ਕੀ ਤੁਹਾਨੂੰ ਵੀ ਤੁਰਦੇ-ਤੁਰਦੇ ਅਚਾਨਕ ਆ ਜਾਂਦੇ ਨੇ ''ਚੱਕਰ'', ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
Wednesday, Jul 16, 2025 - 02:36 PM (IST)

ਹੈਲਥ ਡੈਸਕ- ਅਕਸਰ ਲੋਕ ਤੁਰਦੇ ਸਮੇਂ ਜਾਂ ਅਚਾਨਕ ਉੱਠਦੇ ਸਮੇਂ ਚੱਕਰ ਆਉਣ ਦੀ ਸ਼ਿਕਾਇਤ ਕਰਦੇ ਹਨ। ਇਹ ਹਲਕਾ ਜਿਹਾ ਲਗ ਸਕਦਾ ਹੈ, ਪਰ ਕਈ ਵਾਰ ਇਹ ਸਰੀਰ 'ਚ ਕਿਸੇ ਮਹੱਤਵਪੂਰਨ ਪੋਸ਼ਕ ਤੱਤ ਦੀ ਕਮੀ ਦਾ ਸੰਕੇਤ ਹੁੰਦਾ ਹੈ। ਖਾਸ ਕਰਕੇ ਜੇ ਤੁਹਾਨੂੰ ਅਕਸਰ ਚੱਕਰ ਆਉਂਦੇ ਹਨ, ਤਾਂ ਇਹ ਵਿਟਾਮਿਨ B12 ਦੀ ਘਾਟ ਕਾਰਨ ਹੋ ਸਕਦਾ ਹੈ।
ਵਿਟਾਮਿਨ B12 ਦੀ ਭੂਮਿਕਾ
B12 ਇਕ ਐਸਾ ਵਿਟਾਮਿਨ ਹੈ ਜੋ ਸਰੀਰ 'ਚ ਨਰਵ ਸਿਸਟਮ ਨੂੰ ਠੀਕ ਰੱਖਣ, ਖੂਨ ਦੇ ਸੈਲ ਬਣਾਉਣ ਅਤੇ ਊਰਜਾ ਪੈਦਾ ਕਰਨ ਲਈ ਜ਼ਰੂਰੀ ਹੁੰਦਾ ਹੈ। ਜਦੋਂ ਸਰੀਰ 'ਚ ਇਸ ਦੀ ਕਮੀ ਹੋ ਜਾਂਦੀ ਹੈ ਤਾਂ ਥਕਾਵਟ, ਚੱਕਰ ਆਉਣਾ ਆਮ ਲੱਛਣ ਹੋ ਸਕਦੇ ਹਨ।
ਚੱਕਰ ਆਉਣ ਦੇ ਹੋਰ ਕਾਰਨ ਵੀ ਹੋ ਸਕਦੇ ਹਨ:
ਆਇਰਨ ਦੀ ਕਮੀ
ਬਲੱਡ ਪ੍ਰੈਸ਼ਰ ਘਟਣਾ
ਪਾਣੀ ਦੀ ਘਾਟ (ਡਿ-ਹਾਈਡਰੇਸ਼ਨ)
ਕੀ ਕਰੀਏ?
ਜੇ ਤੁਹਾਨੂੰ ਅਕਸਰ ਚੱਕਰ ਆਉਂਦੇ ਹਨ ਤਾਂ ਨਜ਼ਰਅੰਦਾਜ਼ ਨਾ ਕਰੋ। ਡਾਕਟਰੀ ਸਲਾਹ ਲੈ ਕੇ ਆਪਣਾ ਬਲੱਡ ਟੈਸਟ ਕਰਵਾਓ, ਖਾਸ ਕਰਕੇ ਵਿਟਾਮਿਨ B12 ਦੀ ਜਾਂਚ। ਜੇ ਕਮੀ ਪਾਈ ਜਾਂਦੀ ਹੈ, ਤਾਂ ਡਾਕਟਰ ਤੁਹਾਨੂੰ ਸਪਲੀਮੈਂਟ ਜਾਂ ਇੰਜੈਕਸ਼ਨ ਦੀ ਸਲਾਹ ਦੇ ਸਕਦੇ ਹਨ।
ਕਿਸੇ ਵੀ ਦਿੱਕਤ ਨੂੰ ਹਲਕੇ 'ਚ ਨਾ ਲਓ
ਚੱਕਰ ਆਉਣਾ ਕਈ ਵਾਰ ਸਿਰਫ ਥਕਾਵਟ ਜਾਂ ਭੁੱਖ ਕਾਰਨ ਵੀ ਹੋ ਸਕਦਾ ਹੈ, ਪਰ ਜੇ ਇਹ ਲੰਬੇ ਸਮੇਂ ਤੱਕ ਰਹੇ ਜਾਂ ਵਧ ਰਹੇ ਹੋਣ, ਤਾਂ ਇਹ ਸਰੀਰ ਵੱਲੋਂ ਮਿਲ ਰਹੀ ਸਾਵਧਾਨੀ ਹੋ ਸਕਦੀ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।