ਕਰੂਜ਼ ਦੀ ਕੀਮਤ ਉਡਾ ਦੇਵੇਗੀ ਹੋਸ਼, ਤੁਸੀਂ ਵੀ ਅੰਬਾਨੀ ਪਰਿਵਾਰ ਵਾਂਗ ਕਰ ਸਕਦੇ ਹੋ ਇੱਥੇ ਪਾਰਟੀ

05/30/2024 7:04:35 PM

ਨਵੀਂ ਦਿੱਲੀ - ਅੰਬਾਨੀ ਪਰਿਵਾਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਅਜਿਹੇ 'ਚ ਇਸ ਵਾਰ ਉਹ ਆਪਣੇ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਅਸੇਂਟ ਨਾਮ ਦੇ ਇੱਕ ਕਰੂਜ਼ ਵਿੱਚ ਹੋ ਰਿਹਾ ਹੈ। ਇਹ ਕਰੂਜ਼ ਕਿਸੇ ਫਾਈਵ ਸਟਾਰ ਹੋਟਲ ਤੋਂ ਘੱਟ ਨਹੀਂ ਹੈ। ਇੱਥੇ ਸੁਵਿਧਾਵਾਂ ਅਜਿਹੀਆਂ ਹਨ ਕਿ ਉਹ ਅਮੀਰ ਤੋਂ ਅਮੀਰ ਵਿਅਕਤੀ ਦੇ ਹੋਸ਼ ਉਡਾ ਦੇਣ।

ਇਹ ਵੀ ਪੜ੍ਹੋ :   1 ਜੂਨ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਗੈਸ ਕੁਨੈਕਸ਼ਨ ਤੇ ਨਹੀਂ ਮਿਲੇਗੀ ਸਬਸਿਡੀ

ਅਸੇਂਟ ਕਰੂਜ਼ ਦੀ ਕੁੱਲ ਕੀਮਤ 7000 ਕਰੋੜ ਰੁਪਏ 

ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਇਸ ਸਾਲ 1 ਮਾਰਚ ਤੋਂ 3 ਮਾਰਚ ਤੱਕ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦਾ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਆਯੋਜਿਤ ਕੀਤਾ ਗਿਆ ਸੀ। ਜਾਮਨਗਰ ਵਿੱਚ ਹੋਏ ਵਿਆਹ ਤੋਂ ਪਹਿਲਾਂ ਦੇ ਜਸ਼ਨ ਵਿੱਚ ਦੇਸ਼ ਅਤੇ ਦੁਨੀਆ ਦੀਆਂ ਸਾਰੀਆਂ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਅਜਿਹੇ 'ਚ ਇਕ ਵਾਰ ਫਿਰ ਸਮੁੰਦਰ ਦਰਮਿਆਨ ਰੌਣਕ ਲੱਗ ਰਹੀ ਹੈ।

ਇਸ ਵਾਰ ਪ੍ਰੀ-ਵੈਡਿੰਗ ਦੀ ਗੱਲ ਕਰੀਏ ਤਾਂ ਇਹ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ 29 ਮਈ ਤੋਂ ਸ਼ੁਰੂ ਹੋ ਕੇ ਇਟਲੀ ਅਤੇ ਫਰਾਂਸ 'ਚ 1 ਜੂਨ ਤੱਕ ਚੱਲੇਗਾ। ਇਹ ਜਸ਼ਨ ਮਾਲਟਾ ਦੇ ਇੱਕ ਸ਼ਾਨਦਾਰ ਕਰੂਜ਼ 'ਤੇ ਹੋਵੇਗਾ। ਇਸ ਕਰੂਜ਼ ਦਾ ਨਾਂ ਸੈਲੀਬ੍ਰਿਟੀ ਅਸੇਂਟ ਹੈ। ਜੇਕਰ ਇਸਦੀ ਕੁੱਲ ਕੀਮਤ ਦੀ ਗੱਲ ਕਰੀਏ ਤਾਂ ਇਸਦੀ ਕੀਮਤ 7000 ਕਰੋੜ ਰੁਪਏ ਹੈ।

ਇਹ ਵੀ ਪੜ੍ਹੋ :   Bank Holidays: ਜੂਨ 'ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਲਿਸਟ

ਸਫਰ ਕਰਨ ਲਈ ਦੇਣੇ ਪੈਣਗੇ ਇੰਨੇ ਪੈਸੇ 

ਪਰ ਕੀ ਤੁਸੀਂ ਜਾਣਦੇ ਹੋ ਕਿ ਕੋਈ ਵੀ ਆਮ ਆਦਮੀ ਵੀ ਇਸ ਕਰੂਜ਼ 'ਤੇ ਯਾਤਰਾ ਅਤੇ ਪਾਰਟੀ ਕਰ ਸਕਦਾ ਹੈ। ਅਜਿਹੇ 'ਚ ਜੇਕਰ ਕੋਈ ਆਮ ਵਿਅਕਤੀ ਕਰੂਜ਼ ਬੁੱਕ ਕਰਨਾ ਚਾਹੁੰਦਾ ਹੈ ਤਾਂ ਕੀਮਤ 681 ਡਾਲਰ ਤੋਂ ਸ਼ੁਰੂ ਹੁੰਦੀ ਹੈ।

ਜੇਕਰ ਭਾਰਤੀ ਕਰੰਸੀ ਵਿੱਚ ਬਦਲਿਆ ਜਾਵੇ ਤਾਂ ਇਹ ਲਗਭਗ 57 ਹਜ਼ਾਰ ਰੁਪਏ ਹੈ, ਪਰ ਯਾਤਰਾ ਦੇ ਰੂਟ ਅਤੇ ਯਾਤਰਾ ਦੇ ਸਮੇਂ ਦੇ ਆਧਾਰ 'ਤੇ ਇਹ ਰਕਮ ਵੀ ਵਧ ਜਾਂਦੀ ਹੈ। ਉਦਾਹਰਨ ਲਈ, 8 ਜੂਨ ਨੂੰ, ਇਹ ਕਰੂਜ਼ ਬਾਰਸੀਲੋਨਾ ਤੋਂ ਰੋਮ ਤੱਕ 10 ਦਿਨਾਂ ਦੀ ਯਾਤਰਾ 'ਤੇ ਜਾਵੇਗਾ। ਇਸ ਪੈਕੇਜ ਦੀ ਕੀਮਤ 11000 ਡਾਲਰ ਯਾਨੀ ਲਗਭਗ 9,17,250 ਭਾਰਤੀ ਰੁਪਏ ਹੈ।

ਇਹ ਵੀ ਪੜ੍ਹੋ :   ਦੇਸ਼ 'ਚ ਲਗਾਤਾਰ ਵਧ ਰਹੀ ਸਾਈਬਰ ਧੋਖਾਧੜੀ, 4 ਮਹੀਨਿਆਂ 'ਚ ਹੋਇਆ 7 ਹਜ਼ਾਰ ਕਰੋੜ ਦਾ ਨੁਕਸਾਨ

ਵਿਆਹ ਤੋਂ ਪਹਿਲਾਂ 800 ਦੇ ਕਰੀਬ ਮਹਿਮਾਨ ਹੋਣਗੇ ਸ਼ਾਮਲ 

ਅੰਬਾਨੀ ਪਰਿਵਾਰ ਵਲੋਂ ਆਯੋਜਿਤ ਪ੍ਰੀ-ਵੈਡਿੰਗ 'ਚ ਲਗਭਗ 800 ਮਹਿਮਾਨ ਸ਼ਿਰਕਤ ਕਰਨਗੇ। ਪ੍ਰੀ-ਵੈਡਿੰਗ ਲਈ ਕਰੂਜ਼ 4380 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਇਟਲੀ ਦੇ ਪਲੇਰਮੋ ਬੰਦਰਗਾਹ ਤੋਂ ਹੁੰਦੇ ਹੋਏ ਦੱਖਣੀ ਫਰਾਂਸ ਪਹੁੰਚੇਗਾ। ਫਿਲਹਾਲ ਪ੍ਰੀ-ਵੈਡਿੰਗ ਜਾਂ ਕਰੂਜ਼ ਦੀਆਂ ਮੌਜੂਦਾ ਤਸਵੀਰਾਂ ਅਜੇ ਸਾਹਮਣੇ ਨਹੀਂ ਆਈਆਂ ਹਨ।

ਇਹ ਵੀ ਪੜ੍ਹੋ :  ਦੁਨੀਆ ਦੇਖੇਗੀ ਸਮੁੰਦਰ ਵਿਚ ਹੋਣ ਵਾਲੀ ਅੰਬਾਨੀਆਂ ਦੀ ਪਾਰਟੀ, ਮਹਿਮਾਨਾਂ ਲਈ ਹੋਣਗੇ ਖ਼ਾਸ ਇੰਤਜ਼ਾਮ(Video)

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News