Fact Check: ਤੇਜਸਵੀ ਯਾਦਵ ਦੇ ਵੀਡੀਓ ਨਾਲ ਕੀਤੀ ਗਈ ਛੇੜਛਾੜ, ਜਾਣੋ ਇਸ ਵਾਇਰਲ ਵੀਡੀਓ ਦਾ ਸੱਚ

05/30/2024 6:57:30 PM

Fact Check By vishvasnews

ਦੇਸ਼ ਵਿਚ ਲੋਕ ਸਭਾ ਚੋਣਾਂ ਦਾ ਮਾਹੌਲ ਹੈ। ਅੱਜ ਯਾਨੀ ਕਿ 20 ਮਈ ਨੂੰ 5ਵੇਂ ਪੜਾਅ ਲਈ ਵੋਟਿੰਗ ਹੋ ਰਹੀ ਹੈ। ਚੋਣਾਂ ਦਰਮਿਆਨ ਬਿਹਾਰ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ RJD ਨੇਤਾ ਤੇਜਸਵੀ ਯਾਦਵ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿਚ ਉਨ੍ਹਾਂ ਨੂੰ ਬਲੂਟੁੱਥ ਸਪੀਕਰ ਦੀ ਮਦਦ ਨਾਲ ਜਨਤਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਸੁਣਾਉਂਦੇ ਹੋਏ ਵਿਖਾਇਆ ਗਿਆ। ਵੀਡੀਓ ਵਿਚ ਪ੍ਰਧਾਨ ਮੰਤਰੀ ਮੋਦੀ ਨੂੰ RJD 'ਤੇ ਹਮਲਾ ਕਰਦਿਆਂ ਚਾਰਾ ਘਪਲੇ ਸਮੇਤ ਹੋਰ ਘਪਲਿਆਂ 'ਤੇ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ-  Fact Check: ਰਾਹੁਲ ਗਾਂਧੀ ਬੋਲੇ- ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣ ਰਹੇ ਹਨ, ਖ਼ਤਮ ਕਹਾਣੀ!

ਜਦੋਂ ਇਸ ਵਾਇਰਲ ਪੋਸਟ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਤੇਜਸਵੀ ਯਾਦਵ ਦੇ ਵੀਡੀਓ ਨਾਲ ਛੇੜਛਾੜ ਕਰ ਕੇ ਵਾਇਰਲ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ। ਅਸਲੀ ਵੀਡੀਓ ਵਿਚ ਤੇਜਸਵੀ ਪ੍ਰਧਾਨ ਮੰਤਰੀ ਮੋਦੀ ਦੇ ਪੁਰਾਣੇ ਭਾਸ਼ਣ ਨੂੰ ਸੁਣਾ ਰਹੇ ਸਨ, ਜਿਸ ਵਿਚ ਉਹ ਮਹਿੰਗਾਈ 'ਤੇ ਬੋਲ ਰਹੇ ਸਨ। ਵਾਇਰਲ ਵੀਡੀਓ ਵਿਚ ਉਸ ਆਡੀਓ ਨੂੰ ਹਟਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਭਾਸ਼ਣ ਨੂੰ ਜੋੜ ਦਿੱਤਾ, ਜਿਸ ਵਿਚ ਉਨ੍ਹਾਂ ਨੇ RJD 'ਤੇ ਹਮਲਾ ਬੋਲਿਆ ਸੀ। ਜਾਂਚ ਵਿਚ ਵਾਇਰਲ ਵੀਡੀਓ ਐਡੀਟੇਡ ਸਾਬਤ ਹੋਇਆ। 

PunjabKesari


ਕੀ ਹੋ ਰਿਹਾ ਹੈ ਵਾਇਰਲ

ਦਰਅਸਲ ਫੇਸਬੁੱਕ ਯੂਜ਼ਰ ਅੰਮ੍ਰਿਤਾ ਭੂਸ਼ਣ ਰਾਠੌੜ ਨੇ 17 ਮਈ ਨੂੰ ਇਕ ਵੀਡੀਓ ਪੋਸਟ ਕੀਤਾ ਸੀ। ਇਸ ਵਿਚ ਪੀ. ਐੱਮ ਮੋਦੀ ਨੂੰ ਰਾਸ਼ਟਰੀ ਜਨਤਾ ਦਲ (RJD) ਦੇ ਖਿਲਾਫ ਬੋਲਦੇ ਸੁਣਿਆ ਜਾ ਸਕਦਾ ਹੈ। ਫੇਸਬੁੱਕ ਤੋਂ ਇਲਾਵਾ ਇਹ ਵੀਡੀਓ ਐਕਸ 'ਤੇ ਵੀ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ- Fact Check : ਸ਼ਿਵਸੈਨਾ ਯੂ.ਬੀ.ਟੀ. ਦੀ ਰੈਲੀ 'ਚ ਪਾਕਿਸਤਾਨ ਦਾ ਝੰਡਾ ਲਹਿਰਾਉਣ ਦਾ ਝੂਠਾ ਦਾਅਵਾ ਵਾਇਰਲ

ਜਾਂਚ

ਜਾਂਚ ਪੜਤਾਲ ਕਰਨ 'ਤੇ ਇਹ ਵੀਡੀਓ 30 ਅਪ੍ਰੈਲ 2024 ਨੂੰ ਲਾਈਵ ਕੀਤਾ ਗਿਆ ਸੀ। ਇਹ ਵੀਡੀਓ ਬਿਹਾਰ ਦੇ ਮਧੂਬਨੀ ਵਿਚ ਹੋਈ ਵਿਸ਼ਾਲ ਜਨਤਕ ਆਸ਼ੀਰਵਾਦ ਸਭਾ ਦਾ ਹੈ। ਵੀਡੀਓ ਦੇ 27 ਮਿੰਟ ਬਾਅਦ ਦੇਖਿਆ ਜਾ ਸਕਦਾ ਹੈ ਕਿ ਤੇਜਸਵੀ ਯਾਦਵ ਬਲੂਟੁੱਥ ਸਪੀਕਰ 'ਤੇ ਪੀ. ਐੱਮ. ਮੋਦੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਆਪਣਾ ਭਾਸ਼ਣ ਸੁਣਾਉਂਦੇ ਹਨ। ਇਸ ਵਿਚ ਪੀ. ਐਮ ਮੋਦੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਜੇਕਰ ਮਹਿੰਗਾਈ ਇਸੇ ਤਰ੍ਹਾਂ ਵਧਦੀ ਰਹੀ ਤਾਂ ਗਰੀਬ ਕੀ ਖਾਵੇਗਾ ਪਰ ਪ੍ਰਧਾਨ ਮੰਤਰੀ ਮਹਿੰਗਾਈ 'ਤੇ ਬੋਲਣ ਨੂੰ ਤਿਆਰ ਨਹੀਂ ਹਨ। ਉਨ੍ਹਾਂ ਦੀ ਹੰਕਾਰ ਇੰਨਾ ਜ਼ਿਆਦਾ ਹੈ ਕਿ ਉਹ ਮਹਿੰਗਾਈ ਬਾਰੇ ਇਕ ਵੀ ਸ਼ਬਦ ਕਹਿਣ ਨੂੰ ਤਿਆਰ ਨਹੀਂ ਹਨ। ਅਸਲੀ ਵੀਡੀਓ ਨੂੰ ਦੇਖਣ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਵਾਇਰਲ ਵੀਡੀਓ ਵਿਚ ਪੀ. ਐੱਮ ਮੋਦੀ ਦੇ ਭਾਸ਼ਣ ਨੂੰ ਵੱਖਰੇ ਤੌਰ 'ਤੇ ਜੋੜਿਆ ਗਿਆ ਹੈ, ਜਿਸ ਵਿਚ ਉਨ੍ਹਾਂ ਨੇ RJD ਦੇ ਖਿਲਾਫ ਬੋਲਿਆ ਸੀ।

 

ਇਹ ਵੀ ਪੜ੍ਹੋ- Fact Check :  PM ਮੋਦੀ ਵਰਗੇ ਦਿੱਸਣ ਵਾਲੇ ਸ਼ਖ਼ਸ ਦਾ ਵੀਡੀਓ ਮਜ਼ਾਕੀਆ ਦਾਅਵੇ ਨਾਲ ਵਾਇਰਲ

ਹੁਣ ਵਾਰੀ ਸੀ ਉਸ ਭਾਸ਼ਣ ਨੂੰ ਲੱਭਣ ਦੀ ਜਿਸ ਵਿਚ ਪੀ. ਐੱਮ ਮੋਦੀ RJD 'ਤੇ ਹਮਲਾਵਰ ਸਨ। ਗੂਗਲ ਓਪਨ ਸਰਚ ਟੂਲ ਨਾਲ ਖੋਜ ਕਰਨ 'ਤੇ ਇਕ ਦੈਨਿਕ ਜਾਗਰਣ ਦੇ ਯੂਟਿਊਬ ਚੈਨਲ 'ਤੇ ਇਕ ਵੀਡੀਓ ਮਿਲਿਆ। 27 ਜੂਨ 2023 ਨੂੰ ਅਪਲੋਡ ਇਸ ਵੀਡੀਓ ਵਿਚ 1:41 ਘੰਟੇ ਬਾਅਦ ਪੀ. ਐੱਮ ਮੋਦੀ ਨੂੰ ਗੱਲ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ। ਪੀ. ਐੱਮ ਮੋਦੀ ਨੇ ਮੱਧ ਪ੍ਰਦੇਸ਼ 'ਚ ਆਯੋਜਿਤ ਬੂਥ ਲੈਵਲ ਦੇ ਵਰਕਰਾਂ ਦੇ ਸੰਮੇਲਨ ਵਿਚ ਇਹ ਭਾਸ਼ਣ ਦਿੱਤਾ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਬਿਹਾਰ ਦੇ ਬਿਊਰੋ ਚੀਫ ਅਰੁਣ ਆਸ਼ੇਸ਼ ਨਾਲ ਸੰਪਰਕ ਕੀਤਾ। ਉਨ੍ਹਾਂ ਨਾਲ ਵਾਇਰਲ ਹੋਈ ਵੀਡੀਓ ਨੂੰ ਸਾਂਝਾ ਕੀਤਾ। ਉਨ੍ਹਾਂ ਪੁਸ਼ਟੀ ਕੀਤੀ ਕਿ ਵਾਇਰਲ ਵੀਡੀਓ ਗਲਤ ਹੈ। ਇਹ ਐਡੀਟੇਡ ਹੈ। ਵਾਇਰਲ ਵੀਡੀਓ ਫਰਜ਼ੀ ਸਾਬਤ ਹੋਇਆ। ਤੇਜਸਵੀ ਯਾਦਵ ਦੇ ਵੀਡੀਓ ਵਿਚ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਨੂੰ ਬਦਲ ਕੇ ਵਾਇਰਲ ਵੀਡੀਓ ਨੂੰ ਬਣਾਇਆ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e

(Disclaimer: ਇਹ ਫੈਕਟ ਮੂਲ ਤੌਰ 'ਤੇ vishvasnews ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)

 


Tanu

Content Editor

Related News