ਗ੍ਰੀਨ ਟੀ ਜਾਂ ਨਿੰਬੂ ਪਾਣੀ! ਜਾਣੋ ਮੋਟਾਪਾ ਘਟਾਉਣ ਲਈ ਕੀ ਹੈ ਬੈਸਟ
Tuesday, Sep 09, 2025 - 03:29 PM (IST)

ਹੈਲਥ ਡੈਸਕ- ਅੱਜ-ਕੱਲ੍ਹ ਵੱਧਦਾ ਭਾਰ ਤੇ ਮੋਟਾਪਾ ਲੋਕਾਂ ਲਈ ਵੱਡੀ ਚਿੰਤਾ ਬਣਿਆ ਹੋਇਆ ਹੈ। ਇਸ ਨੂੰ ਕੰਟਰੋਲ ਕਰਨ ਲਈ ਲੋਕ ਅਕਸਰ ਗ੍ਰੀਨ ਟੀ ਜਾਂ ਨਿੰਬੂ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਪਰ ਸਵਾਲ ਇਹ ਹੈ ਕਿ ਦੋਹਾਂ 'ਚੋਂ ਕਿਹੜਾ ਜ਼ਿਆਦਾ ਫਾਇਦੇਮੰਦ ਹੈ?
ਗ੍ਰੀਨ ਟੀ ਦੇ ਫਾਇਦੇ
ਗ੍ਰੀਨ ਟੀ 'ਚ ਐਂਟੀ-ਆਕਸੀਡੈਂਟਸ ਅਤੇ ਕੈਟੇਚਿਨਸ ਹੁੰਦੇ ਹਨ ਜੋ ਮੈਟਾਬੋਲਿਜ਼ਮ ਤੇਜ਼ ਕਰਦੇ ਹਨ। ਇਹ ਫੈਟ ਬਰਨਿੰਗ ਪ੍ਰਕਿਰਿਆ ਨੂੰ ਬੂਸਟ ਕਰਦੀ ਹੈ ਅਤੇ ਬਲਡ ਸ਼ੂਗਰ ਲੈਵਲ ਨੂੰ ਕੰਟਰੋਲ ਵਿੱਚ ਰੱਖਦੀ ਹੈ। ਨਿਯਮਿਤ ਤੌਰ ’ਤੇ ਗ੍ਰੀਨ ਟੀ ਪੀਣ ਨਾਲ ਭਾਰ ਘਟਾਉਣ 'ਚ ਮਦਦ ਮਿਲ ਸਕਦੀ ਹੈ।
ਨਿੰਬੂ ਪਾਣੀ ਦੇ ਫਾਇਦੇ
ਨਿੰਬੂ ਪਾਣੀ 'ਚ ਵਿਟਾਮਿਨ C ਅਤੇ ਡਿਟੌਕਸ ਗੁਣ ਹੁੰਦੇ ਹਨ। ਇਹ ਸਰੀਰ ਨੂੰ ਹਾਈਡਰੇਟ ਰੱਖਦਾ ਹੈ, ਪਾਚਣ ਪ੍ਰਕਿਰਿਆ ਠੀਕ ਕਰਦਾ ਹੈ ਅਤੇ ਟੌਕਸਿਨ ਬਾਹਰ ਕੱਢਣ 'ਚ ਮਦਦ ਕਰਦਾ ਹੈ। ਖਾਲੀ ਪੇਟ ਕੋਸੇ ਪਾਣੀ 'ਚ ਨਿੰਬੂ ਪੀਣ ਨਾਲ ਪੇਟ ਹਲਕਾ ਰਹਿੰਦਾ ਹੈ ਅਤੇ ਭਾਰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।
ਕਿਹੜਾ ਹੈ ਬਿਹਤਰ?
ਮਾਹਿਰਾਂ ਅਨੁਸਾਰ, ਗ੍ਰੀਨ ਟੀ ਅਤੇ ਨਿੰਬੂ ਪਾਣੀ ਦੋਵੇਂ ਹੀ ਭਾਰ ਘਟਾਉਣ 'ਚ ਸਹਾਇਕ ਹਨ। ਸਵੇਰੇ ਨਿੰਬੂ ਪਾਣੀ ਪੀ ਸਕਦੇ ਹੋ ਅਤੇ ਦਿਨ 'ਚ 2 ਵਾਰ ਗ੍ਰੀਨ ਟੀ ਦਾ ਸੇਵਨ ਕਰ ਸਕਦੇ ਹੋ ਪਰ ਇਹ ਕੋਈ ਜਾਦੂਈ ਨੁਸਖ਼ਾ ਨਹੀਂ। ਭਾਰ ਘਟਾਉਣ ਲਈ ਸੰਤੁਲਿਤ ਡਾਇਟ, ਨਿਯਮਿਤ ਕਸਰਤ ਅਤੇ ਸਿਹਤਮੰਦ ਜੀਵਨਸ਼ੈਲੀ ਨਾਲ ਨਾਲ ਇਨ੍ਹਾਂ ਦਾ ਸੇਵਨ ਲਾਭਕਾਰੀ ਹੋ ਸਕਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8