ਵਿਸ਼ਵ ਕੱਪ ਤੋਂ ਪਹਿਲਾਂ ਵੱਡਾ ਝਟਕਾ, ਇਸ ਕ੍ਰਿਕਟਰ 'ਤੇ ਲੱਗੀ ਦੋ ਸਾਲ ਦੀ ਪਾਬੰਦੀ, ਜਾਣੋ ਪੂਰਾ ਮਾਮਲਾ

06/01/2024 12:48:27 PM

ਸਪੋਰਟਸ ਡੈਸਕ- ਆਈਸੀਸੀ ਟੀ-20 ਵਿਸ਼ਵ ਕੱਪ 2024 ਸ਼ੁਰੂ ਹੋਣ ਤੋਂ ਪਹਿਲਾਂ ਹੀ ਕ੍ਰਿਕਟ ਜਗਤ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇੰਗਲੈਂਡ ਟੀਮ ਦੇ ਸਟਾਰ ਖਿਡਾਰੀ ਬ੍ਰੇਡਨ ਕਾਰਸ 'ਤੇ ਸੱਟੇਬਾਜ਼ੀ ਕਾਰਨ ਹਰ ਤਰ੍ਹਾਂ ਦੀ ਕ੍ਰਿਕਟ ਤੋਂ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਪਾਬੰਦੀ 16 ਮਹੀਨਿਆਂ ਲਈ ਹੈ, ਜਿਸ ਵਿੱਚੋਂ ਉਸ ਨੂੰ 13 ਮਹੀਨਿਆਂ ਲਈ ਮੁਅੱਤਲ ਕੀਤਾ ਜਾਵੇਗਾ। ਕਾਰਸੇ ਨੇ 2017 ਅਤੇ 2019 ਦੇ ਵਿਚਕਾਰ 303 ਮੈਚਾਂ 'ਤੇ ਸੱਟਾ ਲਗਾਇਆ ਸੀ, ਜੋ ਈਸੀਬੀ ਦੇ ਜੂਏ ਦੇ ਨਿਯਮਾਂ ਦੀ ਉਲੰਘਣਾ ਸੀ। ਕਾਰਸੇ ਨੇ ਖੁਦ ਮੰਨਿਆ ਕਿ ਉਨ੍ਹਾਂ ਨੇ ਕਈ ਕ੍ਰਿਕਟ ਮੈਚਾਂ 'ਤੇ ਸੱਟਾ ਲਗਾਇਆ ਸੀ। ਹਾਲਾਂਕਿ ਉਨ੍ਹਾਂ ਨੇ ਉਨ੍ਹਾਂ ਮੈਚਾਂ 'ਤੇ ਸੱਟਾ ਨਹੀਂ ਲਗਾਇਆ ਜਿਨ੍ਹਾਂ 'ਚ ਉਹ ਖੁਦ ਖੇਡ ਰਹੇ ਸਨ ਪਰ 'ਟੈਲੀਗ੍ਰਾਫ' ਦੀ ਰਿਪੋਰਟ ਮੁਤਾਬਕ ਉਨ੍ਹਾਂ ਨੇ ਡਰਹਮ ਦੇ ਮੈਚਾਂ 'ਤੇ ਜ਼ਰੂਰ ਪੈਸਾ ਲਗਾਇਆ ਸੀ।
ਇਸ ਮਾਮਲੇ 'ਤੇ ਇੰਗਲੈਂਡ ਕ੍ਰਿਕਟ ਬੋਰਡ (ਈ.ਸੀ.ਬੀ.) ਦੇ ਬੁਲਾਰੇ ਨੇ ਕਿਹਾ, "ਅਸੀਂ ਇਨ੍ਹਾਂ ਮਾਮਲਿਆਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਕ੍ਰਿਕਟ 'ਚ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਵਿਰੋਧੀ ਉਲੰਘਣਾਵਾਂ ਨੂੰ ਬਰਦਾਸ਼ਤ ਨਹੀਂ ਕਰਦੇ। ਅਸੀਂ ਉਮੀਦ ਕਰਦੇ ਹਾਂ ਕਿ ਉਨ੍ਹਾਂ ਦਾ ਮਾਮਲਾ ਹੋਰ ਕ੍ਰਿਕਟਰਾਂ ਲਈ ਇੱਕ ਸਿੱਖਿਆਦਾਇਕ ਉਦਾਹਰਣ ਬਣ ਸਕਦਾ ਹੈ" ਇਸ ਦੌਰਾਨ ਕ੍ਰਿਕਟ ਰੈਗੂਲੇਟਰ ਦੇ ਅੰਤਰਿਮ ਨਿਰਦੇਸ਼ਕ ਡੇਵ ਲੁਈਸ ਨੇ ਕਿਹਾ, "ਕ੍ਰਿਕਟ ਰੈਗੂਲੇਟਰ ਕਿਸੇ ਵੀ ਦੁਰਵਿਵਹਾਰ ਦੀ ਉਲੰਘਣਾ ਨੂੰ ਗੰਭੀਰਤਾ ਨਾਲ ਲੈਂਦਾ ਹੈ, ਇਸ ਹਰਕਤ ਤੋਂ ਬਾਅਦ ਦੂਜੇ ਕ੍ਰਿਕਟਰ ਸੁਧਰਨਗੇ।"

PunjabKesari
ਬ੍ਰਾਈਡਨ ਕਾਰਸੇ ਦਾ ਅੰਤਰਰਾਸ਼ਟਰੀ ਕਰੀਅਰ
28 ਸਾਲਾ ਗੇਂਦਬਾਜ਼ੀ ਆਲਰਾਊਂਡਰ ਬ੍ਰਾਈਡਨ ਕਾਰਸੇ ਨੇ ਇੰਗਲੈਂਡ ਲਈ 14 ਵਨਡੇ ਮੈਚਾਂ 'ਚ 15 ਵਿਕਟਾਂ ਲਈਆਂ ਹਨ, ਇਸ ਤੋਂ ਇਲਾਵਾ ਉਨ੍ਹਾਂ ਨੇ 32 ਦੌੜਾਂ ਵੀ ਬਣਾਈਆਂ ਹਨ। ਇਸ ਦੇ ਨਾਲ ਹੀ ਕਾਰਸੇ ਨੇ ਇੰਗਲੈਂਡ ਲਈ 3 ਟੀ-20 ਅੰਤਰਰਾਸ਼ਟਰੀ ਮੈਚਾਂ 'ਚ 4 ਵਿਕਟਾਂ ਲਈਆਂ ਹਨ। ਧਿਆਨ ਯੋਗ ਹੈ ਕਿ ਕਾਰਸੇ ਉਹੀ ਗੇਂਦਬਾਜ਼ ਹੈ, ਜਿਸ ਨੂੰ ਭਾਰਤ 'ਚ ਹੋਏ ਵਨਡੇ ਵਿਸ਼ਵ ਕੱਪ 'ਚ ਰੀਸ ਟੋਪਲੇ ਦੀ ਜਗ੍ਹਾ ਇੰਗਲੈਂਡ ਟੀਮ 'ਚ ਸ਼ਾਮਲ ਕੀਤਾ ਗਿਆ ਸੀ। ਰੀਸ ਟੋਪਲੇ ਵਿਸ਼ਵ ਕੱਪ ਦੌਰਾਨ ਜ਼ਖਮੀ ਹੋ ਗਏ ਸਨ, ਹਾਲਾਂਕਿ ਕਾਰਸੇ ਨੂੰ ਵਿਸ਼ਵ ਕੱਪ ਦੌਰਾਨ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ। ਕਾਰਸੇ ਨੂੰ 2 ਸਾਲਾਂ ਲਈ ਈ.ਸੀ.ਬੀ. ਦੁਆਰਾ ਕੇਂਦਰੀ ਇਕਰਾਰਨਾਮੇ ਵਿੱਚ ਸ਼ਾਮਲ ਕੀਤਾ ਗਿਆ ਸੀ।
ਇਸ ਪੂਰੀ ਘਟਨਾ ਤੋਂ ਬਾਅਦ ਕਾਰਸੇ 28 ਅਗਸਤ ਤੱਕ ਨਹੀਂ ਖੇਡ ਸਕਣਗੇ, ਜਿਸ ਕਾਰਨ ਵੈਸਟਇੰਡੀਜ਼ ਖਿਲਾਫ ਇੰਗਲੈਂਡ ਦੀ ਟੈਸਟ ਸੀਰੀਜ਼ 'ਚ ਉਸ ਦੀ ਸੰਭਾਵਿਤ ਭਾਗੀਦਾਰੀ ਖਤਮ ਹੋ ਗਈ ਹੈ। ਇਸ ਘਟਨਾ ਨੂੰ ਕ੍ਰਿਕਟ ਜਗਤ 'ਚ ਇਕ ਵੱਡੀ ਚਿਤਾਵਨੀ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ, ਜੋ ਹੋਰ ਖਿਡਾਰੀਆਂ ਨੂੰ ਸੱਟੇਬਾਜ਼ੀ ਅਤੇ ਭ੍ਰਿਸ਼ਟਾਚਾਰ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰੇਗਾ।


Aarti dhillon

Content Editor

Related News