਸਰ ਬਾਰੇ...

ਪੜ੍ਹੋ ਇਹ ਵੀ ਖਬਰ -  ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਹੈ ਇਹ ਸੁਪਰਫੂਡ, ਜਾਣ ਲਓ ਇਸ ਦੇ ਫਾਇਦੇ

ਅੰਤੜੀਆਂ ’ਚ ਕੈਂਸਰ ਵਧਣ ਦਾ ਕਾਰਨ :-

1. ਕਣਕ, ਜੌਂ, ਮੱਕੀ ਅਤੇ ਸਾਬਤ ਅਨਾਜ, ਦਾਲਾਂ, ਗਾਜਰ ਅਤੇ ਚੁਕੰਦਰ ਵਰਗੇ ਉੱਚ ਫਾਈਬਰ ਵਾਲੇ ਭੋਜਨਾਂ ਦੀ ਬਜਾਏ ਜੰਕ ਅਤੇ ਫਾਸਟ ਫੂਡ ਦਾ ਸੇਵਨ ਜ਼ਿਆਦਾ ਕਰਨਾ।
2. ਨਾਨ-ਵੈਜ ਰੈੱਡ ਮੀਟ ਭਾਵ ਲੈਂਬ, ਮਟਨ, ਸੂਰ ਅਤੇ ਪ੍ਰੋਸੈਸਡ ਮੀਟ ’ਚ ਕਾਰਸੀਨੋਜਨਿਕ ਪਦਾਰਥ ਪਾਏ ਜਾਂਦੇ ਹਨ, ਜੋ ਕੈਂਸਰ ਦਾ ਕਾਰਨ ਬਣ ਸਕਦੇ ਹਨ।
3. ਬਰਗਰ ਅਤੇ ਪੀਜ਼ਾ ’ਚ ਜ਼ਿਆਦਾ ਚਰਬੀ ਵਾਲੇ ਡੇਅਰੀ ਉਤਪਾਦ ਜਿਵੇਂ ਪਨੀਰ, ਮੱਖਣ, ਹੈਵੀ ਕ੍ਰੀਮ ਖਾਣ ਨਾਲ ਕਬਜ਼ ਅਤੇ ਪੇਟ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ, ਜਿਸ ਦਾ ਸਹੀ ਸਮੇਂ 'ਤੇ ਇਲਾਜ ਨਾ ਕੀਤਾ ਜਾਵੇ ਤਾਂ ਕੋਲਨ ਕੈਂਸਰ ਹੋ ਸਕਦਾ ਹੈ।
4. ਸ਼ਰਾਬ ਅਤੇ ਸਿਗਰਟ ਪੀਣ ਕਾਰਨ ਕੋਲਨ ਕੈਂਸਰ ਦੀਆਂ ਨਿਸ਼ਾਨੀਆਂ :-
ਭਾਰ ਘਟਣਾ
ਬਵਾਸੀਰ ਦੀ ਸਮੱਸਿਆ
ਪੇਟ ਫੁੱਲਣਾ
ਕਮਜ਼ੋਰੀ
ਉਲਟੀਆਂ
ਪੇਟ ਖਾਲੀ ਕਰਨ ’ਚ ਅਸਮਰੱਥਾ
ਪੇਟ ’ਚ ਲਗਾਤਾਰ ਦਰਦ
ਅੰਤੜੀਆਂ ਦੀ ਹਰਕਤ ’ਚ ਤਬਦੀਲੀ।

ਪੜ੍ਹੋ ਇਹ ਵੀ ਖਬਰ -  ਗੁਣਾਂ ਦਾ ਭੰਡਾਰ ਹੈ ਇਹ ਸਰਦੀਆਂ ਦੀ ਸੌਗਾਤ, ਜਾਣ ਲਓ ਇਸ ਦੇ ਫਾਇਦੇ

ਕੋਲਨ ਕੈਂਸਰ ਤੋਂ ਕਿਵੇਂ ਕਰੀਏ ਬਚਾਅ :-

1. ਜੰਕ ਫੂਡ, ਫਾਸਟ ਫੂਡ ਅਤੇ ਸਟ੍ਰੀਟ ਫੂਡ ਖਾਣਾ ਘੱਟ ਕਰੋ।
2. ਵਿਟਾਮਿਨ, ਖਣਿਜ, ਫਾਈਬਰ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਸਬਜ਼ੀਆਂ ਅਤੇ ਸਾਬਤ ਅਨਾਜ ਨੂੰ ਆਪਣੀ ਖੁਰਾਕ ’ਚ ਸ਼ਾਮਲ ਕਰੋ।
3. ਤਣਾਅ ਘਟਾਉਣ ਲਈ ਯੋਗਾ ਅਤੇ ਧਿਆਨ ਕਰੋ।
4. ਸ਼ੂਗਰ ਦੇ ਮਰੀਜ਼ਾਂ ਸਹੀ ਇਲਾਜ ਕਰਵਾਓ।
5. ਕਬਜ਼ ਦੀ ਸਮੱਸਿਆ ਨੂੰ ਨਜ਼ਰਅੰਦਾਜ਼ ਨਾ ਕਰੋ।
6. ਬਹੁਤ ਸਾਰਾ ਪਾਣੀ ਪੀਓ। ਨਾਰੀਅਲ ਪਾਣੀ ਅਤੇ ਜੂਸ ਵੀ ਪੀਓ।
7. ਜਿੰਨਾ ਹੋ ਸਕੇ ਸ਼ਰਾਬ ਅਤੇ ਨਸ਼ਿਆਂ ਤੋਂ ਦੂਰ ਰਹੋ
8. ਸਿਗਰਟ ਤੁਰੰਤ ਛੱਡੋ, ਤੰਬਾਕੂ ਤੋਂ ਦੂਰ ਰਹੋ।

ਪੜ੍ਹੋ ਇਹ ਵੀ ਖਬਰ - ਸਰੀਰ ’ਚੋਂ ਜ਼ਹਿਰੀਲੇ ਤੱਤਾਂ ਦਾ ਹੋਵੇਗਾ ਸਫਾਇਆ, ਬਸ ਡਾਈਟ ’ਚ ਸ਼ਾਮਲ ਕਰ ਲਓ ਇਹ ਚੀਜ਼ਾਂ

ਕੋਲਨ ਕੈਂਸਰ ਦਾ ਇਲਾਜ :-

ਦੂਜੇ ਕੈਂਸਰਾਂ ਵਾਂਗ, ਕੋਲਨ ਕੈਂਸਰ ਦਾ ਵੀ ਸ਼ੁਰੂਆਤ ’ਚ ਪਤਾ ਨਹੀਂ ਲੱਗਦਾ। ਇਸ ਦਾ ਕਾਰਨ ਇਸ ਦੇ ਲੱਛਣ ਹਨ। ਦਰਅਸਲ, ਜ਼ਿਆਦਾਤਰ ਲੋਕ ਐਸੀਡਿਟੀ, ਪੇਟ 'ਚ ਜਲਨ, ਅਲਸਰੇਟਿਵ ਕੋਲਾਈਟਿਸ ਵਰਗੀਆਂ ਬੀਮਾਰੀਆਂ ਨੂੰ ਹਲਕੇ 'ਚ ਲੈਂਦੇ ਹਨ ਅਤੇ ਘਰੇਲੂ ਨੁਸਖਿਆਂ ਨਾਲ ਉਨ੍ਹਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਨ, ਜੋ ਕਈ ਵਾਰ ਖਤਰਨਾਕ ਰੂਪ ਧਾਰਨ ਕਰ ਲੈਂਦੇ ਹਨ। ਕੋਲਨ ਕੈਂਸਰ ਦਾ ਪਤਾ ਜ਼ਿਆਦਾਤਰ ਆਖਰੀ ਪੜਾਅ 'ਤੇ ਹੁੰਦਾ ਹੈ, ਫਿਰ ਡਾਕਟਰ ਇਸ ਦੇ ਇਲਾਜ ਲਈ ਰੇਡੀਏਸ਼ਨ ਥੈਰੇਪੀ ਅਤੇ ਕੀਮੋਥੈਰੇਪੀ ਦਿੰਦੇ ਹਨ। ਲੋੜ ਪੈਣ 'ਤੇ ਟਿਊਮਰ ਨੂੰ ਕੱਢਣ ਲਈ ਮਰੀਜ਼ ਦੀ ਸਰਜਰੀ ਵੀ ਕੀਤੀ ਜਾਂਦੀ ਹੈ। ਇਸ ’ਚ ਲੈਪਰੋਸਕੋਪਿਕ ਅਤੇ ਰੋਬੋਟਿਕ ਦੀ ਵਰਤੋਂ ਕੀਤੀ ਜਾਂਦੀ ਹੈ।

ਨੋਟ : ਕਿਸੇ ਵੀ ਘਰੇਲੂ ਨੁਸਖ਼ੇ ਨੂੰ ਵਰਤਣ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲਓ। ਕਿਸੇ ਵੀ ਬਿਮਾਰੀ ਤੋਂ ਨਿਜ਼ਾਤ ਲਈ ਡਾਕਟਰ ਨਾਲ ਸੰਪਰਕ ਲਾਜ਼ਮੀ ਕਰੋ।

 ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


 


author

Sunaina

Content Editor

Related News