ਗੁਰਦਿਆਂ ਦੀਆਂ ਗੰਭੀਰ ਬੀਮਾਰੀਆਂ ਦੇ ਮਾਮਲਿਆਂ ’ਚ ਭਾਰਤ ਦੂਜੇ ਸਥਾਨ ’ਤੇ

Saturday, Nov 08, 2025 - 11:46 PM (IST)

ਗੁਰਦਿਆਂ ਦੀਆਂ ਗੰਭੀਰ ਬੀਮਾਰੀਆਂ ਦੇ ਮਾਮਲਿਆਂ ’ਚ ਭਾਰਤ ਦੂਜੇ ਸਥਾਨ ’ਤੇ

ਨਵੀਂ ਦਿੱਲੀ (ਭਾਸ਼ਾ) - ਭਾਰਤ ’ਚ 2023 ’ਚ ਗੁਰਦਿਆਂ ਦੀਆਂ ਗੰਭੀਰ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 13.8 ਕਰੋੜ ਰਹੀ ਅਤੇ ਇਹ ਗਿਣਤੀ ਦੇ ਮਾਮਲੇ ’ਚ ਚੀਨ ਤੋਂ ਬਾਅਦ ਦੂਜੇ ਸਥਾਨ ’ਤੇ ਰਿਹਾ। ਚੀਨ ’ਚ ਇਹ ਗਿਣਤੀ 15.2 ਕਰੋੜ ਸੀ। ਇਹ ਜਾਣਕਾਰੀ ‘ਦਿ ਲੈਂਸੇਟ’ ਮੈਗਜ਼ੀਨ ’ਚ ਪ੍ਰਕਾਸ਼ਿਤ ਇਕ ਅਧਿਐਨ ਤੋਂ ਮਿਲੀ ਹੈ।

ਵਾਸ਼ਿੰਗਟਨ ਯੂਨੀਵਰਸਿਟੀ ਦੇ ‘ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਇਵੈਲੂਏਸ਼ਨ (ਆਈ. ਐੱਚ. ਐੱਮ. ਈ.) ਅਤੇ ਅਮਰੀਕਾ ਤੇ ਬ੍ਰਿਟੇਨ ਦੀਆਂ ਹੋਰ ਸੰਸਥਾਵਾਂ ਦੇ ਖੋਜੀਆਂ ਦੀ ਅਗਵਾਈ ’ਚ ਕੀਤੇ ਇਕ ਅਧਿਐਨ ’ਚ ਪਤਾ ਲੱਗਾ ਕਿ ਇਹ ਬੀਮਾਰੀ ਮੌਤ ਦਾ ਨੌਵਾਂ ਸਭ ਤੋਂ ਵੱਡਾ ਕਾਰਨ ਸੀ ਅਤੇ ਇਸ ਬੀਮਾਰੀ ਨੇ 2023 ’ਚ ਦੁਨੀਆ ਭਰ ’ਚ ਲੱਗਭਗ 15 ਲੱਖ ਲੋਕਾਂ ਦੀ ਜਾਨ ਲੈ ਲਈ। ਉੱਤਰੀ ਅਫ਼ਰੀਕਾ ਅਤੇ ਪੱਛਮੀ ਏਸ਼ੀਆ ’ਚ ਇਸ ਦਾ ਪ੍ਰਸਾਰ ਸਭ ਤੋਂ ਵੱਧ 18 ਫੀਸਦੀ, ਦੱਖਣੀ ਏਸ਼ੀਆ ’ਚ ਲੱਗਭਗ 16 ਫੀਸਦੀ ਅਤੇ ਉਪ-ਸਹਾਰਾ ਅਫ਼ਰੀਕਾ, ਲਾਤੀਨੀ ਅਮਰੀਕਾ ਅਤੇ ਕੈਰੇਬੀਆਈ ਦੇਸ਼ਾਂ ’ਚ 15 ਫੀਸਦੀ ਤੋਂ ਵੱਧ ਦਰਜ ਕੀਤਾ ਗਿਆ।


author

Inder Prajapati

Content Editor

Related News