ਪ੍ਰੈਗਨੈਂਸੀ ਦੌਰਾਨ ਭੁੱਲ ਕੇ ਵੀ ਨਾ ਕਰਿਓ ਇਹ ਗ਼ਲਤੀ ! ''ਨੰਨ੍ਹੀ ਜਾਨ'' ''ਤੇ ਵੀ ਪਵੇਗਾ ਖ਼ਤਰਨਾਕ ਅਸਰ
Monday, Aug 18, 2025 - 12:27 PM (IST)

ਵੈੱਬ ਡੈਸਕ- ਇਕ ਹਾਲੀਆ ਅਧਿਐਨ 'ਚ ਸਾਹਮਣੇ ਆਇਆ ਹੈ ਕਿ ਜੇ ਗਰਭਵਤੀ ਔਰਤਾਂ ਲੰਬੇ ਸਮੇਂ ਤੱਕ ਜਾਂ ਵੱਧ ਮਾਤਰਾ 'ਚ ਪੈਰਾਸੀਟਾਮੋਲ (Paracetamol) ਦਾ ਸੇਵਨ ਕਰਦੀਆਂ ਹਨ, ਤਾਂ ਇਸ ਨਾਲ ਜੰਮਣ ਵਾਲੇ ਬੱਚੇ 'ਚ ਨਿਊਰੋਡਿਵੈਲਪਮੈਂਟਲ ਡਿਸਆਰਡਰ (Neurodevelopmental Disorders) ਦਾ ਖਤਰਾ ਵੱਧ ਸਕਦਾ ਹੈ। ਇਸ ਕਰ ਕੇ ਗਰਭਅਵਸਥਾ ਦੌਰਾਨ ਕੋਈ ਵੀ ਦਵਾਈ ਖਾਣ ਤੋਂ ਪਹਿਲਾਂ ਗਾਇਨੋਕੋਲਜਿਸਟ ਜਾਂ ਡਾਕਟਰ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ : ਚਸ਼ਮਾ ਹਟਾਉਣਾ ਚਾਹੁੰਦੇ ਹੋ ਤਾਂ ਹਰ ਦਿਨ ਖਾਓ ਸੌਂਫ, ਜਾਣੋ ਖਾਣ ਦਾ ਸਹੀ ਤਰੀਕਾ
ਕੀ ਕਹਿੰਦੀ ਹੈ ਸਟਡੀ?
ਸ਼ੋਧਕਰਤਿਆਂ ਦੇ ਮੁਤਾਬਕ, ਗਰਭਵਤੀ ਔਰਤਾਂ ਵੱਲੋਂ ਪੈਰਾਸੀਟਾਮੋਲ ਦਾ ਵਾਰ-ਵਾਰ ਸੇਵਨ ਬੱਚੇ ਦੇ ਦਿਮਾਗੀ ਵਿਕਾਸ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਨਾਲ ਅਗਲੇ ਚੱਲ ਕੇ ਬੱਚੇ 'ਚ:
- ਆਟਿਜ਼ਮ ਸਪੈਕਟ੍ਰਮ ਡਿਸਆਰਡਰ (ASD)
- ਅਟੈਂਸ਼ਨ ਡੈਫਿਸਿਟ ਹਾਇਪਰਐਕਟਿਵਿਟੀ ਡਿਸਆਰਡਰ (ADHD)
- ਜਿਹੀਆਂ ਸਮੱਸਿਆਵਾਂ ਦਾ ਜ਼ੋਖਮ ਵੱਧ ਜਾਂਦਾ ਹੈ। ਖਾਸ ਕਰਕੇ ਜੇ ਮਾਂ ਗਰਭਅਵਸਥਾ ਦੀ ਪਹਿਲੀ ਅਤੇ ਦੂਜੀ ਤਿਮਾਹੀ 'ਚ ਲਗਾਤਾਰ ਇਸ ਦਾ ਇਸਤੇਮਾਲ ਕਰਦੀ ਹੈ।
ਇਹ ਵੀ ਪੜ੍ਹੋ : ਬਿਨਾਂ Recharge ਕੀਤੇ ਕਿੰਨੇ ਦਿਨਾਂ ਤੱਕ ਚੱਲਦੀ ਹੈ SIM, ਜਾਣੋ ਕੀ ਹੈ ਨਿਯਮ
ਪੈਰਾਸੀਟਾਮੋਲ ਕਿਉਂ ਹੋ ਸਕਦੀ ਹੈ ਨੁਕਸਾਨਦਾਇਕ?
ਪੈਰਾਸੀਟਾਮੋਲ ਸਰੀਰ ਦੇ ਹਾਰਮੋਨਲ ਸੰਤੁਲਨ ਅਤੇ ਨਿਊਰੋਲੋਜਿਕਲ ਵਿਕਾਸ ਨੂੰ ਪ੍ਰਭਾਵਿਤ ਕਰ ਸਕਦੀ ਹੈ। ਲੰਬੇ ਸਮੇਂ ਤੱਕ ਇਸ ਦੀ ਵਰਤੋਂ ਨਾਲ ਭਰੂਣ ਦੇ ਦਿਮਾਗ ਦੇ ਨਰਵ ਸੈੱਲਜ਼ ਨੂੰ ਨੁਕਸਾਨ ਪਹੁੰਚ ਸਕਦਾ ਹੈ, ਜਿਸ ਕਰਕੇ ਬੱਚੇ 'ਚ ਅੱਗੇ ਚੱਲ ਕੇ ਵਿਹਾਰ ਤੇ ਸਿੱਖਣ ਨਾਲ ਜੁੜੀਆਂ ਮੁਸ਼ਕਲਾਂ ਆ ਸਕਦੀਆਂ ਹਨ।
ਗਰਭਅਵਸਥਾ 'ਚ ਕੀ ਕਰਨਾ ਚਾਹੀਦਾ ਹੈ?
ਕਿਸੇ ਵੀ ਦਵਾਈ ਨੂੰ ਖਾਣ ਤੋਂ ਪਹਿਲਾਂ ਹਮੇਸ਼ਾ ਡਾਕਟਰ ਦੀ ਸਲਾਹ ਲਵੋ।
ਬੁਖਾਰ ਜਾਂ ਦਰਦ ਹੋਣ 'ਤੇ ਘਰੇਲੂ ਤੇ ਸੁਰੱਖਿਅਤ ਉਪਾਅ ਅਜ਼ਮਾਓ, ਜਿਵੇਂ: ਪੂਰਾ ਆਰਾਮ, ਕੋਸਾ ਪਾਣੀ ਪੀਣਾ, ਹਲਕਾ ਤੇ ਪਚਣਯੋਗ ਭੋਜਨ। ਜੇ ਦਵਾਈ ਲੈਣੀ ਵੀ ਪਵੇ ਤਾਂ ਡਾਕਟਰ ਵਲੋਂ ਦੱਸੀ ਗਈ ਡੋਜ਼ ਅਤੇ ਸਮੇਂ ਦੀ ਪਾਲਣਾ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8