ਇਨ੍ਹਾਂ ਬਲੱਡ ਗਰੁੱਪਾਂ ਵਾਲੇ ਲੋਕਾਂ ਨੂੰ ਹੈ Heart Attack ਦਾ ਸਭ ਤੋਂ ਜ਼ਿਆਦਾ ਖਤਰਾ, ਹੋ ਜਾਣ ਸਾਵਧਾਨ
Tuesday, Sep 09, 2025 - 04:41 PM (IST)

ਹੈਲਥ ਡੈਸਕ- ਅੱਜ-ਕੱਲ੍ਹ ਦੀ ਤੇਜ਼ ਰਫ਼ਤਾਰ ਜ਼ਿੰਦਗੀ, ਗਲਤ ਖਾਣ-ਪੀਣ, ਪ੍ਰਦੂਸ਼ਣ, ਤਣਾਅ ਅਤੇ ਅਸਵਸਥ ਜੀਵਨਸ਼ੈਲੀ ਕਾਰਨ ਹਾਰਟ ਅਟੈਕ ਅਤੇ ਸਟ੍ਰੋਕ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪਰ ਹਾਲ ਹੀ ਦੀ ਇਕ ਵੱਡੀ ਰਿਸਰਚ ਨੇ ਦਿਲ ਦੀ ਬੀਮਾਰੀ ਨਾਲ ਜੁੜਿਆ ਇਕ ਨਵਾਂ ਖ਼ਤਰਾ ਸਾਹਮਣੇ ਲਿਆਂਦਾ ਹੈ– ਕੁਝ ਬਲੱਡ ਗਰੁੱਪ ਵਾਲਿਆਂ ਨੂੰ ਹੋਰਾਂ ਨਾਲੋਂ ਵੱਧ ਜ਼ੋਖਮ ਹੁੰਦਾ ਹੈ।
ਕਿਹੜੇ ਬਲੱਡ ਗਰੁੱਪ ਵਾਲਿਆਂ ਨੂੰ ਵੱਧ ਖ਼ਤਰਾ?
- ਲਗਭਗ 4 ਲੱਖ ਲੋਕਾਂ ਦੇ ਡਾਟਾ ਦਾ ਅਧਿਐਨ ਕਰਨ ਤੋਂ ਬਾਅਦ ਵਿਗਿਆਨੀਆਂ ਨੇ ਪਤਾ ਲਗਾਇਆ ਕਿ A ਅਤੇ B ਬਲੱਡ ਗਰੁੱਪ ਵਾਲਿਆਂ ਨੂੰ ਦਿਲ ਦੀਆਂ ਬੀਮਾਰੀਆਂ ਅਤੇ ਹਾਰਟ ਅਟੈਕ ਦਾ ਖ਼ਤਰਾ ਹੋਰ ਗਰੁੱਪਾਂ ਨਾਲੋਂ ਜ਼ਿਆਦਾ ਹੈ।
- A ਅਤੇ B ਗਰੁੱਪ ਵਾਲਿਆਂ 'ਚ ਹਾਰਟ ਅਟੈਕ ਦਾ ਖ਼ਤਰਾ O ਗਰੁੱਪ ਨਾਲੋਂ 8 ਫੀਸਦੀ ਵੱਧ ਪਾਇਆ ਗਿਆ।
- A ਗਰੁੱਪ ਵਾਲਿਆਂ 'ਚ ਹਾਰਟ ਫੇਲੀਅਰ ਦਾ ਖ਼ਤਰਾ 11 ਫੀਸਦੀ ਵੱਧ ਸੀ।
- B ਗਰੁੱਪ ਵਾਲਿਆਂ ਨੂੰ ਹਾਰਟ ਅਟੈਕ ਦਾ ਜੋਖ਼ਮ 15 ਫੀਸਦੀ ਤੱਕ ਜ਼ਿਆਦਾ ਪਾਇਆ ਗਿਆ।
ਕਿਉਂ ਵੱਧਦਾ ਹੈ ਇਹ ਜ਼ੋਖਮ?
ਵਿਗਿਆਨੀਆਂ ਮੁਤਾਬਕ, A ਅਤੇ B ਬਲੱਡ ਗਰੁੱਪ ਵਾਲਿਆਂ 'ਚ ਖ਼ੂਨ ਦੇ ਥੱਕੇ (Blood Clots) ਬਣਨ ਦੀ ਸੰਭਾਵਨਾ 44 ਫੀਸਦੀ ਵੱਧ ਹੁੰਦੀ ਹੈ। ਇਹ ਥੱਕੇ ਧਮਨੀਆਂ 'ਚ ਬਲਾਕੇਜ ਕਰਦੇ ਹਨ, ਜੋ ਹਾਰਟ ਅਟੈਕ ਦਾ ਮੁੱਖ ਕਾਰਨ ਬਣਦਾ ਹੈ।
ਘਬਰਾਉਣ ਦੀ ਲੋੜ ਨਹੀਂ
ਜੇ ਤੁਹਾਡਾ ਬਲੱਡ ਗਰੁੱਪ A ਜਾਂ B ਹੈ ਤਾਂ ਘਬਰਾਉਣ ਦੀ ਲੋੜ ਨਹੀਂ, ਪਰ ਇਹ ਜ਼ਰੂਰ ਇਕ ਚਿਤਾਵਨੀ ਸੰਕੇਤ ਹੈ ਕਿ ਤੁਹਾਨੂੰ ਆਪਣੇ ਦਿਲ ਦੀ ਸਿਹਤ 'ਤੇ ਹੋਰ ਧਿਆਨ ਦੇਣ ਦੀ ਲੋੜ ਹੈ। ਬਲੱਡ ਗਰੁੱਪ ਨਹੀਂ ਬਦਲਿਆ ਜਾ ਸਕਦਾ, ਪਰ ਜੀਵਨਸ਼ੈਲੀ ਬਦਲ ਕੇ ਖ਼ਤਰਾ ਘਟਾਇਆ ਜਾ ਸਕਦਾ ਹੈ।
ਦਿਲ ਦੀ ਸਿਹਤ ਬਚਾਉਣ ਲਈ ਸੁਝਾਅ
- ਸੰਤੁਲਿਤ ਖੁਰਾਕ: ਤਾਜ਼ੇ ਫਲ, ਹਰੀ ਸਬਜ਼ੀਆਂ ਅਤੇ ਸਾਬਤ ਅਨਾਜ ਖਾਓ।
- ਨਿਯਮਿਤ ਕਸਰਤ: ਹਫ਼ਤੇ 'ਚ ਘੱਟੋ-ਘੱਟ 150 ਮਿੰਟ ਵਾਕ, ਯੋਗਾ ਜਾਂ ਸਾਈਕਲਿੰਗ ਕਰੋ।
- ਤਣਾਅ ਤੋਂ ਦੂਰ ਰਹੋ: ਧਿਆਨ ਅਤੇ ਮੈਡੀਟੇਸ਼ਨ ਨਾਲ ਮਨ ਸ਼ਾਂਤ ਰੱਖੋ।
- ਨਿਯਮਿਤ ਟੈਸਟ: ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਕੋਲੇਸਟ੍ਰੋਲ ਦੀ ਜਾਂਚ ਕਰਵਾਉਂਦੇ ਰਹੋ।
- ਸਿਗਰਟਨੋਸ਼ੀ ਅਤੇ ਸ਼ਰਾਬ ਤੋਂ ਬਚੋ: ਇਹ ਦਿਲ ਦੇ ਰੋਗਾਂ ਦਾ ਖ਼ਤਰਾ ਕਈ ਗੁਣਾ ਵਧਾਉਂਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8