ਕੀ ਤੁਹਾਨੂੰ ਵੀ ਪਸੰਦ ਹੈ ਡਾਰਕ ਚਾਕਲੇਟ? ਖਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ

Saturday, Sep 13, 2025 - 05:21 PM (IST)

ਕੀ ਤੁਹਾਨੂੰ ਵੀ ਪਸੰਦ ਹੈ ਡਾਰਕ ਚਾਕਲੇਟ? ਖਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ

ਹੈਲਥ ਡੈਸਕ- ਚਾਕਲੇਟ ਦਾ ਨਾਮ ਸੁਣਦੇ ਹੀ ਬਹੁਤ ਲੋਕਾਂ ਦੇ ਚਿਹਰੇ 'ਤੇ ਮੁਸਕਾਨ ਆ ਜਾਂਦੀ ਹੈ। ਇਹ ਸਿਰਫ਼ ਸਵਾਦਿਸ਼ਟ ਹੀ ਨਹੀਂ, ਸਗੋਂ ਮੂਡ ਨੂੰ ਬਿਹਤਰ ਕਰਨ ਅਤੇ ਤਣਾਅ ਘਟਾਉਣ 'ਚ ਵੀ ਮਦਦ ਕਰਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਚਾਕਲੇਟ ਖਾਣਾ ਦਿਲ ਲਈ ਖਤਰਨਾਕ ਹੋ ਸਕਦਾ ਹੈ? ਵਿਗਿਆਨਕ ਖੋਜਾਂ ਦੱਸਦੀਆਂ ਹਨ ਕਿ ਵੱਧ ਮਾਤਰਾ 'ਚ ਚਾਕਲੇਟ ਖਾਣ ਨਾਲ ਹਾਰਟ ਅਟੈਕ ਅਤੇ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਹਰ ਸਾਲ 13 ਸਤੰਬਰ ਨੂੰ ਅੰਤਰਰਾਸ਼ਟਰੀ ਚਾਕਲੇਟ ਦਿਵਸ ਮਨਾਇਆ ਜਾਂਦਾ ਹੈ।

ਡਾਰਕ ਚਾਕਲੇਟ ਦੇ ਫਾਇਦੇ

  • ਡਾਰਕ ਚਾਕਲੇਟ 'ਚ ਮੌਜੂਦ ਐਂਟੀਆਕਸੀਡੈਂਟ ਅਤੇ ਫਲੇਵੈਨੋਲਸ ਖੂਨ ਦੇ ਪ੍ਰਵਾਹ ਨੂੰ ਬਿਹਤਰ ਬਣਾਉਂਦੇ ਹਨ ਅਤੇ ਧਮਨੀਆਂ ਨੂੰ ਸਿਹਤਮੰਦ ਰੱਖਦੇ ਹਨ।
  • ਇਕ ਵੱਡੀ ਸਟਡੀ ਮੁਤਾਬਕ, ਜਿਨ੍ਹਾਂ ਲੋਕਾਂ ਨੇ ਸੀਮਿਤ ਮਾਤਰਾ 'ਚ ਚਾਕਲੇਟ ਖਾਧੀ, ਉਨ੍ਹਾਂ 'ਚ ਹਾਰਟ ਡਿਜੀਜ਼ ਅਤੇ ਸਟ੍ਰੋਕ ਦਾ ਖਤਰਾ ਉਨ੍ਹਾਂ ਨਾਲੋਂ ਘੱਟ ਸੀ ਜਿਨ੍ਹਾਂ ਨੇ ਕਦੇ ਚਾਕਲੇਟ ਨਹੀਂ ਖਾਧੀ।
  • ਡਾਰਕ ਚਾਕਲੇਟ ਖਾਣ ਨਾਲ ਦਿਮਾਗ 'ਚ "ਹੈਪੀ ਹਾਰਮੋਨ" ਰਿਲੀਜ਼ ਹੁੰਦੇ ਹਨ, ਜੋ ਤਣਾਅ ਘਟਾਉਂਦੇ ਹਨ ਅਤੇ ਮੂਡ ਚੰਗਾ ਕਰਦੇ ਹਨ।

ਜ਼ਿਆਦਾ ਚਾਕਲੇਟ ਖਾਣ ਦੇ ਨੁਕਸਾਨ

  • ਮੋਟਾਪਾ: ਮਿਲਕ ਅਤੇ ਵਾਈਟ ਚਾਕਲੇਟ 'ਚ ਵੱਧ ਸ਼ੂਗਰ ਅਤੇ ਫੈਟ ਹੁੰਦਾ ਹੈ। ਇਸ ਦਾ ਰੋਜ਼ਾਨਾ ਸੇਵਨ ਭਰਾ ਵਧਾ ਕੇ ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵਧਾ ਦਿੰਦਾ ਹੈ।
  • ਖਰਾਬ ਕੋਲੈਸਟਰੋਲ ਵਧਣਾ: ਵੱਧ ਫੈਟ ਅਤੇ ਸ਼ੂਗਰ ਵਾਲੀ ਚਾਕਲੇਟ ਐੱਲ.ਡੀ.ਐੱਲ. (LDL) ਯਾਨੀ ਖ਼ਰਾਬ ਕੋਲੈਸਟਰੋਲ ਵਧਾ ਦਿੰਦੀ ਹੈ। ਇਹ ਕੋਲੈਸਟੋਲ ਧਮਨੀਆਂ 'ਚ ਪਲਾਕ ਬਣਆ ਕੇ ਜਮਾਂ ਹੋਣ ਲੱਗਾ ਹੈ, ਜਿਸ ਨਾਲ ਹਾਰਟ ਅਟੈਕ ਜਾਂ ਸਟ੍ਰੋਕ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ।
  • ਡਾਇਬਟੀਜ਼ ਦਾ ਖਤਰਾ: ਜ਼ਿਆਦਾ ਮਿੱਠੀ ਚਾਕਲੇਟ ਬਲੱਡ ਸ਼ੂਗਰ ਤੇਜ਼ੀ ਨਾਲ ਵਧਾਉਂਦੀ ਹੈ, ਜਿਸ ਨਾਲ ਡਾਇਬਟੀਜ਼ ਦੇ ਮਰੀਜ਼ਾਂ ਲਈ ਇਹ ਹੋਰ ਵੀ ਖਤਰਨਾਕ ਹੋ ਜਾਂਦੀ ਹੈ।
  • ਬਲੱਡ ਪ੍ਰੈਸ਼ਰ ’ਤੇ ਅਸਰ: ਵੱਧ ਚਾਕਲੇਟ ਖਾਣ ਨਾਲ ਸੋਡੀਅਮ ਅਤੇ ਸ਼ੂਗਰ ਵੱਧ ਸਕਦੀ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਅਸੰਤੁਲਿਤ ਹੋ ਜਾਂਦਾ ਹੈ। ਹਾਈ ਬੀ.ਪੀ. ਵਾਲੇ ਮਰੀਜ਼ਾਂ ਲਈ ਇਹ ਹਾਲਤ ਹੋਰ ਵੀ ਗੰਭੀਰ ਹੋ ਸਕਦੀ ਹੈ।

ਕਿੰਨੀ ਚਾਕਲੇਟ ਖਾਣੀ ਚਾਹੀਦੀ ਹੈ?

ਮਾਹਿਰਾਂ ਦੇ ਅਨੁਸਾਰ, ਸਾਡੀ ਰੋਜ਼ਾਨਾ ਦੀ ਕੁੱਲ ਕੈਲੋਰੀ ਦਾ ਸਿਰਫ਼ 5-10 ਫੀਸਦੀ ਤੱਕ ਹੀ ਐਡਡ ਸ਼ੂਗਰ ਹੋਣੀ ਚਾਹੀਦੀ ਹੈ। ਹਫ਼ਤੇ 'ਚ ਕੁਝ ਟੁਕੜੇ 70 ਫੀਸਦੀ ਕੋਕੋ ਵਾਲੀ ਡਾਰਕ ਚਾਕਲੇਟ ਸਿਹਤ ਲਈ ਚੰਗੀ ਮੰਨੀ ਜਾਂਦੀ ਹੈ। ਪਰ ਹਰ ਰੋਜ਼ ਵੱਧ ਮਾਤਰਾ 'ਚ ਮਿਲਕ ਜਾਂ ਵਾਈਟ ਚਾਕਲੇਟ ਖਾਣ ਨਾਲ ਮੋਟਾਪਾ, ਡਾਇਬਟੀਜ਼ ਅਤੇ ਹਾਰਟ ਅਟੈਕ ਦਾ ਖਤਰਾ ਵੱਧ ਸਕਦਾ ਹੈ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News