ਰੋਜ਼ਾਨਾ ਇਕ ਕੱਪ ਪੀ ਲਓ ਇਹ ਡ੍ਰਿੰਕ, ਫਾਇਦੇ ਜਾਣ ਤੁਸੀਂ ਹੋ ਜਾਓਗੇ ਹੈਰਾਨ
Thursday, Apr 03, 2025 - 01:06 PM (IST)

ਹੈਲਥ ਡੈਸਕ - ਗ੍ਰੀਨ ਟੀ ਇਕ ਅਜਿਹਾ ਪੀਣ ਵਾਲਾ ਪਦਾਰਥ ਹੈ ਜੋ ਸਿਰਫ਼ ਇਕ ਤਾਜ਼ਗੀ ਦਾ ਇਕ ਡ੍ਰਿੰਕ ਨਹੀਂ ਸਗੋਂ ਸਿਹਤ ਲਈ ਵੀ ਬੇਹੱਦ ਲਾਭਕਾਰੀ ਹੈ। ਪਿਛਲੇ ਕਈ ਸਾਲਾਂ ਤੋਂ, ਗ੍ਰੀਨ ਟੀ ਨੂੰ ਇਕ ਜਾਦੂਈ ਤੱਤ ਮੰਨਿਆ ਜਾ ਰਿਹਾ ਹੈ, ਜੋ ਭਾਰ ਘਟਾਉਣ, ਦਿਲ ਦੀ ਸਿਹਤ ਤੇ ਸਕਿਨ ਦੀ ਸੰਭਾਲ ’ਚ ਵੀ ਸਹਾਇਕ ਹੈ। ਇਹ ਐਂਟੀ-ਆਕਸੀਡੈਂਟਸ, ਐਂਟੀ-ਇੰਫਲਾਮੇਟਰੀ ਗੁਣਾਂ ਨਾਲ ਭਰਪੂਰ ਹੁੰਦੀ ਹੈ, ਜੋ ਸਰੀਰ ਨੂੰ ਤੰਦਰੁਸਤ ਅਤੇ ਸਹੀ ਤਰੀਕੇ ਨਾਲ ਫੰਕਸ਼ਨ ਕਰਨ ’ਚ ਮਦਦ ਕਰਦੇ ਹਨ। ਆਓ, ਇਸ ਲੇਖ ’ਚ ਜਾਣੀਏ ਗ੍ਰੀਨ ਟੀ ਦੇ ਸਿਹਤ ਲਈ ਲਾਭਕਾਰੀ ਫਾਇਦੇ ਅਤੇ ਤੁਸੀਂ ਇਸ ਨੂੰ ਕਿਵੇਂ ਆਪਣੀ ਰੋਜ਼ਾਨਾ ਦੀ ਜੀਵਨਸ਼ੈਲੀ ’ਚ ਸ਼ਾਮਲ ਕਰ ਸਕਦੇ ਹੋ!
ਪੜ੍ਹੋ ਇਹ ਅਹਿਮ ਖ਼ਬਰ - ਗਰਮੀਆਂ ’ਚ ਨਹੀਂ ਹੋਵੇਗੀ ਡੀਹਾਈਡ੍ਰੇਸ਼ਨ, ਘਰੋਂ ਨਿਕਲਣ ਤੋਂ ਪਹਿਲਾਂ ਪੀ ਲਓ ਇਹ ਚੀਜ਼
ਗ੍ਰੀਨ ਟੀ ਪੀਣ ਦੇ ਫਾਇਦੇ :-
ਭਾਰ ਘਟਾਉਣ ’ਚ ਮਦਦਗਾਰ
- ਗ੍ਰੀਨ ਟੀ ਮੈਟਾਬੋਲਿਜ਼ਮ ਤੇਜ਼ ਕਰਦੀ ਹੈ ਜਿਸ ਨਾਲ ਚਰਬੀ ਤੇਲਣੀ ਹੋ ਜਾਂਦੀ ਹੈ।
- ਇਹ ਕੈਫ਼ੀਨ ਅਤੇ ਐਂਟੀ-ਆਕਸੀਡੈਂਟ ਨਾਲ ਭਰਪੂਰ ਹੁੰਦੀ ਹੈ, ਜੋ ਭਾਰ ਘਟਾਉਣ ’ਚ ਮਦਦ ਕਰਦੇ ਹਨ।
ਦਿਲ ਦੀ ਸਿਹਤ ਬਿਹਤਰ ਕਰਦੀ ਹੈ
- ਇਹ ਕੋਲੈਸਟਰੌਲ ਲੈਵਲ ਨੂੰ ਕੰਟਰੋਲ ਕਰਦੀ ਹੈ, ਜਿਸ ਨਾਲ ਹਾਰਟ ਅਟੈਕ ਜਾਂ ਬਲੱਡ ਪ੍ਰੈਸ਼ਰ ਦਾ ਖ਼ਤਰਾ ਘੱਟ ਹੁੰਦਾ ਹੈ।
- ਬਲੱਡ ਸ਼ੁਗਰ ਲੈਵਲ ਨੂੰ ਨਿਯੰਤਰਿਤ ਰੱਖਣ ’ਚ ਵੀ ਮਦਦ ਕਰਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ - ਕੇਲੇ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ! ਸਿਹਤ ਨੂੰ ਹੋ ਸਕਦੈ ਵੱਡਾ ਨੁਕਸਾਨ
ਸਕਿਨ ਲਈ ਲਾਭਕਾਰੀ
- ਗਰੀਨ ਟੀ ’ਚ ਸ਼ਕਤੀਸ਼ਾਲੀ ਐਂਟੀ-ਆਕਸੀਡੈਂਟਸ ਹੁੰਦੇ ਹਨ, ਜੋ ਚਮਕਦਾਰ ਅਤੇ ਨਿਖਰੀ ਸਕਿਨ ਦੇਣ ’ਚ ਮਦਦ ਕਰਦੇ ਹਨ।
- ਇਹ ਝੁਰੜੀਆਂ ਅਤੇ ਐਕਨੇ ਤੋਂ ਬਚਾਉਂਦੀ ਹੈ।
ਮਾਨਸਿਕ ਤੰਦਰੁਸਤੀ ਵਧਾਉਂਦੀ ਹੈ
- ਗਰੀਨ ਟੀ ’ਚ ਮੌਜੂਦ L-Theanine ਤੱਤ ਸਟ੍ਰੈਸ ਅਤੇ ਡਿਪ੍ਰੈਸ਼ਨ ਨੂੰ ਘਟਾਉਣ ’ਚ ਮਦਦ ਕਰਦਾ ਹੈ।
- ਇਹ ਦਿਮਾਗ ਦੀ ਤਾਕਤ ਵਧਾਉਂਦੀ ਹੈ ਅਤੇ ਯਾਦਸ਼ਕਤੀ ਨੂੰ ਤੇਜ਼ ਕਰਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ - Acidity ਦੀ ਸਮੱਸਿਆ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਅਪਣਾਓ ਇਹ ਦੇਸੀ ਨੁਸਖੇ
ਇਮਿਊਨਿਟੀ ਬੂਸਟ ਕਰਦੀ ਹੈ
- ਗਰੀਨ ਟੀ ਬੈਕਟੀਰੀਆ ਅਤੇ ਵਾਇਰਸ ਤੋਂ ਲੜਨ ’ਚ ਮਦਦ ਕਰਦੀ ਹੈ।
- ਇਹ ਸਰਦੀ-ਜ਼ੁਕਾਮ, ਗਲੇ ਦੀ ਖਰਾਸ਼ ਅਤੇ ਫਲੂ ਤੋਂ ਬਚਾਉਂਦੀ ਹੈ।
ਹਾਜ਼ਮੇ ਨੂੰ ਮਜ਼ਬੂਤ ਬਣਾਉਂਦੀ ਹੈ
- ਗਰੀਨ ਟੀ ਐਸਿਡਿਟੀ ਅਤੇ ਗੈਸ ਨੂੰ ਘਟਾਉਂਦੀ ਹੈ।
- ਇਹ ਖਾਣਾ ਖਾਣ ਤੋਂ ਬਾਅਦ ਖਾਣੇ ਨੂੰ ਪਚਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਦੀ ਹੈ ਅਤੇ ਪੇਟ ਦੀ ਸਫ਼ਾਈ ਕਰਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ - ਸਵੇਰੇ ਖਾਲੀ ਪੇਟ ਪੀਓ ਇਸ ਚੀਜ਼ ਦਾ ਪਾਣੀ! ਫਾਇਦੇ ਜਾਣ ਤੁਸੀਂ ਹੋ ਜਾਓਗੇ ਹੈਰਾਨ
ਕੈਂਸਰ-ਰੋਕੂ ਗੁਣ
- ਗਰੀਨ ਟੀ ’ਚ ਐਂਟੀ-ਕੈਂਸਰ ਗੁਣ ਹੁੰਦੇ ਹਨ, ਜੋ ਸੈੱਲਸ ਦੀ ਹਾਨੀ ਨੂੰ ਰੋਕਣ ’ਚ ਮਦਦ ਕਰਦੇ ਹਨ।
- ਇਹ ਬ੍ਰੈਸਟ, ਪ੍ਰੋਸਟੇਟ ਅਤੇ ਕੋਲਨ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ - Thyroid ਦੀ ਸਮੱਸਿਆ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਅਪਣਾਓ ਇਹ ਦੇਸੀ ਨੁਸਖੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ