ਸਾਵਧਾਨ! ਇਨ੍ਹਾਂ 3 ਕਾਰਨਾਂ ਕਰਕੇ ਬਣਦੀ ਹੈ ਕਿਡਨੀ ''ਚ ਪੱਥਰੀ; ਜਾਣੋਂ ਕਿਵੇਂ ਕਰੀਏ ਬਚਾਅ

Wednesday, Nov 05, 2025 - 08:37 PM (IST)

ਸਾਵਧਾਨ! ਇਨ੍ਹਾਂ 3 ਕਾਰਨਾਂ ਕਰਕੇ ਬਣਦੀ ਹੈ ਕਿਡਨੀ ''ਚ ਪੱਥਰੀ; ਜਾਣੋਂ ਕਿਵੇਂ ਕਰੀਏ ਬਚਾਅ

ਵੈੱਬ ਡੈਸਕ : ਅੱਜ ਦੇ ਦੌਰ 'ਚ ਬਦਲਦੇ ਲਾਈਫਸਟਾਈਲ ਅਤੇ ਗਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਕਿਡਨੀ ਸਟੋਨ (ਕਿਡਨੀ ਵਿੱਚ ਪੱਥਰੀ) ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਕਿਡਨੀ 'ਚ ਪੱਥਰੀ ਉਦੋਂ ਬਣਦੀ ਹੈ ਜਦੋਂ ਮਿਨਰਲਸ ਆਪਸ ਵਿੱਚ ਚਿਪਕ ਕੇ ਠੋਸ ਕ੍ਰਿਸਟਲ ਬਣਾ ਲੈਂਦੇ ਹਨ। ਇਹ ਸ਼ੁਰੂ ਵਿੱਚ ਛੋਟੀ ਹੁੰਦੀ ਹੈ, ਪਰ ਸਮੇਂ ਦੇ ਨਾਲ ਵੱਡੀ ਹੋ ਕੇ ਯੂਰਿਨ ਨਲੀ ਨੂੰ ਬਲਾਕ ਕਰ ਸਕਦੀ ਹੈ, ਜਿਸ ਨਾਲ ਤੇਜ਼ ਦਰਦ, ਪਿਸ਼ਾਬ ਵਿੱਚ ਜਲਨ ਅਤੇ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ।

ਇਹ ਹਨ 3 ਸਭ ਤੋਂ ਵੱਡੇ ਕਾਰਨ
ਸਫਦਰਜੰਗ ਹਸਪਤਾਲ ਦੇ ਨੇਫ੍ਰੋਲੋਜੀ ਵਿਭਾਗ ਦੇ ਡਾਕਟਰ ਹਿਮਾਂਸ਼ੂ ਵਰਮਾ ਦੇ ਅਨੁਸਾਰ, ਕਿਡਨੀ ਸਟੋਨ ਦੇ ਤਿੰਨ ਪ੍ਰਮੁੱਖ ਕਾਰਨ ਹਨ:
1. ਘੱਟ ਪਾਣੀ ਪੀਣਾ: ਜਦੋਂ ਪਾਣੀ ਘੱਟ ਪੀਤਾ ਜਾਂਦਾ ਹੈ ਤਾਂ ਪਿਸ਼ਾਬ ਗਾੜ੍ਹਾ ਹੋ ਜਾਂਦਾ ਹੈ, ਜਿਸ ਨਾਲ ਮਿਨਰਲਸ ਆਸਾਨੀ ਨਾਲ ਜਮ੍ਹਾ ਹੋ ਜਾਂਦੇ ਹਨ ਅਤੇ ਪਥਰੀ ਬਣਾਉਂਦੇ ਹਨ।
2. ਜ਼ਿਆਦਾ ਨਮਕ ਦਾ ਸੇਵਨ: ਸਰੀਰ ਵਿੱਚ ਸੋਡੀਅਮ ਵਧਣ ਨਾਲ ਕਿਡਨੀ ਕੈਲਸ਼ੀਅਮ ਜ਼ਿਆਦਾ ਬਾਹਰ ਕੱਢਦੀ ਹੈ। ਇਸ ਕਾਰਨ ਕੈਲਸ਼ੀਅਮ ਸਟੋਨ ਬਣਨ ਦੀ ਸੰਭਾਵਨਾ ਵੱਧ ਜਾਂਦੀ ਹੈ।
3. ਮੈਟਾਬੌਲਿਜ਼ਮ 'ਚ ਅਸੰਤੁਲਨ: ਕੁਝ ਲੋਕਾਂ 'ਚ ਯੂਰਿਕ ਐਸਿਡ ਜਾਂ ਆਕਸਲੇਟ ਜ਼ਿਆਦਾ ਬਣਦਾ ਹੈ, ਜੋ ਕਿ ਜਮ੍ਹਾ ਹੋ ਕੇ ਪਥਰੀ ਦਾ ਰੂਪ ਲੈ ਲੈਂਦਾ ਹੈ।

ਇਹ ਵੀ ਨੇ ਖਤਰੇ ਦੇ ਕਾਰਨ
ਪਰਿਵਾਰ ਵਿੱਚ ਪਥਰੀ ਦਾ ਇਤਿਹਾਸ, ਮੋਟਾਪਾ, ਜ਼ਿਆਦਾ ਮਿੱਠਾ ਜਾਂ ਪ੍ਰੋਸੈੱਸਡ ਖਾਣਾ, ਜ਼ਿਆਦਾ ਚਾਹ-ਕੌਫੀ, ਹਾਈ ਪ੍ਰੋਟੀਨ ਡਾਈਟ, ਪਿਸ਼ਾਬ ਰੋਕਣਾ, ਅਤੇ ਕੁਝ ਦਵਾਈਆਂ ਦੀ ਲੰਬੇ ਸਮੇਂ ਤੱਕ ਵਰਤੋਂ ਵੀ ਕਿਡਨੀ ਸਟੋਨ ਦੇ ਖਤਰੇ ਨੂੰ ਵਧਾਉਂਦੀ ਹੈ।

ਕਿਵੇਂ ਕਰੀਏ ਪਛਾਣ?
ਪਥਰੀ ਦਾ ਸਭ ਤੋਂ ਆਮ ਲੱਛਣ ਕਮਰ, ਬਾਜ਼ੂ ਜਾਂ ਪੇਟ ਦੇ ਹੇਠਲੇ ਹਿੱਸੇ ਵਿੱਚ ਤੇਜ਼, ਚੁਭਣ ਵਾਲਾ ਦਰਦ ਹੈ, ਜੋ ਅਚਾਨਕ ਸ਼ੁਰੂ ਹੁੰਦਾ ਹੈ। ਹੋਰ ਲੱਛਣਾਂ ਵਿੱਚ ਪਿਸ਼ਾਬ ਵਿੱਚ ਖੂਨ ਆਉਣਾ, ਬਦਬੂਦਾਰ ਪਿਸ਼ਾਬ, ਵਾਰ-ਵਾਰ ਪਿਸ਼ਾਬ ਆਉਣ ਦੀ ਇੱਛਾ, ਉਲਟੀ, ਘਬਰਾਹਟ ਤੇ ਬੇਚੈਨੀ ਸ਼ਾਮਲ ਹਨ। ਜੇ ਪਥਰੀ ਯੂਰਿਨ ਨਲੀ ਨੂੰ ਬਲਾਕ ਕਰ ਦੇਵੇ ਅਤੇ ਬੁਖਾਰ ਜਾਂ ਠੰਡ ਲੱਗੇ ਤਾਂ ਇਹ ਸੰਕਰਮਣ ਦਾ ਸੰਕੇਤ ਹੈ ਅਤੇ ਤੁਰੰਤ ਡਾਕਟਰ ਦੀ ਜਾਂਚ ਜ਼ਰੂਰੀ ਹੈ।

ਪੱਥਰੀ ਦੀਆਂ ਕਿਸਮਾਂ
ਕਿਡਨੀ ਸਟੋਨ ਚਾਰ ਪ੍ਰਮੁੱਖ ਪ੍ਰਕਾਰ ਦੀ ਹੁੰਦੀ ਹੈ: ਕੈਲਸ਼ੀਅਮ ਸਟੋਨ, ਯੂਰਿਕ ਐਸਿਡ ਸਟੋਨ, ਸਟ੍ਰੂਵਾਇਟ ਸਟੋਨ ਅਤੇ ਸਿਸਟੀਨ ਸਟੋਨ।


author

Baljit Singh

Content Editor

Related News