ਅਚਾਨਕ ਡਿੱਗਿਆ LPG ਸਿਲੰਡਰ ਦੀ ਵਿਕਰੀ ਦਾ ਗ੍ਰਾਫ਼, ਬੁਕਿੰਗ ਦੇ ਬਾਵਜੂਦ ਡਿਲੀਵਰੀ ਨਹੀਂ ਲੈ ਰਹੇ ਉਪਭੋਗਤਾ
Thursday, May 23, 2024 - 01:24 PM (IST)
ਲੁਧਿਆਣਾ (ਖੁਰਾਨਾ): ਅੱਗ ਵਰ੍ਹਾਉਂਦੀ ਗਰਮੀ ਵਿਚਾਲੇ ਪਾਰਾ 47 ਡਿਗਰੀ ਤਕ ਪਹੁੰਚਣ ਕਾਰਨ LPG (ਰਸੋਈ ਗੈਸ) ਦੀ ਵਿਕਰੀ ਦਾ ਗ੍ਰਾਫ਼ ਹੇਠਾਂ ਡਿੱਗ ਗਿਆ ਹੈ। ਮਹਾਨਗਰ ਦੀਆਂ ਗੈਸ ਏਜੰਸੀਆਂ ਨਾਲ ਜੁੜੇ ਕਾਰੋਬਾਰੀਆਂ ਦੀ ਮੰਨੀਏ ਤਾਂ ਮੌਜੂਦਾ ਸਮੇਂ ਦੌਰਾਨ ਜ਼ਿਆਦਾਤਰ ਉਪਭੋਗਤਾ ਗੈਸ ਸਿਲੰਡਰ ਦੀ ਬੁਕਿੰਗ ਕਰਵਾਉਣ ਦੇ ਬਾਵਜੂਦ ਡਿਲੀਵਰੀ ਨਹੀਂ ਲੈ ਰਹੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸ਼ਰਮਨਾਕ ਘਟਨਾ! ਦੁਕਾਨ ਤੋਂ ਬਰਫ਼ ਲੈਣ ਆਈ ਮਾਸੂਮ ਬੱਚੀ ਨਾਲ ਦੁਕਾਨਦਾਰ ਨੇ ਕੀਤੀ ਹੈਵਾਨੀਅਤ
ਲੁਧਿਆਣਾ LPG, ਇੰਡੇਨ ਗੈਸ ਫੈਡਰੇਸ਼ਨ ਦੇ ਮੁੱਖ ਸੰਚਾਲਕ ਅਰੁਣ ਅੱਗਰਵਾਲ ਤੇ ਪ੍ਰਧਾਨ ਮਨਜੀਤ ਸਿੰਘ ਮੁਤਾਬਕ ਤਕਰੀਬਨ ਸਾਰੀਆਂ ਗੈਸ ਏੰਜਸੀਆਂ 'ਤੇ ਘਰੇਲੂ ਸਿਲੰਡਰ ਦੀ ਵਿਕਰੀ ਦਾ ਕਾਰੋਬਾਰ ਤਕਰੀਬਨ 30 ਫ਼ੀਸਦੀ ਤਕ ਪ੍ਰਭਾਵਿਤ ਹੋਇਆ ਹੈ। ਜਿਸ ਦਾ ਇਕ ਮੁੱਖ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਮੌਜੂਦਾ ਸਮੇਂ ਵਿਚ ਪੈ ਰਹੀ ਸਰੀਰ ਨੂੰ ਝੁਲਸਾ ਦੇਣ ਵਾਲੀ ਗਰਮੀ ਦੇ ਨਾਲ ਹੀ ਚੌਣ ਮੌਸਮ ਦੌਰਾਨ ਵੱਡੀ ਗਿਣਤੀ ਵਿਚ ਪ੍ਰਵਾਸੀਆਂ ਦਾ ਆਪਣੇ ਜੱਦੀ ਪਿੰਡਾਂ ਨੂੰ ਵਾਪਸ ਪਰਤਨਾ ਵੀ ਗੈਸ ਇੰਡਸਟਰੀ 'ਤੇ ਭਾਰੀ ਪੈ ਰਿਹਾ ਹੈ, ਜਿਸ ਕਾਰਨ ਜ਼ਿਆਦਾਤਰ ਗੈਸ ਏਜੰਸੀਆਂ ਦੇ ਡੀਲਰਾਂ ਦੀ ਆਰਥਿਕ ਕਮਰ ਟੁੱਟਣ ਲੱਗੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8