Calcium ਦੀ ਕਮੀ ਨਾਲ ਹੋ ਸਕਦੀਆਂ ਨੇ ਗੰਭੀਰ ਬੀਮਾਰੀਆਂ, ਖੁਰਾਕ ''ਚ ਸ਼ਾਮਲ ਕਰੋ ਇਹ ਚੀਜ਼ਾਂ
Tuesday, Nov 04, 2025 - 04:26 PM (IST)
ਹੈਲਥ ਡੈਸਕ- ਕੈਲਸ਼ੀਅਮ (Calcium) ਮਨੁੱਖੀ ਸਰੀਰ ਲਈ ਸਭ ਤੋਂ ਮਹੱਤਵਪੂਰਨ ਪੋਸ਼ਕ ਤੱਤਾਂ 'ਚੋਂ ਇਕ ਹੈ। ਇਹ ਸਾਡੀਆਂ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਰੱਖਣ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਦੇ ਨਾਲ ਹੀ ਦਿਲ ਅਤੇ ਮਾਸਪੇਸ਼ੀਆਂ ਦੀ ਸਿਹਤ ਲਈ ਵੀ ਕੈਲਸ਼ੀਅਮ ਬਹੁਤ ਜ਼ਰੂਰੀ ਹੈ। ਕੈਲਸ਼ੀਅਮ ਖੂਨ ਦੇ ਥੱਕੇ ਬਣਨ ਤੋਂ ਰੋਕਦਾ ਹੈ ਅਤੇ ਸਰੀਰ ਦੇ ਸਮੁੱਚੇ ਵਿਕਾਸ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ।
ਕੈਲਸ਼ੀਅਮ ਦੀ ਕਮੀ ਨਾਲ ਹੋ ਸਕਦੀਆਂ ਸਮੱਸਿਆਵਾਂ
ਜੇ ਸਰੀਰ 'ਚ ਕੈਲਸ਼ੀਅਮ ਦੀ ਘਾਟ ਹੋ ਜਾਵੇ ਤਾਂ ਹਾਈਪੋਕੈਲਸੇਮੀਆ, ਆਸਟਿਓਪੋਰੋਸਿਸ ਵਰਗੀਆਂ ਬੀਮਾਰੀਆਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ:
- ਖੂਨ ਦਾ ਦਬਾਅ ਅਸੰਤੁਲਿਤ ਹੋ ਸਕਦਾ ਹੈ
- ਮਾਸਪੇਸ਼ੀਆਂ ਤੇ ਜੋੜਾਂ 'ਚ ਦਰਦ ਜਾਂ ਅਕੜਨ
- ਦੰਦਾਂ 'ਚ ਦਰਦ ਜਾਂ ਕਮਜ਼ੋਰੀ
- ਚਮੜੀ ਦਾ ਸੁੱਕਣਾ ਅਤੇ ਨਹੁੰਆਂ ਦਾ ਟੁੱਟਣਾ
- ਦਿਲ ਦੀਆਂ ਬੀਮਾਰੀਆਂ ਅਤੇ ਸਟਰੋਕ ਦਾ ਖਤਰਾ ਵਧ ਜਾਣਾ
ਕੈਲਸ਼ੀਅਮ ਦੀ ਕਮੀ ਪੂਰੀ ਕਰਨ ਲਈ ਖੁਰਾਕ 'ਚ ਸ਼ਾਮਲ ਕਰੋ:
- ਦੁੱਧ, ਦਹੀਂ ਅਤੇ ਪਨੀਰ
- ਹਰੀ ਪੱਤੇਦਾਰ ਸਬਜ਼ੀਆਂ
- ਸੁੱਖੇ ਮੇਵੇ (ਬਦਾਮ, ਅਖਰੋਟ, ਅੰਜੀਰ)
- ਬੀਨਜ਼ ਅਤੇ ਦਾਲਾਂ
ਅਧਿਐਨ ਕੀ ਕਹਿੰਦਾ ਹੈ
ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਇਕ ਅਧਿਐਨ ਮੁਤਾਬਕ, ਬਾਲਗ ਵਿਅਕਤੀਆਂ ਨੂੰ ਰੋਜ਼ਾਨਾ ਘੱਟੋ-ਘੱਟ 1000 ਮਿਲੀਗ੍ਰਾਮ ਕੈਲਸ਼ੀਅਮ ਦੀ ਲੋੜ ਹੁੰਦੀ ਹੈ। ਉਮਰ ਅਤੇ ਲਿੰਗ ਅਨੁਸਾਰ ਇਸ ਦੀ ਮਾਤਰਾ 'ਚ ਫਰਕ ਹੋ ਸਕਦਾ ਹੈ। ਔਰਤਾਂ ਨੂੰ ਪੁਰਸ਼ਾਂ ਨਾਲੋਂ ਵੱਧ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ।
ਜੇ ਤੁਸੀਂ ਦੁੱਧ ਨਹੀਂ ਪੀ ਸਕਦੇ ਤਾਂ ਕੀ ਕਰੋ?
ਕੁਝ ਲੋਕਾਂ ਨੂੰ ਦੁੱਧ ਤੋਂ ਐਲਰਜੀ ਹੁੰਦੀ ਹੈ। ਕਈ ਲੋਕਾਂ ਨੂੰ ਇਹ ਪਸੰਦ ਨਹੀਂ ਹੁੰਦਾ, ਜਦੋਂ ਕਿ ਸ਼ਾਕਾਹਾਰੀ ਲੋਕ ਦੁੱਧ ਦਾ ਸੇਵਨ ਨਹੀਂ ਕਰਦੇ ਹਨ। ਅਜਿਹੀ ਸਥਿਤੀ 'ਚ ਉਹ ਬਦਾਮ, ਤਿੱਲ, ਬ੍ਰੋਕਲੀ, ਸੋਇਆ ਉਤਪਾਦ ਅਤੇ ਫੋਰਟੀਫਾਈਡ ਪੀਣ ਵਾਲੀਆਂ ਚੀਜ਼ਾਂ ਨਾਲ ਕੈਲਸ਼ੀਅਮ ਦੀ ਘਾਟ ਪੂਰੀ ਕਰ ਸਕਦੇ ਹਨ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
