ਲਗਜ਼ਰੀ ਘਰਾਂ ਦੀ ਵਿਕਰੀ 5 ਸਾਲਾਂ ''ਚ 3 ਗੁਣਾ ਵਧੀ, ਸਸਤੇ ਘਰਾਂ ਦੀ ਵਿਕਰੀ ''ਚ ਆਈ ਗਿਰਾਵਟ

05/11/2024 11:42:33 AM

ਬਿਜ਼ਨੈੱਸ ਡੈਸਕ : ਦੇਸ਼ ਵਿੱਚ ਮਹਿੰਗੇ ਘਰਾਂ ਦੀ ਮੰਗ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪਿਛਲੇ ਪੰਜ ਸਾਲਾਂ ਵਿੱਚ ਲਗਜ਼ਰੀ ਘਰਾਂ ਦੀ ਵਿਕਰੀ ਸੱਤ ਫ਼ੀਸਦੀ ਤੋਂ ਤਿੰਨ ਗੁਣਾ ਵਧ ਕੇ 21 ਫ਼ੀਸਦੀ 'ਤੇ ਪਹੁੰਚ ਗਈ ਸੀ। ਸਸਤੇ ਮਕਾਨਾਂ ਦੀ ਵਿਕਰੀ 37 ਫ਼ੀਸਦੀ ਤੋਂ ਘੱਟ ਕੇ 17 ਫ਼ੀਸਦੀ ਤੋਂ 20 ਫ਼ੀਸਦੀ 'ਤੇ ਆ ਗਈ ਹੈ। ਐਨਾਰੋਕ ਦੀ ਸ਼ੁੱਕਰਵਾਰ ਨੂੰ ਜਾਰੀ ਰਿਪੋਰਟ ਮੁਤਾਬਕ ਇਸ ਸਾਲ ਜਨਵਰੀ-ਮਾਰਚ 'ਚ ਚੋਟੀ ਦੇ ਸੱਤ ਸ਼ਹਿਰਾਂ 'ਚ ਕੁੱਲ 1.30 ਲੱਖ ਘਰ ਵੇਚੇ ਗਏ। ਇਨ੍ਹਾਂ 'ਚੋਂ 27,070 ਘਰ ਯਾਨੀ 21 ਫ਼ੀਸਦੀ ਲਗਜ਼ਰੀ ਹਨ। 

ਇਹ ਵੀ ਪੜ੍ਹੋ - ਗਹਿਣੇ ਖਰੀਦਣ ਵਾਲੇ ਲੋਕਾਂ ਨੂੰ ਝਟਕਾ, ਮਹਿੰਗਾ ਹੋਇਆ ਸੋਨਾ-ਚਾਂਦੀ, ਚੈਕ ਕਰੋ ਅੱਜ ਦਾ ਰੇਟ

ਸਭ ਤੋਂ ਵੱਧ ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਵਿੱਚ 15,645 ਘਰਾਂ ਦੀ ਵਿਕਰੀ ਹੋਈ ਹੈ, ਜੋ ਕੁੱਲ ਵਿਕਰੀ ਦਾ 39 ਫ਼ੀਸਦੀ ਹੈ। ਇਨ੍ਹਾਂ ਦੀ ਕੀਮਤ 1.5 ਕਰੋੜ ਤੋਂ 5 ਕਰੋੜ ਰੁਪਏ ਦੇ ਵਿਚਕਾਰ ਹੈ। ਸਾਲ 2024 ਦੀ ਪਹਿਲੀ ਤਿਮਾਹੀ ਵਿਚ ਸਿਖਰ-7 ਸ਼ਹਿਰਾਂ ਵਿੱਚ ਲਗਭਗ 1,10,860 ਘਰ ਲਾਂਚ ਹੋਏ। ਇਨ੍ਹਾਂ ਵਿਚੋਂ 28,020 ਘਰ (25 ਫ਼ੀਸਦੀ) ਲਗਜ਼ਰੀ ਸਨ, ਸਿਰਫ਼ 19,980 ਯਾਨੀ 18 ਫ਼ੀਸਦੀ ਸਸਤੇ ਮਕਾਨ ਸਨ। 

ਇਹ ਵੀ ਪੜ੍ਹੋ - Gold Loan ਲੈਣ ਵਾਲੇ ਲੋਕਾਂ ਲਈ ਅਹਿਮ ਖ਼ਬਰ, RBI ਨੇ ਜਾਰੀ ਕੀਤੀਆਂ ਸਖ਼ਤ ਹਦਾਇਤਾਂ

ਪੰਜ ਸਾਲ ਪਹਿਲਾਂ 2019 ਵਿੱਚ ਇਸੇ ਸਮੇਂ ਵਿੱਚ ਇਨ੍ਹਾਂ ਸ਼ਹਿਰਾਂ ਵਿੱਚ 70,480 ਘਰ ਬਣਾਏ ਗਏ ਸਨ। ਉਸ ਸਮੇਂ ਸਸਤੇ ਮਕਾਨਾਂ ਦੀ ਹਿੱਸੇਦਾਰੀ 44 ਫ਼ੀਸਦੀ ਸੀ, ਜਿਨ੍ਹਾਂ ਵਿਚੋਂ ਲਗਜ਼ਰੀ ਘਰ ਸਿਰਫ਼ 9 ਫ਼ੀਸਦੀ ਸਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਕੋਰੋਨਾ ਤੋਂ ਬਾਅਦ ਸਸਤੇ ਮਕਾਨਾਂ ਦੀ ਮੰਗ ਘੱਟ ਗਈ ਹੈ। ਹੁਣ ਲੋਕ ਵੱਡੇ ਘਰਾਂ ਦੀ ਤਲਾਸ਼ ਕਰ ਰਹੇ ਹਨ। ਇਹੀ ਕਾਰਨ ਹੈ ਕਿ ਅਜਿਹੇ ਮਕਾਨਾਂ ਦੀਆਂ ਕੀਮਤਾਂ ਵੀ ਵਧ ਗਈਆਂ ਹਨ।

ਇਹ ਵੀ ਪੜ੍ਹੋ - 'ਸੋਨੇ' ਤੋਂ ਜ਼ਿਆਦਾ ਰਿਟਰਨ ਦੇਵੇਗੀ 'ਚਾਂਦੀ', 1 ਲੱਖ ਰੁਪਏ ਪ੍ਰਤੀ ਕਿਲੋ ਤੱਕ ਹੋ ਸਕਦੀ ਹੈ 'ਕੀਮਤ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News