ਹੋ ਰਹੀ ਹੈ High blood pressure ਦੀ ਸਮੱਸਿਆ ਤਾਂ ਇਹ ਹੋ ਸਕਦੇ ਨੇ ਕਾਰਨ!
Friday, May 09, 2025 - 12:21 PM (IST)

ਹੈਲਥ ਡੈਸਕ - ਅੱਜਕੱਲ੍ਹ ਦੀ ਤੇਜ਼ ਰਫ਼ਤਾਰ ਜ਼ਿੰਦਗੀ ’ਚ ਹਾਈ ਬਲੱਡ ਪਰੈਸ਼ਰ ਇਕ ਆਮ ਪਰ ਖ਼ਤਰਨਾਕ ਬੀਮਾਰੀ ਬਣ ਚੁੱਕੀ ਹੈ। ਇਹ ਸਮੱਸਿਆ ਬਿਨਾਂ ਕਿਸੇ ਵੱਡੇ ਲੱਛਣ ਦੇ ਸਰੀਰ ’ਚ ਦਾਖਲ ਹੋ ਜਾਂਦੀ ਹੈ ਅਤੇ ਹੌਲੀ-ਹੌਲੀ ਦਿਲ, ਗੁਰਦੇ ਅਤੇ ਦਿਮਾਗ਼ 'ਤੇ ਭਾਰੀ ਅਸਰ ਛੱਡ ਸਕਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਿਰਫ ਜੈਨੇਟਿਕ ਜਾਂ ਉਮਰ ਨਾਲ ਨਹੀਂ, ਸਗੋਂ ਤੁਹਾਡੀਆਂ ਰੋਜ਼ਾਨਾ ਦੀਆਂ ਆਦਤਾਂ ਨਾਲ ਵੀ ਜੁੜੀ ਹੋਈ ਹੈ? ਆਓ ਇਸ ਲੇਖ ਰਾਹੀਂ ਜਾਣਦੇ ਹਾਂ ਕਿ ਇਸ ਸਮੱਸਿਆ ਦੇ ਵਧਣ ਦੇ ਕਾਰਨ ਕੀ ਹਨ।
ਵਧੇਰੇ ਨਮਕ ਦੀ ਵਰਤੋਂ
- ਨਮਕ ’ਚ ਮੌਜੂਦ ਸੋਡੀਅਮ ਖੂਨ ’ਚ ਪਾਣੀ ਰੋਕ ਲੈਂਦਾ ਹੈ, ਜਿਸ ਨਾਲ ਬਲੱਡ ਵਾਲੀਅਮ ਵੱਧ ਜਾਂਦੀ ਹੈ ਅਤੇ ਬਲੱਡ ਪ੍ਰੈਸ਼ਰ ਚੜ੍ਹ ਜਾਂਦਾ ਹੈ।
ਮਾਨਸਿਕ ਤਣਾਅ
- ਲਗਾਤਾਰ ਚਿੰਤਾ, ਦਬਾਅ ਜਾਂ ਦਫਤਰੀ ਦਬਾਅ ਕਾਰਨ ਹਾਰਮੋਨਲ ਬਦਲਾਵ ਹੁੰਦੇ ਹਨ ਜੋ ਬਲੱਡ ਪ੍ਰੈਸ਼ਰ ਨੂੰ ਵਧਾ ਸਕਦੇ ਹਨ।
ਮੋਟਾਪਾ ਅਤੇ ਜ਼ਿਆਦਾ ਭਾਰ ਹੋਣਾ
- ਵਧੇਰੇ ਭਾਰ ਹੋਣ ਨਾਲ ਦਿਲ ਨੂੰ ਖੂਨ ਪੰਪ ਕਰਨ ਲਈ ਹੋਰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਜਿਸ ਨਾਲ ਖੂਨ ਦਾ ਦਬਾਅ ਉੱਚਾ ਹੋ ਜਾਂਦਾ ਹੈ।
ਘੱਟ ਕਸਰਤ ਕਰਨਾ ਜਾਂ ਜ਼ਿਆਦਾ ਸਮੇਂ ਤੱਕ ਬੈਠੇ ਰਹਿਣਾ
- ਸਰੀਰਕ ਸਰਗਰਮੀ ਦੀ ਘਾਟ ਨਾਲ ਹਾਰਟ ਦੀ ਸਿਹਤ ਖ਼ਰਾਬ ਹੋ ਸਕਦੀ ਹੈ, ਜੋ ਹਾਈ ਬਲੱਡ ਪ੍ਰੈਸ਼ਰ ਨੂੰ ਜਨਮ ਦਿੰਦੀ ਹੈ।
ਅਨਹੈਲਦੀ ਖੁਰਾਕ
- ਤਲੀ-ਭੁੰਨੀ, ਫਾਸਟ ਫੂਡ, ਜੰਕ ਫੂਡ ਅਤੇ ਘੱਟ ਫਾਈਬਰ ਵਾਲੀ ਡਾਇਟ ਰਕਤਚਾਪ ਵਧਾਉਣ ’ਚ ਭਾਰੀ ਭੂਮਿਕਾ ਨਿਭਾਉਂਦੀ ਹੈ।
ਬੀੜੀ, ਸਿਗਰੇਟ ਜਾਂ ਸ਼ਰਾਬ ਦੀ ਆਦਤ
- ਇਹ ਤੱਤ ਧਮਨੀਆਂ ਨੂੰ ਸੁੰਗੜ ਕੇ ਰੱਖ ਦਿੰਦੇ ਹਨ ਅਤੇ ਦਿਲ ਦੀ ਧੜਕਨ ਤੇ ਬਲੱਡ ਪ੍ਰੈਸ਼ਰ ਨੂੰ ਅਸਥਿਰ ਕਰ ਦਿੰਦੇ ਹਨ।
ਜਨੈਟਿਕ ਕਾਰਨ
- ਜੇ ਪਰਿਵਾਰ ’ਚ ਕਿਸੇ ਨੂੰ ਹਾਈ ਬੀਪੀ ਰਿਹਾ ਹੋਵੇ, ਤਾਂ ਇਸ ਦੀ ਸੰਭਾਵਨਾ ਹੋਰ ਲੋਕਾਂ ਨਾਲੋਂ ਵੱਧ ਹੋ ਜਾਂਦੀ ਹੈ।
ਨੀਂਦ ਦੀ ਘਾਟ
- ਚੰਗੀ ਨੀਂਦ ਨਾ ਆਉਣ ਨਾਲ ਸਰੀਰ 'ਚ ਤਣਾਅ ਵਾਲੇ ਹਾਰਮੋਨ ਵਧ ਜਾਂਦੇ ਹਨ, ਜੋ ਖੂਨ ਦਾ ਦਬਾਅ ਉੱਚਾ ਕਰ ਸਕਦੇ ਹਨ।