ਲਾਂਚ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਸ਼ਿਓਮੀ ਦੇ ਇਸ ਸਮਾਰਟਫੋਨ ਦੀ ਵਿਕਰੀ, ਜਾਣੋ ਕੀਮਤ

07/17/2018 7:52:41 PM

ਨਵੀਂ ਦਿੱਲੀ—ਸ਼ਿਓਮੀ Mi A2 ਲਾਈਟ ਆਪਣੇ ਲਾਂਚ ਤੋਂ ਪਹਿਲਾਂ ਹੀ ਵਿਕਰੀ ਲਈ ਉਪਲੱਬਧ ਹੈ। ਇਕ ਥਰਡ ਪਾਰਟੀ ਵੈੱਬਸਾਈਟ 'ਤੇ ਇਸ ਫੋਨ ਦੀ ਵਿਕਰੀ ਕੀਤੀ ਜਾ ਰਹੀ ਹੈ ਜਦਕਿ ਹੁਣ ਤੱਕ ਸ਼ਿਓਮੀ ਨੇ ਇਸ ਫੋਨ ਨੂੰ ਲੈ ਕੇ ਕੋਈ ਜਾਣਕਾਰੀ ਤੱਕ ਨਹੀਂ ਦਿੱਤੀ ਹੈ। 24 ਜੁਲਾਈ ਨੂੰ ਸ਼ਿਓਮੀ ਸਪੇਨ 'ਚ ਇਕ ਇਵੈਂਟ ਦਾ ਆਯੋਜਨ ਕਰਨ ਵਾਲੀ ਹੈ ਅਤੇ ਇਸ ਦੌਰਾਨ ਸ਼ਿਓਮੀ ਆਪਣੇ ਦੋ ਨਵੇਂ ਸਮਾਰਟਫੋਨਸ Mi A2 ਅਤੇ ਇਸ ਦਾ ਹਲਕਾ ਵਰਜ਼ਨ Mi A2 ਲਾਈਟ ਪੇਸ਼ ਕਰੇਗੀ।

PunjabKesari
ਇਸ ਲਾਂਚ ਤੋਂ ਪਹਿਲਾਂ ਹੀ ਚੀਨ ਦੀ ਆਨਲਾਈਨ ਰਿਟੇਲ ਵੈੱਬਸਾਈਟ AliExpress 'ਤੇ Mi A2 ਲਾਈਟ ਦੇ ਦੋ ਵੇਰੀਐਂਟ 3 ਜੀ.ਬੀ. ਰੈਮ/32ਜੀ.ਬੀ. ਇੰਟਰਨਲ ਸਟੋਰੇਜ ਅਤੇ 4ਜੀ.ਬੀ. ਰੈਮ ਨਾਲ 64ਜੀ.ਬੀ. ਇੰਟਰਨਲ ਸਟੋਰੇਜ ਵਿਕਰੀ ਲਈ ਉਪਲੱਬਧ ਹੈ ਜਿਸ ਦੀ ਕੀਮਤ 189 ਡਾਲਰ (13,000 ਰੁਪਏ) ਅਤੇ 209 ਡਾਲਰ (14,400 ਰੁਪਏ) ਰੱਖੀ ਗਈ ਹੈ। ਕੀਮਤ ਤੋਂ ਇਲਾਵਾ AliExpress ਦੀ ਲਿਸਟਿੰਗ ਮੁਤਾਬਕ ਸ਼ਿਓਮੀ Mi A2 ਲਾਈਟ 'ਚ 8.1 ਐਂਡ੍ਰਾਇਡ ਓਰੀਓ ਓ.ਐੱਸ. ਦਿੱਤਾ ਗਿਆ ਹੈ। ਇਸ ਫੋਨ 'ਚ 5.84 ਇੰਚ ਦੀ ਫੁਲ ਐੱਚ.ਡੀ.+ਸਕਰੀਨ ਦਿੱਤੀ ਗਈ ਹੈ ਜੋ 1080x2280 ਪਿਕਸਲ Resolutoin ਨਾਲ ਆਉਂਦੀ ਹੈ। ਇਸ ਦਾ ਆਸਪੈਕਟ ਰੇਸ਼ੀਓ 19:9 ਦਿੱਤਾ ਗਿਆ ਹੈ।

PunjabKesari
ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ 'ਚ ਕੁਆਲਕਾਮ ਸਨੈਪਡਰੈਗਨ 625 ਪ੍ਰੋਸੈਸਰ ਦਿੱਤਾ ਗਿਆ ਹੈ ਜੋ 3ਜੀ.ਬੀ. ਰੈਮ/4ਜੀ.ਬੀ. ਰੈਮ ਅਤੇ 32ਜੀ.ਬੀ. ਇੰਟਰਨਲ ਸਟੋਰੇਜ /64ਜੀ.ਬੀ. ਇੰਟਰਨਲ ਸਟੋਰੇਜ ਨਾਲ ਆਵੇਗਾ। ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ 'ਚ 12 ਮੈਗਾਪਿਕਸਲ ਦਾ ਪ੍ਰਾਇਮਰੀ ਲੈਂਜ਼ ਅਤੇ 5 ਮੈਗਾਪਿਕਸਲ ਦਾ ਸੈਕੰਡਰੀ ਲੈਂਜ਼ ਹੋਵੇਗਾ। ਲਿਸਟਿੰਗ 'ਚ ਰੀਅਰ ਕੈਮਰੇ 'ਚ ਏ.ਆਈ. ਪੋਰਟਰੇਟ ਮੋਡ ਅਤੇ ਏ.ਆਈ. ਬਿਊਟੀ ਫੀਚਰ ਹੋਣ ਦੀ ਗੱਲ ਕੀਤੀ ਗਈ ਹੈ। ਸੈਲਫੀ ਲਈ ਫੋਨ 'ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੋਵੇਗਾ ਜੋ ਬਿਊਟੀਫਾਈ ਫੀਚਰ ਨਾਲ ਆਵੇਗਾ।


Related News