ਗਰਮੀ ਕਾਰਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਿਸਾਨਾਂ ਨੂੰ ਝੋਨੇ ਦੀ ਲਵਾਈ ਲੇਟ ਸ਼ੁਰੂ ਕਰਨ ਦੀ ਦਿੱਤੀ ਸਲਾਹ

05/20/2024 11:39:18 AM

ਗੁਰਦਾਸਪੁਰ (ਵਿਨੋਦ) - ਪੰਜਾਬ ’ਚ 11 ਅਤੇ 15 ਜੂਨ ਤੋਂ ਝੋਨੇ ਦੀ ਅਧਿਕਾਰਤ ਤੌਰ ’ਤੇ ਲਵਾਈ ਸ਼ੁਰੂ ਹੋ ਜਾਵੇਗੀ ਪਰ ਪੰਜਾਬ ਵਿਚ ਏਨੀ ਦਿਨੀ ਪੈ ਰਹੀ ਅੱਤ ਦੀ ਗਰਮੀ ਕਾਰਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸਲਾਹ ਦਿੱਤੀ ਹੈ ਕਿ ਕਿਸਾਨਾਂ ਵੱਲੋਂ ਝੋਨਾ ਜਿੰਨਾਂ ਵੀ ਲੇਟ ਲਗਾਇਆ ਜਾ ਸਕਦਾ ਹੈ, ਉਨ੍ਹਾਂ ਹੀ ਲੇਟ ਲਗਾਉਣ, ਕਿਉਂਕਿ ਅੱਤ ਦੀ ਗਰਮੀ ’ਚ ਲਗਾਇਆ ਝੋਨਾ ਧੁੱਪ ਦੀ ਤੇਜ਼ ਤਪਸ਼ ਨਾਲ ਝੁਲਸ ਜਾਂਦਾ ਹੈ ਅਤੇ ਕਿਸਾਨ ਦਾ ਵਿੱਤੀ ਨੁਕਸਾਨ ਵੀ ਹੁੰਦਾ ਹੈ।

ਇਹ ਵੀ ਪੜ੍ਹੋ - ਸਕੂਲ ਦਾ ਕੰਮ ਨਾ ਕਰਨ 'ਤੇ ਕਸਾਈ ਬਣਿਆ ਮਾਸਟਰ, 8 ਸਾਲਾ ਕੁੜੀ ਦੀ ਬੇਰਹਿਮੀ ਨਾਲ ਕੁੱਟਮਾਰ

ਖੇਤੀਬਾੜੀ ਵਿਭਾਗ ਅਨੁਸਾਰ ਇਸ ਸਮੇਂ ਪੈ ਰਹੀ ਅੱਤ ਦੀ ਗਰਮੀ ਦੇ ਮੱਦੇਨਜ਼ਰ ਪੰਜਾਬ ’ਚ ਝੋਨੇ ਦੀ ਫ਼ਸਲ ਵਿਚ ਪਾਣੀ ਦੀ ਸੰਕੋਚਵੀਂ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਹੋ ਸਕੇ ਤਾਂ ਮੌਨਸੂਨ ਦੀ ਪਹਿਲੀ ਵਰਖਾ ਨਾਲ ਹਵਾ ਵਿਚ ਨਮੀ ਵੱਧ ਅਤੇ ਤਾਪਮਾਨ ਘੱਟ ਹੋਣ ’ਤੇ ਹੀ ਝੋਨੇ ਦੀ ਲਵਾਈ ਸ਼ੁਰੂ ਕੀਤੀ ਜਾਵੇ। 2009 ਵਿਚ ਅਗੇਤੇ ਝੋਨੇ ਦੀ ਲਵਾਈ ’ਤੇ ਲੱਗੀ ਰੋਕ ਕਾਰਨ ਸ਼ੁਰੂ ’ਚ ਕੁਝ ਮੁਸ਼ਕਲਾਂ ਦਾ ਸਾਹਮਣਾ ਤਾਂ ਕਰਨਾ ਪਿਆ ਪਰ ਪੰਜਾਬ ਨੂੰ ਇਸ ਦਾ ਵੱਡੀ ਪੱਧਰ ’ਤੇ ਫ਼ਾਇਦਾ ਹੋਇਆ ਹੈ। ਇਸ ਨਾਲ ਜਿੱਥੇ ਜ਼ਮੀਨ ਹੇਠਲੇ ਪਾਣੀ ਦੇ ਹੇਠਾਂ ਜਾਣ ਦੀ ਰਫ਼ਤਾਰ ਘੱਟ ਕਰਨ ਵਿਚ ਮਦਦ ਮਿਲੀ, ਉੱਥੇ ਕੀੜੇ ਮਕੌੜਿਆ ਖ਼ਾਸ ਕਰ ਕੇ ਤਣੇ ਦੇ ਗੜੂੰਏਂ ਦਾ ਹਮਲਾ ਬਹੁਤ ਘੱਟ ਹੋਣ ਕਾਰਨ ਕੀਟਨਾਸ਼ਕ ਦੀ ਖਪਤ ਘੱਟ ਕਰਨ ਵਿਚ ਵੀ ਮਦਦ ਮਿਲੀ ਹੈ।

ਇਹ ਵੀ ਪੜ੍ਹੋ - ਚਿੱਟੇ ਦੇ ਨਸ਼ੇ ਕਾਰਨ ਉਜੜਿਆ ਹੱਸਦਾ ਵੱਸਦਾ ਘਰ, 2 ਬੱਚਿਆਂ ਦੇ ਪਿਓ ਦੀ ਹੋਈ ਮੌਤ, ਪਿਆ ਚੀਕ-ਚਿਹਾੜਾ

ਵਰਣਨਯੋਗ ਹੈ ਕਿ ਇਸ ਸਾਲ ਕਿਸਾਨਾਂ ਦੀਆਂ ਕੁਝ ਮੁਸ਼ਕਲਾਂ ਨੂੰ ਮੁੱਖ ਰੱਖਦਿਆਂ ਝੋਨੇ ਦੀ ਲਵਾਈ ਦੀ ਮਿਤੀ 11 ਅਤੇ 15 ਜੂਨ ਕੀਤੀ ਗਈ ਹੈ। ਬਹੁਤਾਤ ਕਿਸਾਨਾਂ ਵੱਲੋਂ ਪੀ. ਆਰ 126 ਅਤੇ 131 ਕਿਸਮਾਂ ਦੀ ਕਾਸ਼ਤ ਕੀਤੀ ਜਾਣੀ ਹੈ, ਜਿਸ ਦੀ ਪਨੀਰੀ 20 ਮਈ ਤੋਂ ਬਾਅਦ ਕਿਸਾਨਾਂ ਵੱਲੋਂ ਕੀਤੀ ਜਾਣੀ ਹੈ। ਕਿਸਾਨਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਗਈ ਹੈ ਕਿ ਦੇਖਾ ਦੇਖੀ ਅਗੇਤਾ ਝੋਨਾ ਲਾਉਣ ਦੀ ਬਿਜਾਏ ਹਰੇਕ ਕਿਸਾਨ ਆਪਣੇ ਆਪ ਨੂੰ ਸੁਧਾਰ ਲਵੇ ਤਾਂ ਸਾਰਾ ਪੰਜਾਬ ਸੁਧਰ ਜਾਵੇਗਾ। ਅਜੇ ਵੀ ਕੁਝ ਕਿਸਾਨ ਇਹ ਗੱਲ ਸਮਝਣ ਲਈ ਤਿਆਰ ਨਹੀਂ ਹਨ ,ਪਰ ਉਨ੍ਹਾਂ ਨੂੰ ਇਹ ਗੱਲ ਯਾਦ ਰੱਖਣੀ ਪਵੇਗੀ ਕਿ 20 ਸਾਲ ਪਹਿਲਾਂ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਕਿੱਥੇ ਸੀ ਤੇ ਅਗਲੇ 10 ਸਾਲਾ ਬਾਅਦ ਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਪੱਧਰ ਕਿੱਥੇ ਹੋਵੇਗਾ।

ਇਹ ਵੀ ਪੜ੍ਹੋ - ਫਾਜ਼ਿਲਕਾ 'ਚ ਵੱਡੀ ਵਾਰਦਾਤ: ਘਰ ਦੇ ਕਮਰੇ 'ਚ ਬੰਦ ਕਰ ਕੁੱਟ-ਕੁੱਟ ਕਤਲ ਕਰ 'ਤਾ ਵਿਅਕਤੀ, ਫੈਲੀ ਸਨਸਨੀ

ਜੇਕਰ ਝੋਨੇ ਦੀ ਲਵਾਈ ਤੋਂ ਬਾਅਦ ਇੱਕ ਮਹੀਨੇ ਤੱਕ ਚੰਗੀ ਤਰ੍ਹਾਂ ਫ਼ਸਲ ਦੀ ਸੰਭਾਲ ਲਈ ਅੱਗੇ ਦਿੱਤੇ ਕੁਝ ਜ਼ਰੂਰੀ ਨੁਕਤਿਆ ਦਾ ਧਿਆਨ ਰੱਖ ਲਿਆ ਜਾਵੇ ਤਾਂ ਖੇਤੀ ਲਾਗਤ ਖ਼ਰਚੇ ਘੱਟ ਕਰਨ ਦੇ ਨਾਲ-ਨਾਲ ਮਿਆਰੀ ਵਧੇਰੇ ਪੈਦਾਵਾਰ ਲਈ ਜਾ ਸਕਦੀ ਹੈ। ਵਰਣਨਯੋਗ ਹੈ ਕਿ ਪੰਜਾਬ ’ਚ ਤਕਰੀਬਨ 14 ਲੱਖ ਟਿਊਬਵੈੱਲ ਜ਼ਮੀਨ ਹੇਠੋਂ ਪਾਣੀ ਕੱਢ ਰਿਹਾ ਹੈ। ਕੀਤੇ ਤਜ਼ਰਬਿਆਂ ਤੋਂ ਇਹ ਪਤਾ ਲੱਗਾ ਹੈ ਕਿ ਤਿੰਨ ਇੰਚ ਨਿਕਾਸੀ ਪਾਈਪ ਰਾਹੀਂ ਪੰਜ ਹਾਰਸ ਪਾਵਰ ਦੀ ਮੋਟਰ ਨਾਲ ਇਕ ਹੈਕਟੇਅਰ ਝੋਨਾ ਪਾਲਣ ਲਈ ਤਕਰੀਬਨ 157 ਲੱਖ ਲੀਟਰ ਜ਼ਮੀਨ ਹੇਠਲਾ ਪਾਣੀ ਚਾਹੀਦਾ ਹੈ। ਤੁਸੀਂ ਆਪ ਹੀ ਹਿਸਾਬ ਲਾ ਸਕਦੇ ਹੋ ਕਿ ਸਮੁੱਚੇ ਪੰਜਾਬ ’ਚ ਤਕਰੀਬਨ 28 ਲੱਖ ਹੈੱਕਟੇਅਰ ਰਕਬੇ ਲਈ ਕਿੰਨਾ ਪਾਣੀ ਜ਼ਮੀਨ ਹੇਠੋਂ ਕੱਢ ਲਿਆ ਜਾਵੇਗਾ ਅਤੇ ਉਸ ਹਿਸਾਬ ਨਾਲ ਬਾਰਿਸ਼ਾਂ ਨਾਲ ਪਾਣੀ ਜ਼ਮੀਨ ਹੇਠਾਂ ਨਹੀਂ ਜਾ ਸਕੇਗਾ।

ਇਹ ਵੀ ਪੜ੍ਹੋ - ਮੋਬਾਈਲ ਯੂਜ਼ਰਸ ਨੂੰ ਲੱਗੇਗਾ ਝਟਕਾ! ਜੂਨ ਦੇ ਮਹੀਨੇ ਮਹਿੰਗਾ ਹੋ ਸਕਦਾ ਹੈ 'ਰੀਚਾਰਜ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News