ਏਅਰ-ਫ੍ਰਾਇਰ ਜਾਂ ਡੀਪ-ਫ੍ਰਾਇੰਗ: ਕਿਹੜਾ ਹੈ ਸਿਹਤ ਲਈ ਵਧੀਆ? ਮਾਹਿਰਾਂ ਨੇ ਦਿੱਤਾ ਜਵਾਬ

Sunday, Sep 21, 2025 - 04:18 PM (IST)

ਏਅਰ-ਫ੍ਰਾਇਰ ਜਾਂ ਡੀਪ-ਫ੍ਰਾਇੰਗ: ਕਿਹੜਾ ਹੈ ਸਿਹਤ ਲਈ ਵਧੀਆ? ਮਾਹਿਰਾਂ ਨੇ ਦਿੱਤਾ ਜਵਾਬ

ਵੈੱਬ ਡੈਸਕ- ਸਮੋਸੇ, ਪਕੌੜੇ, ਪਰੌਂਠੇ, ਆਲੂ ਟਿੱਕੀ ਜਾਂ ਚਿਕਨ ਵਿੰਗਜ਼- ਤਲੀਆਂ-ਭੁੰਨੀਆਂ ਚੀਜ਼ਾਂ ਸਾਡੇ ਖਾਣ-ਪੀਣ ਦਾ ਅਹਿਮ ਹਿੱਸਾ ਰਹੀਆਂ ਹਨ। ਪਰ ਸਿਹਤ ਪ੍ਰਤੀ ਵਧਦੀ ਚਿੰਤਾ ਨੇ ਲੋਕਾਂ ਨੂੰ ਸੋਚਣ 'ਤੇ ਮਜਬੂਰ ਕਰ ਦਿੱਤਾ ਹੈ ਕਿ ਕੀ ਇਹ ਸਾਰੀਆਂ ਚੀਜ਼ਾਂ ਸਿਹਤ ਲਈ ਠੀਕ ਹਨ। ਇਸੇ ਵਿਚ ਏਅਰ-ਫ੍ਰਾਇਰ ਘਰਾਂ 'ਚ ਦਾਖ਼ਲ ਹੋ ਗਿਆ ਹੈ ਅਤੇ ਹੈਲਥ-ਕਾਂਸ਼ਸ ਲੋਕ ਇਸ ਨੂੰ ਅਪਣਾਉਣ ਲੱਗ ਪਏ ਹਨ। ਪਰ ਕੀ ਇਹ ਸੱਚਮੁੱਚ ਡੀਪ-ਫ੍ਰਾਇੰਗ ਨਾਲੋਂ ਵਧੀਆ ਹੈ?

ਏਅਰ-ਫ੍ਰਾਇਰ ਦੇ ਫਾਇਦੇ

  • ਘੱਟ ਤੇਲ 'ਚ ਖਾਣਾ ਤਿਆਰ: ਏਅਰ-ਫ੍ਰਾਇਰ ਦੀ ਸਭ ਤੋਂ ਵੱਡੀ ਖੂਬੀ ਹੈ ਕਿ ਇਸ 'ਚ ਬਹੁਤ ਘੱਟ ਤੇਲ ਵਰਤਿਆ ਜਾਂਦਾ ਹੈ।
  • ਗਰਮ ਹਵਾ ਨਾਲ ਖਾਣਾ ਪਕਦਾ ਹੈ: ਫੂਡ ਨੂੰ ਤੇਲ 'ਚ ਡੁਬੋਣਾ ਨਹੀਂ ਪੈਂਦਾ, ਗਰਮ ਹਵਾ ਨਾਲ ਖਾਣਾ ਕੁਰਕੁਰਾ ਬਣ ਜਾਂਦਾ ਹੈ।
  • 70-80% ਤੱਕ ਘੱਟ ਫੈਟ: ਐਕਸਪਰਟਾਂ ਦੇ ਅਨੁਸਾਰ, ਏਅਰ-ਫ੍ਰਾਇੰਗ ਨਾਲ ਫੈਟ ਕਾਫੀ ਹੱਦ ਤੱਕ ਘਟ ਜਾਂਦਾ ਹੈ।
  • ਘੱਟ ਕੈਲੋਰੀ ਤੇ ਕੋਲੇਸਟਰੋਲ: ਤੇਲ ਘੱਟ ਹੋਣ ਨਾਲ ਕੈਲੋਰੀ ਵੀ ਘੱਟ ਹੁੰਦੀ ਹੈ ਅਤੇ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਘਟਦਾ ਹੈ।
  • ਭਾਰ ਘਟਾਉਣ ਵਾਲਿਆਂ ਲਈ ਵਧੀਆ: ਜੋ ਲੋਕ ਭਾਰ ਕੰਟਰੋਲ ਕਰਨਾ ਚਾਹੁੰਦੇ ਹਨ ਜਾਂ ਦਿਲ ਦੀ ਸਮੱਸਿਆ ਨਾਲ ਜੂਝ ਰਹੇ ਹਨ, ਉਨ੍ਹਾਂ ਲਈ ਇਹ ਇੱਕ ਵਧੀਆ ਵਿਕਲਪ ਹੈ।

ਇਹ ਵੀ ਪੜ੍ਹੋ : ਕਣਕ ਦੀ ਰੋਟੀ ਜਾਂ ਬੇਸਨ ਦਾ ਚਿੱਲਾ- ਭਾਰ ਘਟਾਉਣ ਲਈ ਕਿਹੜਾ ਹੈ ਵਧੀਆ?

ਕੀ ਏਅਰ-ਫ੍ਰਾਇੰਗ ਪੂਰੀ ਤਰ੍ਹਾਂ ਪਰਫੈਕਟ ਹੈ?

ਡਾਕਟਰ ਕਹਿੰਦੇ ਹਨ ਕਿ ਸਿਰਫ਼ ਤਰੀਕਾ ਬਦਲਣ ਨਾਲ ਖਾਣਾ ਪੂਰੀ ਤਰ੍ਹਾਂ ਹੈਲਥੀ ਨਹੀਂ ਬਣ ਜਾਂਦਾ। ਜੇ ਏਅਰ-ਫ੍ਰਾਇਰ 'ਚ ਫ੍ਰੋਜ਼ਨ ਜਾਂ ਪ੍ਰੋਸੈਸਡ ਖਾਣਾ ਬਣਾਇਆ ਜਾਂਦਾ ਹੈ ਜਿਸ 'ਚ ਵੱਧ ਨਮਕ ਤੇ ਪ੍ਰਿਜ਼ਰਵੇਟਿਵ ਹਨ, ਤਾਂ ਨੁਕਸਾਨ ਉਹੀ ਰਹਿੰਦੇ ਹਨ। ਬਹੁਤ ਉੱਚੇ ਤਾਪਮਾਨ ‘ਤੇ ਏਅਰ-ਫ੍ਰਾਇੰਗ ਕਰਨ ਨਾਲ ਐਕ੍ਰਿਲਾਮਾਈਡ ਨਾਮਕ ਹਾਨੀਕਾਰਕ ਪਦਾਰਥ ਵੀ ਬਣ ਸਕਦਾ ਹੈ, ਜੋ ਸਿਹਤ ਲਈ ਠੀਕ ਨਹੀਂ। ਹਾਲਾਂਕਿ ਇਹ ਡੀਪ-ਫ੍ਰਾਇੰਗ ਨਾਲੋਂ ਘੱਟ ਬਣਦਾ ਹੈ।

ਕੀ ਡੀਪ-ਫ੍ਰਾਇੰਗ ਹਮੇਸ਼ਾ ਨੁਕਸਾਨਦਾਇਕ ਹੈ?

ਡੀਪ-ਫ੍ਰਾਇੰਗ ਨੂੰ ਅਕਸਰ ਗਲਤ ਮੰਨਿਆ ਜਾਂਦਾ ਹੈ, ਪਰ ਇਹ ਹਮੇਸ਼ਾ ਨੁਕਸਾਨਦਾਇਕ ਨਹੀਂ। ਜੇ ਸਹੀ ਤੇਲ ਚੁਣਿਆ ਜਾਵੇ ਅਤੇ ਸੀਮਿਤ ਮਾਤਰਾ 'ਚ ਕੀਤਾ ਜਾਵੇ ਤਾਂ ਇਹ ਲਾਭਦਾਇਕ ਵੀ ਹੋ ਸਕਦਾ ਹੈ। ਸਬਜ਼ੀਆਂ 'ਚ ਮੌਜੂਦ ਵਿਟਾਮਿਨ A, D, E, K ਚੰਗੀ ਤਰ੍ਹਾਂ ਅਵਸ਼ੋਸ਼ਿਤ ਹੁੰਦੇ ਹਨ ਜਦੋਂ ਉਨ੍ਹਾਂ ਨੂੰ ਵਧੀਆ ਤੇਲ 'ਚ ਤਲਿਆ ਜਾਵੇ। ਸਮੱਸਿਆ ਉਦੋਂ ਹੁੰਦੀ ਹੈ ਜਦੋਂ ਤਲੀਆਂ ਚੀਜ਼ਾਂ ਰੋਜ਼ਾਨਾ ਖਾਧੀਆਂ ਜਾਣ ਜਾਂ ਤੇਲ ਵਾਰ-ਵਾਰ ਵਰਤਿਆ ਜਾਵੇ।

ਨਤੀਜਾ – ਬੈਲੈਂਸ ਸਭ ਤੋਂ ਜ਼ਰੂਰੀ

  • ਏਅਰ-ਫ੍ਰਾਇਰ ਡੀਪ-ਫ੍ਰਾਇੰਗ ਨਾਲੋਂ ਵਧੀਆ ਹੈ ਕਿਉਂਕਿ ਇਸ 'ਚ ਤੇਲ ਤੇ ਕੈਲੋਰੀ ਘੱਟ ਹੁੰਦੀ ਹੈ। ਪਰ ਇਸ ਨੂੰ ਕੋਈ ਜਾਦੂਈ ਹੱਲ ਨਹੀਂ ਸਮਝਣਾ ਚਾਹੀਦਾ।
  • ਤਾਜ਼ਾ ਸਮੱਗਰੀ ਨਾਲ ਖਾਣਾ ਬਣਾਓ ਜਿਵੇਂ ਸ਼ਕਰਕੰਦੀ ਫ੍ਰਾਈਜ਼, ਪਨੀਰ ਟਿੱਕਾ, ਗ੍ਰਿੱਲਡ ਸਬਜ਼ੀਆਂ ਜਾਂ ਚਿਕਨ ਬ੍ਰੈਸਟ।
  • ਸਿਰਫ਼ ਫ੍ਰੋਜ਼ਨ ਜਾਂ ਰੈਡੀ-ਟੂ-ਈਟ ਸਨੈਕਸ ਨਾ ਵਰਤੋਂ।
  • ਸਹੀ ਤੇਲ, ਠੀਕ ਤਾਪਮਾਨ ਅਤੇ ਬੈਲੈਂਸਡ ਡਾਇਟ ਦਾ ਖ਼ਿਆਲ ਰੱਖੋ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News