ਆਖਰੀ ਗੇੜ ’ਚ ਰਾਜਸਥਾਨ ਰਾਇਲਜ਼ ਦੇ ਖਿਡਾਰੀਆਂ ’ਤੇ ਥਕਾਨ ਹਾਵੀ ਹੋ ਗਈ-ਸੰਗਾਕਾਰਾ

05/25/2024 7:42:58 PM

ਚੇਨਈ–ਰਾਜਸਥਾਨ ਰਾਇਲਜ਼ ਦੇ ਕ੍ਰਿਕਟ ਨਿਰਦੇਸ਼ਕ ਕੁਮਾਰ ਸੰਗਾਕਾਰਾ ਨੇ ਸਵੀਕਾਰ ਕੀਤਾ ਕਿ ਇੰਡੀਅਨ ਪ੍ਰੀਮੀਅਰ ਲੀਗ ਦੇ ਮੌਜੂਦਾ ਸੈਸ਼ਨ ਦੇ ਆਖਰੀ ਗੇੜ ਵਿਚ ਉਸਦੇ ਖਿਡਾਰੀਆਂ ’ਤੇ ਥਕਾਨ ਹਾਵੀ ਹੋ ਗਈ, ਜਿਸ ਨਾਲ ਉਨ੍ਹਾਂ ਨੇ ਜਿੱਤ ਦੀ ਲੈਅ ਗੁਆ ਦਿੱਤੀ। ਪਹਿਲੇ 9 ਵਿਚੋਂ 8 ਮੈਚ ਜਿੱਤਣ ਵਾਲੇ ਰਾਈਲਜ਼ ਟਾਪ-2 ਵਿਚ ਜਗ੍ਹਾ ਬਣਾਉਣ ਦੇ ਦਾਅਵੇਦਾਰ ਸਨ ਪਰ ਇਸ ਤੋਂ ਬਾਅਦ ਟੀਮ ਲਗਾਤਾਰ 4 ਮੈਚ ਹਾਰ ਗਈ ਤੇ ਇਕ ਮੀਂਹ ਦੀ ਭੇਟ ਚੜ੍ਹ ਗਿਆ, ਜਿਸ ਨਾਲ ਉਸ ਨੂੰ ਤੀਜੇ ਸਥਾਨ ਨਾਲ ਸਬਰ ਕਰਨਾ ਪਿਆ। ਐਲਿਮੀਨੇਟਰ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਹਰਾਉਣ ਤੋਂ ਬਾਅਦ ਰਾਇਲਜ਼ ਦੂਜੇ ਕੁਆਲੀਫਾਇਰ ਵਿਚ ਸਨਰਾਈਜ਼ਰਜ਼ ਹੱਥੋਂ ਹਾਰ ਗਏ।


Aarti dhillon

Content Editor

Related News