ਮੋਟੋਰੋਲਾ ਨੇ ਭਾਰਤ ''ਚ ਲਾਂਚ ਕੀਤੇ ਦੋ ਨਵੇਂ ਈਅਰਬਡਸ, ਜਾਣੋ ਕੀਮਤ ਤੇ ਖ਼ੂਬੀਆਂ

05/10/2024 3:15:46 PM

ਗੈਜੇਟ ਡੈਸਕ- ਮੋਟੋਰੋਲਾ ਨੇ ਭਾਰਤ 'ਚ ਆਪਣੇ ਦੋ ਨਵੇਂ ਈਅਰਬਡਸ ਲਾਂਚ ਕੀਤੇ ਹਨ, ਜਿਨ੍ਹਾਂ 'ਚ Moto Buds ਅਤੇ Moto Buds + ਸ਼ਾਮਲ ਹਨ। ਇਹ ਦੋਵੇਂ ਹੀ ਟਰੂ-ਵਾਇਰਲੈੱਸ ਈਅਰਬਡਸ ਹਨ, ਜਿਨ੍ਹਾਂ ਨੂੰ ਅਪ੍ਰੈਲ 'ਚ ਯੂਰਪ 'ਚ ਪੇਸ਼ ਕੀਤਾ ਗਿਆ ਸੀ। ਇਨ੍ਹਾਂ 'ਚ ਹਾਈ-ਰੇਂਜ ਆਡੀਓ ਸਰਟੀਫਿਕੇਸ਼ਨ, ਡਾਈਨਾਮਿਕ ਐਕਟਿਵ ਨੌਇਜ਼ ਕੈਂਸਲੇਸ਼ਨ (ANC) ਸਪੋਰਟ, ਟ੍ਰਿਪਲ ਮਾਈਕ ਸਿਸਟਮ ਅਤੇਵਾਟਰ-ਰਿਪਲੈਂਟ ਡਿਜ਼ਾਈਨ ਦੀ ਸਹੂਲਤ ਹੈ। ਇਸ ਈਅਰਬਡਸ ਨੂੰ ਮੋਟੋ ਬਡਸ ਐਪਲੀਕੇਸ਼ਨ ਦੇ ਨਾਲ ਆਸਾਨੀਨਾਲ ਜੋੜਿਆ ਜਾ ਸਕਦਾ ਹੈ। 

Moto Buds ਅਤੇ Moto Buds + ਦੀ ਕੀਮਤ

ਭਾਰਤ 'ਚ Moto Buds ਦੀ ਕੀਮਤ 4,999 ਰੁਪਏ ਹੈ। Moto Buds 'ਤੇ ਗਾਹਕਾਂ ਨੂੰ ICICI ਬੈਂਕ ਕ੍ਰੈਡਿਟ ਕਾਰਡ ਰਾਹੀਂ 1,000 ਰੁਪਏ ਦੀ ਛੋਟ ਮਿਲਦੀ ਹੈ, ਜਿਸਤੋਂ ਬਾਅਦ ਇਸ ਬਡ ਦੀ ਕੀਮਤ 3,999 ਰੁਪਏ ਰਹਿ ਜਾਂਦੀ ਹੈ। Moto Buds ਨੂੰ ਤਿੰਨ ਪੈਨਟੋਨ-ਕਿਊਰੇਟਿਡ ਕਲਰ ਆਪਸ਼ਨ- ਕੋਰਲ ਪੀਚ, ਗਲੇਸ਼ੀਅਰ ਬਲਿਊ ਅਤੇ ਸਟਾਰਲਾਈਟ ਬਲਿਊ 'ਚ ਖਰੀਦਿਆ ਜਾ ਸਕਦਾ ਹੈ। ਜਲਦੀ ਹੀ ਇਸਨੂੰ ਚੌਥੇ ਰੰਗ- ਕੀਵੀ ਗਰੀਨ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। 

Moto Buds + ਦੀ ਕੀਮਤ 9,999 ਰੁਪਏ ਰੱਖੀ ਗਈ ਹੈ। ਇਸ ਨੂੰ ICICI ਬੈਂਕ ਕ੍ਰੈਡਿਟ ਕਾਰਡ ਰਾਹੀਂ ਖਰੀਦਣ 'ਤੇ 2,000 ਰੁਪਏ ਦੀ ਛੋਟ ਮਿਲੇਗੀ, ਜਿਸ ਤੋਂ ਬਾਅਦ Moto Buds + ਦੀ ਕੀਮਤ 7,999 ਰੁਪਏ ਤੱਕ ਘੱਟ ਹੋ ਜਾਵੇਗੀ। ਇਸ ਨੂੰ ਸੈਂਡ ਅਤੇ ਫੋਰੈਸਟ ਗ੍ਰੇਅ ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ। ਦੋਵੇਂ ਈਅਰਡਬਸ ਭਾਰਤ 'ਚ ਫਲਿਪਕਾਰਟ ਤੋਂ ਖਰੀਦੇ ਜਾ ਸਕਦੇ ਹਨ। 

ਖ਼ੂਬੀਆਂ

Moto Buds ਸਿੰਗਲ 12.4mm ਡਾਈਨਾਮਿਕ ਡ੍ਰਾਈਵਰਸ ਦੇ ਨਾਲ ਆਉਂਦੇ ਹਨ। Moto Buds+ ਡਿਊਲ ਡਾਈਨਾਮਿਕ ਡ੍ਰਾਈਵਰਸ ਦੇ ਨਾਲ ਆਉਂਦੇ ਹਨ, ਜਿਨ੍ਹਾਂ 'ਚ 11mm ਵੂਫਰ ਅਤੇ 6mm ਟਵੀਟਰ ਨੂੰ ਪੇਸ਼ ਕੀਤਾ ਗਿਆ ਹੈ। ਮੋਟੋ ਬਡਸ 50dB ANC ਤੱਕ ਸਪੋਰਟ ਕਰਦੇ ਹਨ ਅਤੇ ਮੋਟੋ ਬਡਸ ਪਲੱਸ 46dB ANC ਤੱਕ ਸਪੋਰਟ ਕਰਦੇ ਹਨ। ਈਅਰਫੋਨ 'ਚ ਨੌਇਜ਼ ਕੈਂਸਲੇਸ਼ਨ ਦੇ ਤਿੰਨ ਪ੍ਰੀਸੈੱਟ ਮੋਡ ਮਿਲਦੇ ਹਨ, ਜਿਸ ਵਿਚ ਟ੍ਰਾਂਸਪੇਰੈਂਸੀ, ਅਡਾਪਟਿਵ ਅਤੇ ਨੌਇਜ਼ ਕੈਂਸਲੇਸ਼ਨ ਸ਼ਾਮਲ ਹਨ। 

'ਸਾਊਂਡ ਬਾਈ ਬੋਸ' ਟੈਗ ਦੇ ਨਾਲ ਮੋਟੋ ਬਡਸ ਪਲੱਸ ਡਾਲੀ ਹੈੱਡ ਟ੍ਰੈਕਿੰਗ ਫੀਚਰ ਮਿਲਦਾ ਹੈ, ਜੋ ਸਿਰ ਦੀਆਂ ਗਤੀਵਿਧੀਆਂ ਦੇ ਆਧਾਰ 'ਤੇ ਆਡੀਓ ਨੂੰ ਐਡਜਸਟ ਕਰਨ 'ਚ ਮਦਦ ਕਰਦਾ ਹੈ। ਇਹ ਡਾਲਬੀ ਐਟਮਾਸ ਸਪੋਰਟ ਦੇ ਨਾਲ ਆਉਂਦੇ ਹਨ। ਦੋਵੇਂ ਕੋਲ ਹਾਈ-ਰੇਂਜ ਆਡੀਓ ਸਰਟੀਫਿਕੇਟ ਹੈ। ਇਹ ਡਿਵਾਈਸ ENC ਦੇ ਨਾਲ ਟ੍ਰਿਪਲ ਮਾਈਕ ਸਿਸਟਮ ਨੂੰ ਸਪੋਰਟ ਕਰਦੇ ਹਨ। 

ਮੋਟੋ ਬਡਸ 'ਚ ਕੁਲ 42 ਘੰਟਿਆਂ ਤੱਕ ਦੀ ਬੈਟਰੀ ਲਾਈਫ ਦੇਣ ਦਾ ਦਾਅਵਾ ਕੀਤਾ ਗਿਆ ਹੈ। ਉਥੇ ਹੀ Moto Buds+ 'ਚ 38 ਘੰਟਿਆਂ ਤੱਕ ਦੀ ਬੈਟਰੀ ਲਾਈਫ ਮਿਲ ਸਕਦੀ ਹੈ।


Rakesh

Content Editor

Related News