ਤੁਸੀਂ ਵੀ ਤੋੜ ਕੇ ਖਾਂਦੇ ਹੋ ਦਵਾਈ ਤਾਂ ਪੜ੍ਹੋ ਇਹ ਖ਼ਬਰ ! ਕਿਤੇ ਕਰਾ ਨਾ ਬੈਠਿਓ ਨੁਕਸਾਨ
Wednesday, Aug 27, 2025 - 05:40 PM (IST)

ਵੈੱਬ ਡੈਸਕ- ਅਕਸਰ ਲੋਕ ਸੁਵਿਧਾ ਜਾਂ ਡੋਜ਼ ਘਟਾਉਣ ਲਈ ਦਵਾਈ ਨੂੰ ਤੋੜ ਕੇ ਖਾ ਲੈਂਦੇ ਹਨ। ਪਰ ਕੀ ਇਹ ਤਰੀਕਾ ਸੁਰੱਖਿਅਤ ਹੈ? ਹੈਲਥ ਮਾਹਿਰਾਂ ਦਾ ਕਹਿਣਾ ਹੈ ਕਿ ਹਰ ਦਵਾਈ ਨੂੰ ਤੋੜ ਕੇ ਨਹੀਂ ਖਾਧਾ ਜਾ ਸਕਦਾ। ਗਲਤ ਤਰੀਕੇ ਨਾਲ ਖਾਧੀ ਦਵਾਈ ਸਰੀਰ 'ਤੇ ਗਲਤ ਅਸਰ ਕਰ ਸਕਦੀ ਹੈ।
ਇਹ ਵੀ ਪੜ੍ਹੋ : ਕਿਉਂ ਟੋਕਿਆ ਜਾਂਦਾ ਤਿੰਨ ਰੋਟੀਆਂ ਖਾਣ ਤੋਂ, ਕੀ ਇਹ ਅੰਧਵਿਸ਼ਵਾਸ ਹੈ ਜਾਂ ਸਮਝਦਾਰੀ
ਕਿਹੜੀਆਂ ਦਵਾਈਆਂ ਨਹੀਂ ਤੋੜਣੀਆਂ ਚਾਹੀਦੀਆਂ?
ਕੁਝ ਟੈਬਲਟਸ ਖਾਸ ਤਰੀਕੇ ਨਾਲ ਬਣਾਈਆਂ ਜਾਂਦੀਆਂ ਹਨ, ਤਾਂ ਜੋ ਉਹ ਲੰਬੇ ਸਮੇਂ ਤੱਕ ਅਸਰ ਦਿਖਾਉਣ। ਅਜਿਹੀਆਂ ਦਵਾਈਆਂ 'ਤੇ SR (Sustained Release), CR (Controlled Release) ਜਾਂ XR (Extended Release) ਲਿਖਿਆ ਹੁੰਦਾ ਹੈ।
ਇਨ੍ਹਾਂ ਨੂੰ ਨਾ ਤਾਂ ਤੋੜਨਾ ਚਾਹੀਦਾ ਹੈ, ਨਾ ਹੀ ਚਬਾ ਕੇ ਖਾਣਾ ਚਾਹੀਦਾ। ਜੇ ਇਨ੍ਹਾਂ ਦਵਾਈਆਂ ਨੂੰ ਤੋੜ ਦਿੱਤਾ ਜਾਵੇ ਤਾਂ ਉਨ੍ਹਾਂ ਦਾ ਅਸਰ ਤੁਰੰਤ ਖ਼ਤਮ ਹੋ ਸਕਦਾ ਹੈ ਅਤੇ ਓਵਰਡੋਜ਼ ਜਾਂ ਸਾਈਡ ਇਫੈਕਟ ਦਾ ਖ਼ਤਰਾ ਵਧ ਸਕਦਾ ਹੈ।
ਇਸੇ ਤਰ੍ਹਾਂ ਕੈਪਸੂਲ ਨੂੰ ਵੀ ਤੋੜ ਕੇ ਨਹੀਂ ਖਾਣਾ ਚਾਹੀਦਾ, ਕਿਉਂਕਿ ਇਸ ਦਾ ਪਾਊਡਰ ਅਤੇ ਡੋਜ਼ ਅਸੰਤੁਲਿਤ ਹੋ ਸਕਦਾ ਹੈ।
ਇਹ ਵੀ ਪੜ੍ਹੋ : ਕੀ ਤੁਹਾਨੂੰ ਵੀ ਨਹੀਂ ਪਚਦੇ ਦੁੱਧ ਅਤੇ ਦਹੀਂ? ਜਾਣੋ ਵਜ੍ਹਾ ਤੇ ਅਪਣਾਓ ਇਹ ਸਾਵਧਾਨੀਆਂ
ਕਿਹੜੀਆਂ ਦਵਾਈਆਂ ਤੋੜ ਕੇ ਖਾ ਸਕਦੇ ਹਾਂ?
ਸਾਰੀਆਂ ਦਵਾਈਆਂ ਤੋੜਣਾ ਗਲਤ ਨਹੀਂ ਹੁੰਦਾ। ਕੁਝ ਟੈਬਲਟਸ 'ਤੇ ਵਿਚਕਾਰ ਇਕ ਲਾਈਨ (Scoring line) ਬਣੀ ਹੁੰਦੀ ਹੈ। ਇਹ ਸੰਕੇਤ ਹੁੰਦਾ ਹੈ ਕਿ ਉਸ ਨੂੰ ਸੁਰੱਖਿਅਤ ਤਰੀਕੇ ਨਾਲ ਅੱਧਾ ਕੀਤਾ ਜਾ ਸਕਦਾ ਹੈ।
ਉਦਾਹਰਣ ਵਜੋਂ, ਜੇ ਤੁਹਾਨੂੰ 500 ਮਿਲੀਗ੍ਰਾਮ ਦੀ ਲੋੜ ਹੈ ਪਰ ਬਾਜ਼ਾਰ 'ਚ 1000 ਮਿਲੀਗ੍ਰਾਮ ਦੀ ਟੈਬਲਟ ਮਿਲਦੀ ਹੈ ਅਤੇ ਉਸ 'ਤੇ ਲਕੀਰ ਬਣੀ ਹੈ, ਤਾਂ ਤੁਸੀਂ ਉਸ ਨੂੰ ਅੱਧਾ ਕਰ ਸਕਦੇ ਹੋ। ਇਨ੍ਹਾਂ ਨੂੰ 'ਸਕੋਰ ਟੈਬਲਟ' ਕਿਹਾ ਜਾਂਦਾ ਹੈ।
ਡਾਕਟਰ ਦੀ ਸਲਾਹ ਕਿਉਂ ਜ਼ਰੂਰੀ ਹੈ?
ਹਰ ਦਵਾਈ ਦੀ ਬਣਤਰ ਵੱਖਰੀ ਹੁੰਦੀ ਹੈ ਅਤੇ ਉਸ ਦਾ ਅਸਰ ਵੀ ਸਰੀਰ 'ਚ ਵੱਖਰਾ ਹੋ ਸਕਦਾ ਹੈ। ਇਸ ਲਈ ਕਿਸੇ ਵੀ ਦਵਾਈ ਨੂੰ ਤੋੜਣ ਜਾਂ ਅੱਧੀ ਕਰਨ ਤੋਂ ਪਹਿਲਾਂ ਡਾਕਟਰ ਜਾਂ ਫਾਰਮਾਸਿਸਟ ਦੀ ਸਲਾਹ ਲੈਣਾ ਬਹੁਤ ਜਰੂਰੀ ਹੈ।
ਯਾਦ ਰੱਖੋ– ਜੇ ਦਵਾਈ 'ਤੇ SR, CR ਜਾਂ XR ਲਿਖਿਆ ਹੋਵੇ ਤਾਂ ਉਸ ਨੂੰ ਸਿੱਧਾ ਨਿਗਲਣਾ ਚਾਹੀਦਾ ਹੈ। ਕੇਵਲ ਸਕੋਰ ਟੈਬਲਟਸ ਨੂੰ ਹੀ ਜ਼ਰੂਰਤ ਅਨੁਸਾਰ ਤੋੜਿਆ ਜਾ ਸਕਦਾ ਹੈ।
ਬਿਨਾਂ ਡਾਕਟਰੀ ਸਲਾਹ ਦਵਾਈ ਤੋੜ ਕੇ ਖਾਣਾ ਤੁਹਾਡੀ ਸਿਹਤ ਲਈ ਗੰਭੀਰ ਖਤਰਾ ਬਣ ਸਕਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8