ਮਰਦਾਂ ਤੋਂ ਜ਼ਿਆਦਾ ਔਰਤਾਂ ਨੂੰ ਪੇਸ਼ ਆਉਂਦੀ ਹੈ ਇਹ ਸਮੱਸਿਆ, ਜਾਣੋ ਕਾਰਨ ਤੇ ਹੱਲ
Wednesday, Sep 03, 2025 - 04:58 PM (IST)

ਹੈਲਥ ਡੈਸਕ- ਵਿਸ਼ਵ ਸਿਹਤ ਸੰਸਥਾ (WHO) ਦੀ ਹਾਲੀਆ ਰਿਪੋਰਟ ਨੇ ਦਰਸਾਇਆ ਹੈ ਕਿ ਦੁਨੀਆ ਭਰ 'ਚ ਔਰਤਾਂ ‘ਤੇ ਮਾਨਸਿਕ ਸਿਹਤ ਦੀਆਂ ਸਮੱਸਿਆਵਾਂ ਦਾ ਬੋਝ ਅਸਮਾਨ ਤਰੀਕੇ ਨਾਲ ਵੱਧ ਹੈ। ਜਿੱਥੇ ਦੁਨੀਆ ਭਰ 'ਚ ਇਕ ਅਰਬ ਤੋਂ ਵੱਧ ਲੋਕ ਇਨ੍ਹਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ, ਉੱਥੇ ਚਿੰਤਾ, ਤਣਾਅ ਵਰਗੀਆਂ ਸਥਿਤੀਆਂ ਪੁਰਸ਼ਾਂ ਦੀ ਤੁਲਨਾ 'ਚ ਔਰਤਾਂ ਨੂੰ ਵੱਧ ਪ੍ਰਭਾਵਿਤ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਕਿਉਂ ਟੋਕਿਆ ਜਾਂਦਾ ਤਿੰਨ ਰੋਟੀਆਂ ਖਾਣ ਤੋਂ, ਕੀ ਇਹ ਅੰਧਵਿਸ਼ਵਾਸ ਹੈ ਜਾਂ ਸਮਝਦਾਰੀ
ਔਰਤਾਂ ਹੋ ਰਹੀਆਂ ਵੱਧ ਪ੍ਰਭਾਵਿਤ
ਮਾਹਿਰਾਂ ਦਾ ਕਹਿਣਾ ਹੈ ਕਿ ਘਰ ਅਤੇ ਬਾਹਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੀਆਂ ਔਰਤਾਂ ਦਾ ਮਾਨਸਿਕ ਸਿਹਤ 'ਤੇ ਧਿਆਨ ਘੱਟ ਦਿੱਤਾ ਜਾਂਦਾ ਹੈ। ਸਮਾਜਿਕ ਦਬਾਅ, ਭੇਦਭਾਵ, ਆਰਥਿਕ ਅਸਮਾਨਤਾ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਉਨ੍ਹਾਂ ਨੂੰ ਹੋਰ ਵੀ ਸੰਵੇਦਨਸ਼ੀਲ ਬਣਾ ਦਿੰਦੀਆਂ ਹਨ। ਇਸ ਤੋਂ ਇਲਾਵਾ, ਹਾਰਮੋਨਲ ਤਬਦੀਲੀਆਂ- ਜਿਵੇਂ ਗਰਭਅਵਸਥਾ, ਜਨਮ, ਮਾਹਵਾਰੀ ਅਤੇ ਮੀਨੋਪੌਜ਼ ਔਰਤਾਂ ਦੀ ਮਾਨਸਿਕ ਸਿਹਤ ‘ਤੇ ਸਿੱਧਾ ਅਸਰ ਪਾਉਂਦੀਆਂ ਹਨ।
ਲੱਛਣ ਕੀ ਹਨ?
- ਲਗਾਤਾਰ ਉਦਾਸੀ ਰਹਿਣਾ
- ਚਿੜਚਿੜਾਪਣ ਅਤੇ ਥਕਾਵਟ
- ਨੀਂਦ 'ਚ ਤਬਦੀਲੀ (ਬਹੁਤ ਜ਼ਿਆਦਾ ਸੌਣਾ ਜਾਂ ਬਿਲਕੁਲ ਨੀਂਦ ਨਾ ਆਉਣਾ)
- ਸਰੀਰਕ ਸਮੱਸਿਆਵਾਂ ਜਿਵੇਂ ਸਿਰਦਰਦ ਜਾਂ ਪਾਚਨ ਦੀ ਗੜਬੜ
- ਕਈ ਵਾਰ ਔਰਤਾਂ ਇਨ੍ਹਾਂ ਸੰਕੇਤਾਂ ਨੂੰ ਸਧਾਰਨ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੀਆਂ ਹਨ, ਜਿਸ ਨਾਲ ਹਾਲਤ ਹੋਰ ਵਿਗੜ ਜਾਂਦੀ ਹੈ।
ਇਹ ਵੀ ਪੜ੍ਹੋ : ਮਿੱਠਾ ਖਾਣ ਤੋਂ ਬਾਅਦ ਚਾਹ-ਕੌਫੀ ਕਿਉਂ ਲੱਗਦੀ ਹੈ ਫਿੱਕੀ? ਜਾਣੋ ਵਜ੍ਹਾ
ਹੱਲ ਕੀ ਹੈ?
- ਮਾਨਸਿਕ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਗੱਲ ਕਰਨੀ ਸਭ ਤੋਂ ਪਹਿਲਾ ਕਦਮ ਹੈ।
- ਪਰਿਵਾਰ ਅਤੇ ਦੋਸਤਾਂ ਦਾ ਸਹਿਯੋਗ ਲਵੋ, ਜੇ ਲੋੜ ਹੋਵੇ ਤਾਂ ਪ੍ਰੋਫੈਸ਼ਨਲ ਥੈਰੇਪਿਸਟ ਨਾਲ ਸੰਪਰਕ ਕਰੋ।
- ਸਪੋਰਟ ਗਰੁੱਪਾਂ ਨਾਲ ਜੁੜੋ ਜਿੱਥੇ ਹੋਰ ਲੋਕਾਂ ਨਾਲ ਅਨੁਭਵ ਸਾਂਝੇ ਕੀਤੇ ਜਾ ਸਕਣ।
- ਆਪਣੀ ਸਿਹਤ ਦਾ ਧਿਆਨ ਰੱਖੋ: ਪੂਰੀ ਨੀਂਦ, ਪੋਸ਼ਟਿਕ ਭੋਜਨ ਅਤੇ ਨਿਯਮਿਤ ਕਸਰਤ ਕਰੋ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8