ਗਰਮੀ ਦੇ ਕਹਿਰ ''ਚ 40 ਫ਼ੀਸਦੀ ਵਧੀ AC ਦੀ ਵਿਕਰੀ, ਇਸ ਸੀਜ਼ਨ ਕੀਮਤਾਂ ਵਧਣ ਦੀ ਕੋਈ ਸੰਭਾਵਨਾ ਨਹੀਂ

05/17/2024 6:40:12 PM

ਬਿਜ਼ਨੈੱਸ ਡੈਸਕ : ਮੌਸਮ ਵਿਭਾਗ ਨੇ ਇਸ ਸਾਲ ਗਰਮ ਦਿਨਾਂ ਦੀ ਗਿਣਤੀ ਵਿਚ ਵਾਧਾ ਹੋਣ ਦੀ ਭਵਿੱਖਬਾਣੀ ਕੀਤੀ ਹੈ। ਗਰਮੀ ਜ਼ਿਆਦਾ ਹੋਣ ਕਾਰਨ ਇੰਨੀ ਦਿਨੀਂ ਕੂਲਿੰਗ ਉਪਕਰਨਣਾਂ, ਖ਼ਾਸ ਤੌਰ 'ਤੇ ਏਸੀ ਦੀ ਵਿਕਰੀ ਵੱਧ ਰਹੀ ਹੈ। ਪਿਛਲੇ ਸਾਲ ਅਪ੍ਰੈਲ ਦੇ ਮਹੀਨੇ ਦੇ ਮੁਕਾਬਲੇ ਏਸੀ ਦੀ ਵਿਕਰੀ ਕਰੀਬ 40 ਫ਼ੀਸਦੀ ਜ਼ਿਆਦਾ ਰਹੀ ਹੈ। ਪੂਰੇ ਸੀਜ਼ਨ ਵਿਚ ਇਸ ਦੀ ਵਿਕਰੀ 25 ਫ਼ੀਸਦੀ ਤੋਂ ਜ਼ਿਆਦਾ ਵੱਧ ਕੇ ਰਿਕਾਰਡ 1.25 ਕਰੋੜ ਤੱਕ ਪਹੁੰਚਣ ਦਾ ਅਨੁਮਾਨ ਹੈ। ਸਾਲ 2023 ਵਿਚ 1 ਕਰੋੜ ਤੋਂ ਜ਼ਿਆਦਾ ਏਸੀ ਵਿੱਕੇ ਸਨ।

ਇਹ ਵੀ ਪੜ੍ਹੋ - ਅਹਿਮ ਖ਼ਬਰ: ਸਿੰਗਾਪੁਰ-ਹਾਂਗਕਾਂਗ ਤੋਂ ਬਾਅਦ ਹੁਣ ਇਸ ਦੇਸ਼ ਨੇ MDH ਤੇ Everest ਮਸਾਲਿਆਂ 'ਤੇ ਲਾਈ ਪਾਬੰਦੀ

ਏਸੀ ਕੰਪਨੀਆਂ ਦੇ ਅਧਿਕਾਰੀਆਂ ਨੇ ਕਿਹਾ ਕਿ ਗਰਮੀਆਂ ਦੇ ਮੌਸਮ ਵਿਚ ਏਸੀ ਦੀ ਮੰਗ ਵੱਧਣ ਦੇ ਬਾਵਜੂਦ ਕੀਮਤਾਂ ਵਿਚ ਵਾਧਾ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਹਾਲਾਂਕਿ ਕੰਜ਼ਿਊਮਰ ਇਲੈਕਟ੍ਰੋਨਿਕਸ ਐਂਡ ਅਪਲਾਇੰਸ ਮੈਨੂਫੈਕਚਰਰਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਏਸੀ ਦੀ ਵਿਕਰੀ 20-35 ਫ਼ੀਸਦੀ ਤੱਕ ਵੱਧ ਸਕਦੀ ਹੈ। ਗੋਦਰੇਜ ਐਪਲਾਇੰਸੀਜ਼ ਦੇ ਕਾਰੋਬਾਰੀ ਮੁਖੀ ਅਤੇ ਈਵੀਪੀ ਕਮਲ ਨੰਦੀ ਨੂੰ ਇਸ ਸਾਲ ਏਸੀ ਦੀ ਵਿਕਰੀ 25-30 ਫ਼ੀਸਦੀ ਵੱਧਣ ਦੀ ਉਮੀਦ ਹੈ। ਐਸੋਸੀਏਸ਼ਨ ਮੁਕਾਬਕ ਦੇਸ਼ ਦਾ ਏਸੀ ਬਾਜ਼ਾਰ ਇਸ ਸਾਲ 50 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ। ਪਿਛਲੇ ਸਾਲ ਵਿਕੇ 102 ਕਰੋੜ ਏਸੀ ਵਿਚੋਂ 89 ਫ਼ੀਸਦੀ ਏਸੀ ਸਪਲਿਟ ਸਨ। 

ਇਹ ਵੀ ਪੜ੍ਹੋ - ਹੈਰਾਨੀਜਨਕ : 5 ਸਾਲਾਂ 'ਚ ਦੁੱਗਣਾ ਮਹਿੰਗਾ ਹੋਇਆ ਸੋਨਾ, ਦਿੱਤਾ ਬੰਪਰ ਰਿਟਰਨ

ਪੈਨਾਸੋਨਿਕ ਇੰਡੀਆ ਦੇ ਏਸੀ ਡਿਵੀਜ਼ਨ ਹੈੱਡ ਅਭਿਸ਼ੇਕ ਵਰਮਾ ਨੇ ਕਿਹਾ ਕਿ ਦੇਸ਼ ਵਿਚ ਸਿਰਫ਼ 7 ਫ਼ੀਸਦੀ ਘਰਾਂ ਵਿਚ ਏਸੀ ਹੈ, ਜਦਕਿ ਗਲੋਬਲ ਔਸਤ 8 ਫ਼ੀਸਦੀ ਹੈ। ਹਾਲ ਹੀ ਦੇ ਸਾਲਾਂ ਵਿੱਚ ਹਾਲਾਤ ਬਦਲੇ ਹਨ। ਪਹਿਲਾਂ ਸਾਰੇ ਭਾਰਤੀਆਂ ਦੇ ਘਰਾਂ ਵਿੱਚ ਇਕ ਏਸੀ ਹੁੰਦਾ ਸੀ, ਹੁਣ 3-4 ਸਾਲ ਵਿਚ ਹਰੇਕ ਘਰ ਵਿਚ ਦੂਜਾ ਜਾਂ ਤੀਜਾ ਏਸੀ ਲੱਗ ਰਿਹਾ ਹੈ। AC ਵਿੱਚ ਇਸਤੇਮਾਲ ਹੋਣ ਵਾਲੇ ਐਲੂਮੀਨੀਅਮ ਅਤੇ ਤਾਂਬੇ ਵਰਗੀਆਂ ਧਾਤਾਂ ਦੀਆਂ ਕੀਮਤਾਂ ਵਿੱਚ ਇਸ ਸਾਲ ਵਾਧਾ ਹੋਇਆ ਹੈ। ਫਿਰ ਵੀ ਏਸੀ ਕੰਪਨੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੰਗ ਵਧਣ ਦੇ ਬਾਵਜੂਦ ਇਸ ਸੀਜ਼ਨ 'ਚ ਕੀਮਤਾਂ ਵਧਣ ਦੀ ਕੋਈ ਸੰਭਾਵਨਾ ਨਹੀਂ ਹੈ, ਕਿਉਂਕਿ ਬਾਜ਼ਾਰ 'ਚ ਸਪਲਾਈ ਚੰਗੀ ਬਣੀ ਹੋਈ ਹੈ।

ਇਹ ਵੀ ਪੜ੍ਹੋ - ਮੋਬਾਈਲ ਯੂਜ਼ਰਸ ਨੂੰ ਲੱਗੇਗਾ ਝਟਕਾ! ਜੂਨ ਦੇ ਮਹੀਨੇ ਮਹਿੰਗਾ ਹੋ ਸਕਦਾ ਹੈ 'ਰੀਚਾਰਜ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News