ਟਾਇਲਟ ਸੀਟ ਨਾਲੋਂ ਵੀ ਵਧ ਗੰਦੀਆਂ ਹਨ ਤੁਹਾਡੇ ਵਲੋਂ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਇਹ ਚੀਜ਼ਾਂ
Monday, Jul 21, 2025 - 01:18 PM (IST)

ਨੈਸ਼ਨਲ ਡੈਸਕ- ਭਾਰਤ 'ਚ ਜ਼ਿਆਦਾਤਰ ਲੋਕ ਆਪਣੀ ਰੋਜ਼ਾਨਾ ਦੀ ਜ਼ਿੰਦਗੀ 'ਚ ਕੁਝ ਅਜਿਹੀਆਂ ਚੀਜ਼ਾਂ ਵਰਤਦੇ ਹਨ ਜਿਨ੍ਹਾਂ ਦੀ ਸਫ਼ਾਈ ਵੱਲ ਘੱਟ ਧਿਆਨ ਦਿੱਤਾ ਜਾਂਦਾ ਹੈ, ਪਰ ਇਹ ਚੀਜ਼ਾਂ ਖਤਰਨਾਕ ਬੈਕਟੀਰੀਆ ਅਤੇ ਫੰਗਸ ਦਾ ਕਾਰਨ ਬਣ ਚੁੱਕੀਆਂ ਹਨ। ਹਾਲੀਆ ਰਿਸਰਚ ਅਤੇ ਹੈਲਥ ਰਿਪੋਰਟਾਂ ਮੁਤਾਬਕ, ਇਹ ਚੀਜ਼ਾਂ ਸਿਰਫ਼ ਗੰਦੀਆਂ ਹੀ ਨਹੀਂ, ਸਗੋਂ ਖ਼ਤਰਨਾਕ ਬੀਮਾਰੀਆਂ ਦਾ ਕਾਰਨ ਵੀ ਬਣ ਸਕਦੀਆਂ ਹਨ।
1. ਮੋਬਾਈਲ ਫੋਨ:
ਲੰਡਨ ਸਕੂਲ ਆਫ ਹਾਈਜੀਨ ਦੇ ਅਨੁਸਾਰ, ਇਕ ਆਮ ਮੋਬਾਈਲ 'ਤੇ ਟਾਇਲਟ ਸੀਟ ਨਾਲੋਂ 10 ਗੁਣਾ ਜ਼ਿਆਦਾ ਬੈਕਟੀਰੀਆ ਹੁੰਦੇ ਹਨ। ਇਹ ਬੈਕਟੀਰੀਆ ਪੇਟ ਦੀਆਂ ਬੀਮਾਰੀਆਂ ਪੈਦਾ ਕਰ ਸਕਦੇ ਹਨ।
2. ਕਿਚਨ ਸਪੰਜ:
ਇਕ ਸਪੰਜ 'ਚ 10 ਕਰੋੜ ਤੱਕ ਬੈਕਟੀਰੀਆ ਹੋ ਸਕਦੇ ਹਨ। ਟਾਇਲਟ ਸੀਟ ਨਾਲੋਂ 2 ਲੱਖ ਗੁਣਾ ਜ਼ਿਆਦਾ ਬੈਕਟੀਰੀਆ ਸਪੰਜ 'ਚ ਹੋ ਸਕਦੇ ਹਨ।
3. ਤਕੀਆ:
ਇਸ 'ਚ ਮਿਲਣ ਵਾਲੇ ਫੰਗਸ ਅਤੇ ਬੈਕਟੀਰੀਆ ਸਾਹ ਦੀਆਂ ਬੀਮਾਰੀਆਂ ਲਈ ਜ਼ਿੰਮੇਵਾਰ ਹੁੰਦੇ ਹਨ। ਔਸਤ ਤਕੀਏ 'ਚ 10 ਲੱਖ ਤੱਕ ਬੈਕਟੀਰੀਆ ਪਾਏ ਜਾਂਦੇ ਹਨ।
4. ਖਿਲੌਣੇ:
ਪਲਾਸਟਿਕ ਅਤੇ ਰਬੜ ਦੇ ਖਿਲੌਣਿਆਂ 'ਚ ਬੈਕਟੀਰੀਆ ਮਹੀਨਿਆਂ ਤੱਕ ਜੀਵਿਤ ਰਹਿੰਦੇ ਹਨ। ਇਹ ਬੱਚਿਆਂ ਲਈ ਵੱਡਾ ਖ਼ਤਰਾ ਬਣ ਸਕਦੇ ਹਨ।
5. ਦਰਵਾਜ਼ੇ ਦੀ ਕੁੰਡੀ:
ਇਸ 'ਤੇ ਹਰ ਵਾਰ ਹੱਥ ਲੱਗਣ ਕਰ ਕੇ ਇੰਫੈਕਸ਼ਨ ਫੈਲਦਾ ਹੈ ਜੋ ਕਿ ਬੁਖਾਰ, ਪੇਟ ਦਰਦ, ਅਤੇ ਕੀਟਾਣੂਆਂ ਦਾ ਕਾਰਨ ਬਣਦਾ ਹੈ।
6. ਟੂਥਬਰਸ਼ ਹੋਲਡਰ:
27 ਫੀਸਦੀ ਟੂਥਬਰਸ਼ ਹੋਲਡਰ 'ਚ ਬੈਕਟੀਰੀਆ ਪਾਏ ਜਾਂਦੇ ਹਨ। ਨਮੀ ਵਾਲੀ ਜਗ੍ਹਾ ਤੇ ਇਹ ਜ਼ਿਆਦਾ ਤੇਜ਼ੀ ਨਾਲ ਫੈਲਦੇ ਹਨ।
7. ਟੀਵੀ/ਏਸੀ ਰਿਮੋਟ:
ਰੋਜ਼ਾਨਾ ਵਰਤਣ ਦੇ ਬਾਵਜੂਦ ਇਹ ਘੱਟ ਹੀ ਸਾਫ਼ ਹੁੰਦੇ ਹਨ। ਇਕ ਰਿਮੋਟ 'ਚ ਟਾਇਲਟ ਸੀਟ ਨਾਲੋਂ 15 ਗੁਣਾ ਵੱਧ ਬੈਕਟੀਰੀਆ ਹੁੰਦੇ ਹਨ।
8. ਸ਼ਾਵਰ ਹੈੱਡ:
ਇਹ ਮਾਈਕੋਬੈਕਟੀਰੀਅਮ ਏਵੀਅਮ ਵਰਗੇ ਬੈਕਟੀਰੀਆ ਦਾ ਟਿਕਾਣਾ ਹੈ। ਨਹਾਉਂਦੇ ਸਮੇਂ ਇਨ੍ਹਾਂ ਦੀ ਬੌਛਾਰ ਹੁੰਦੀ ਹੈ। ਇਹ ਸਾਹ ਰਾਹੀਂ ਸਰੀਰ 'ਚ ਦਾਖ਼ਲ ਹੋ ਸਕਦੇ ਹਨ ਅਤੇ ਫੇਫੜਿਆਂ ਨਾਲ ਜੁੜੀਆਂ ਬੀਮਾਰੀਆਂ ਦਾ ਵੱਡਾ ਕਾਰਨ ਹਨ।
ਸਾਵਧਾਨ ਰਹੋ, ਸਾਫ਼ ਰਹੋ!
ਇਹ ਚੀਜ਼ਾਂ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਹਨ, ਪਰ ਜੇਕਰ ਅਸੀਂ ਇਨ੍ਹਾਂ ਦੀ ਸਹੀ ਸਫ਼ਾਈ ਨਾ ਕਰੀਏ, ਤਾਂ ਇਹ ਸਾਡੀ ਸਿਹਤ ਲਈ ਵੱਡਾ ਖ਼ਤਰਾ ਬਣ ਸਕਦੀਆਂ ਹਨ।