Toothpaste Veg ਜਾਂ Non Veg, ਹੈਰਾਨ ਕਰ ਦੇਵੇਗੀ ਇਹ ਜਾਣਕਾਰੀ

Friday, Jul 25, 2025 - 02:29 PM (IST)

Toothpaste Veg ਜਾਂ Non Veg, ਹੈਰਾਨ ਕਰ ਦੇਵੇਗੀ ਇਹ ਜਾਣਕਾਰੀ

ਨੈਸ਼ਨਲ ਡੈਸਕ- ਸਰੀਰ ਦੇ ਹਰ ਅੰਗ ਦੀ ਸਫਾਈ 'ਚ ਸਭ ਤੋਂ ਅਹਿਮ ਸਥਾਨ ਮੂੰਹ ਦੀ ਸਫਾਈ ਜਾਂ ਔਰਲ ਹਾਈਜੀਨ ਨੂੰ ਮਿਲਦਾ ਹੈ। ਹਰ ਰੋਜ਼ ਸਵੇਰੇ ਅਸੀਂ ਦੰਦਾਂ ਦੀ ਸਾਫ਼-ਸਫਾਈ ਕਰਦੇ ਹਾਂ ਤਾਂ ਜੋ ਬੈਕਟੀਰੀਆ ਜਾਂ ਗੰਧ ਨਾ ਹੋਵੇ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜੋ ਟੂਥਪੇਸਟ ਤੁਸੀਂ ਰੋਜ਼ਾਨਾ ਵਰਤਦੇ ਹੋ, ਉਹ ਸ਼ਾਕਾਹਾਰੀ ਨਹੀਂ ਸਗੋਂ ਮਾਸਾਹਾਰੀ (ਨਾਨ-ਵੈਜ) ਵੀ ਹੋ ਸਕਦਾ ਹੈ?

ਇਹ ਗੱਲ ਸੁਣਕੇ ਤੁਸੀਂ ਹੈਰਾਨ ਹੋ ਸਕਦੇ ਹੋ, ਪਰ ਇਹ ਸੱਚ ਹੈ ਕਿ ਕੁਝ ਅੰਤਰਰਾਸ਼ਟਰੀ ਟੂਥਪੇਸਟ ਬ੍ਰਾਂਡ ਆਪਣੇ ਉਤਪਾਦਾਂ 'ਚ ਜਾਨਵਰਾਂ ਤੋਂ ਮਿਲਣ ਵਾਲੀਆਂ ਸਮੱਗਰੀਆਂ ਦੀ ਵਰਤੋਂ ਕਰਦੇ ਹਨ, ਜਿਸ ਕਾਰਨ ਉਹ ਨਾਨ-ਵੈਜ ਦੀ ਸ਼੍ਰੇਣੀ 'ਚ ਆ ਜਾਂਦੇ ਹਨ।

ਟੂਥਪੇਸਟ ‘ਨਾਨ-ਵੈਜ’ ਕਿਵੇਂ ਬਣਦਾ ਹੈ?

ਭਾਰਤ 'ਚ ਬਣੇ ਬਹੁਤੇ ਟੂਥਪੇਸਟ ਸਧਾਰਣ ਤੌਰ 'ਤੇ ਕੁਦਰਤੀ ਚੀਜ਼ਾਂਚੀਜ਼ਾਂ ਤੋਂ ਤਿਆਰ ਕੀਤੇ ਜਾਂਦੇ ਹਨ, ਜਿਵੇਂ ਕਿ ਲੌਂਗ, ਨਿੰਮ, ਪੁਦੀਨਾ ਆਦਿ। ਪਰ ਕੁਝ ਵਿਦੇਸ਼ੀ ਬ੍ਰਾਂਡ ਹੇਠ ਲਿਖੀਆਂ ਜਾਨਵਰਾਂ ਦੀਆਂ ਚੀਜ਼ਾਂ ਵਰਤਦੇ ਹਨ:

ਜਾਨਵਰਾਂ ਦੇ ਫੈਟ ਤੋਂ ਮਿਲਣ ਵਾਲੀ ਗਲਿਸਰੀਨ (Glycerin):

ਇਹ ਟੂਥਪੇਸਟ ਨੂੰ ਚਿਕਨਾਈ ਦਿੰਦੀ ਹੈ ਅਤੇ ਉਸ ਨੂੰ ਸੁੱਕਣ ਤੋਂ ਰੋਕਦੀ ਹੈ।

ਜਾਨਵਰਾਂ ਦੀਆਂ ਹੱਡੀਆਂ ਤੋਂ ਨਿਕਲਣ ਵਾਲਾ ਕੈਲਸ਼ੀਅਮ ਫਾਸਫੇਟ (Calcium Phosphate):

ਇਸ ਦੀ ਵਰਤੋਂ ਟੂਥਪੇਸਟ 'ਚ ਘਰਸ਼ਣ (ਅਬ੍ਰੇਸਿਵ) ਪੈਦਾ ਕਰਦੀ ਹੈ ਜੋ ਦੰਦਾਂ ਦੀ ਸਫਾਈ 'ਚ ਮਦਦ ਕਰਦੀ ਹੈ।

ਕੰਪਨੀਆਂ ਅਜਿਹਾ ਕਿਉਂ ਕਰਦੀਆਂ ਹਨ?

ਸਸਤਾ ਵਿਕਲਪ:

ਜਾਨਵਰਾਂ ਤੋਂ ਮਿਲਣ ਵਾਲੀਆਂ ਸਮੱਗਰੀਆਂ ਆਸਾਨੀ ਨਾਲ ਮਿਲ ਜਾਂਦੀਆਂ ਹਨ ਤੇ ਸਸਤੀਆਂ ਹੁੰਦੀਆਂ ਹਨ।

ਲੰਬੀ ਮਿਆਦ ਵਾਲਾ ਸਟੋਰਜ:

ਇਹ ਚੀਜ਼ਾਂ ਟੂਥਪੇਸਟ ਨੂੰ ਲੰਮੇ ਸਮੇਂ ਤੱਕ ਤਾਜ਼ਾ ਰੱਖਦੀਆਂ ਹਨ।

ਬਿਹਤਰ ਟੈਕਸਚਰ (ਬਨਾਵਟ):

ਇਸ ਨਾਲ ਟੂਥਪੇਸਟ ਦੀ ਗੁਣਵੱਤਾ ਅਤੇ ਤਿਆਰੀ ਵਿਚ ਸੁਧਾਰ ਆਉਂਦਾ ਹੈ।

ਤੁਸੀਂ ਕਿਵੇਂ ਪਛਾਣ ਸਕਦੇ ਹੋ ਕਿ ਤੁਹਾਡਾ ਟੂਥਪੇਸਟ ‘ਵੈਜ’ ਹੈ ਜਾਂ ‘ਨਾਨ-ਵੈਜ’?

ਇਸ ਦੀ ਜਾਣਕਾਰੀ ਟੂਥਪੇਸਟ ਦੇ ਪੈਕੇਟ ‘ਤੇ ਦਿੱਤੀ ਜਾਂਦੀ ਹੈ:

ਹਰਾ ਨਿਸ਼ਾਨ (ਸ਼ਾਕਾਹਾਰੀ):

ਜੇਕਰ ਟੂਥਪੇਸਟ 'ਤੇ ਹਰਾ ਬਿੰਦੂ ਹੋਵੇ, ਤਾਂ ਉਤਪਾਦ ਪੂਰੀ ਤਰ੍ਹਾਂ ਸ਼ਾਕਾਹਾਰੀ ਹੈ।

ਲਾਲ ਨਿਸ਼ਾਨ (ਮਾਸਾਹਾਰੀ):

ਜੇਕਰ ਟੂਥਪੇਸਟ 'ਤੇ ਲਾਲ ਬਿੰਦੂ ਹੋਣ ਹੈ ਤਾਂ ਉਤਪਾਦ 'ਚ ਮਾਸਾਹਾਰੀ ਸਮੱਗਰੀ ਸ਼ਾਮਿਲ ਹੋ ਸਕਦੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DIsha

Content Editor

Related News