ਫਰਿੱਜ ਦੀ ਥਾਂ ਮਿੱਟੀ ਦੇ ਘੜੇ 'ਚੋਂ ਪੀਓ ਪਾਣੀ, ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਹੁੰਦੈ ਬਚਾਅ

06/02/2024 2:41:10 AM

ਬਟਾਲਾ (ਬੇਰੀ, ਬਲਜੀਤ) - ਪੁਰਾਣੇ ਸਮੇਂ ਦੌਰਾਨ ਜਦ ਫਰਿੱਜ ਨਹੀਂ ਹੁੰਦੀ ਸੀ ਤਾਂ ਉਸ ਸਮੇਂ ਦੌਰਾਨ ਲੋਕ ਮਿੱਟੀ ਦੇ ਘੜੇ ਨੂੰ ਹੀ ਆਪਣੀ ਫਰਿੱਜ਼ ਮਨਦੇ ਸਨ ਅਤੇ ਕਿਹਾ ਜਾਂਦਾ ਸੀ ਕਿ ਇਸ ਘੜੇ ’ਚ ਪਾਣੀ ਬਿਨਾਂ ਬਰਫ ਦੇ ਹੀ ਠੰਡਾ ਰਹਿੰਦਾ ਸੀ, ਉੱਥੇ ਹੀ ਇਸ ਘੜੇ ’ਚੋਂ ਪਾਣੀ ਪੀਣ ਨਾਲ ਲੋਕ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਵੀ ਬਚੇ ਰਹਿੰਦੇ ਸਨ। ਅੱਜ ਵੱਧਦੇ ਤਕਨੀਕੀ ਯੁੱਗ ਦੇ ਚਲਦਿਆਂ ਫਰਿੱਜ਼ ਆਦਿ ਕਈ ਤਰ੍ਹਾਂ ਦੀ ਮਸ਼ੀਨਰੀ ਆ ਜਾਣ ਨਾਲ ਮਿੱਟੀ ਦੇ ਘੜੇ ਦਿਨੋ-ਦਿਨ ਅਲੋਪ ਹੁੰਦੇ ਜਾ ਰਹੇ ਹਨ।

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਕਿੰਨੇ ਵੱਖਰੇ ਸਨ 2004, 2009, 2014 ਅਤੇ 2019 ਦੇ ਐਗਜ਼ਿਟ ਪੋਲ!

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਿੱਟੀ ਦੇ ਘੜੇ ਬਣਾਉਣ ਵਾਲੇ ਦੁਕਾਨਦਾਰ ਨਵੀਨ ਨੇ ਦੱਸਿਆ ਕਿ ਕਿਸੇ ਸਮੇਂ ਦੌਰਾਨ ਜ਼ਿਆਦਾਤਰ ਘਰਾਂ ’ਚ ਲੋਕ ਮਿੱਟੀ ਦੇ ਘੜਿਆਂ ’ਚ ਹੀ ਪਾਣੀ ਪੀਂਦੇ ਸਨ। ਇਸ ਘੜੇ ਦੀ ਖਾਸ ਗੱਲ ਇਹ ਸੀ ਕਿ ਇਸ ਘੜੇ ’ਚ ਪਾਣੀ ਬਿਨਾਂ ਬਰਫ ਦੇ ਹੀ ਠੰਡਾ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਵਲੋਂ ਘਰਾਂ ’ਚ ਫਰਿੱਜ਼ ਦੇ ਨਾਲ-ਨਾਲ ਆਰ. ਓ. ਵੀ ਲਗਾਏ ਗਏ ਹਨ।

ਇਹ ਵੀ ਪੜ੍ਹੋ- ਵੱਡਾ ਹਾਦਸਾ: ਨਦੀ 'ਚ ਕਿਸ਼ਤੀ ਪਲਟਣ ਕਾਰਨ ਪੰਜ ਬੱਚਿਆਂ ਸਣੇ 7 ਲੋਕਾਂ ਦੀ ਮੌਤ

ਉਨ੍ਹਾਂ ਕਿਹਾ ਕਿ ਮਿੱਟੀ ਦੇ ਘੜੇ ਦੀ ਇਕ ਹੋਰ ਖਾਸੀਅਤ ਸੀ ਕਿ ਇਸ ’ਚ ਪਾਣੀ ਭਰਨ ਦੇ ਕੁਝ ਹੀ ਘੰਟਿਆਂ ’ਚ ਪਾਣੀ ਬਿਲਕੁਲ ਸ਼ੁੱਧ ਹੋ ਜਾਂਦਾ ਸੀ। ਉਨ੍ਹਾਂ ਕਿਹਾ ਕਿ ਮਿੱਟੀ ਦੇ ਘੜੇ ਦਾ ਪਾਣੀ ਸਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ ਪਰ ਵਰਤਮਾਨ ਯੁੱਗ ’ਚ ਬਹੁਤ ਹੀ ਘੱਟ ਲੋਕਾਂ ਨੂੰ ਇਸਦੇ ਬਾਰੇ ਪਤਾ ਹੈ। ਉਨ੍ਹਾਂ ਕਿਹਾ ਕਿ ਵੱਧਦੇ ਤਕਨੀਕੀ ਯੁੱਗ ਦੇ ਚਲਦਿਆਂ ਮਿੱਟੀ ਦੇ ਘੜੇ ਦੀ ਮੰਗ ਦਿਨੋ ਦਿਨ ਘੱਟ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਮਿੱਟੀ ਦੇ ਘੜੇ ’ਚ ਪਾਣੀ ਪੀਣ ਤਾਂ ਜੋ ਉਹ ਭਿਆਨਕ ਬੀਮਾਰੀਆਂ ਤੋਂ ਬਚੇ ਰਹਿਣ।

ਇਹ ਵੀ ਪੜ੍ਹੋ- 'INDIA' ਜਨਬੰਧਨ ਨਿਸ਼ਚਿਤ ਤੌਰ 'ਤੇ ਹਾਸਿਲ ਕਰੇਗਾ 295 ਸੀਟਾਂ: ਜੈਰਾਮ ਰਮੇਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e````


Inder Prajapati

Content Editor

Related News