Samsung ਦੇ ਸਮਾਰਟਫੋਨ ਅੱਧੀ ਕੀਮਤ 'ਚ ਖ਼ਰੀਦਣ ਦਾ ਮੌਕਾ, ਭੁੱਲ ਜਾਓਗੇ ਫਲਿੱਪਕਾਰਟ-ਐਮਾਜ਼ੋਨ ਦੀ ਸੇਲ

Friday, May 03, 2024 - 01:25 PM (IST)

Samsung ਦੇ ਸਮਾਰਟਫੋਨ ਅੱਧੀ ਕੀਮਤ 'ਚ ਖ਼ਰੀਦਣ ਦਾ ਮੌਕਾ, ਭੁੱਲ ਜਾਓਗੇ ਫਲਿੱਪਕਾਰਟ-ਐਮਾਜ਼ੋਨ ਦੀ ਸੇਲ

ਗੈਜੇਟ ਡੈਸਕ- ਫਲਿੱਪਕਾਰਟ ਅਤੇ ਐਮਾਜ਼ੋਨ ਦੀ ਪਹਿਲੀ ਸਮਰ ਸੇਲ ਸ਼ੁਰੂ ਹੋ ਗਈ ਹੈ। ਫਲਿੱਪਕਾਰਟ 'ਤੇ ਬਿਗ ਸੇਵਿੰਗ ਡੇਜ਼ ਸੇਲ ਚੱਲ ਰਹੀ ਹੈ ਅਤੇ ਐਮਾਜ਼ੋਨ 'ਤੇ ਗ੍ਰੇਟ ਸਮਰ ਸੇਲ ਚੱਲ ਰਹੀ ਹੈ। ਦੋਵਾਂ ਥਾਵਾਂ 'ਤੇ ਸਮਾਰਟਫੋਨਾਂ 'ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ ਪਰ, ਜੇਕਰ ਤੁਸੀਂ ਸੈਮਸੰਗ ਦੇ ਦੀਵਾਨੇ ਹੋ ਅਤੇ ਇੱਕ ਨਵਾਂ ਸੈਮਸੰਗ ਫੋਨ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਬੰਪਰ ਡਿਸਕਾਊਂਟ ਪ੍ਰਾਪਤ ਕਰਨ ਦਾ ਇੱਕ ਹੋਰ ਵਿਕਲਪ ਹੈ।

ਫਲਿੱਪਕਾਰਟ ਅਤੇ ਐਮਾਜ਼ੋਨ ਦੇ ਨਾਲ-ਨਾਲ ਸੈਮਸੰਗ ਨੇ ਵੀ ਗਾਹਕਾਂ ਲਈ ਆਪਣੀ ਸਮਰ ਸੇਲ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਸੈਮਸੰਗ ਦੀ ਅਧਿਕਾਰਤ ਵੈੱਬਸਾਈਟ 'ਤੇ ਗਾਹਕਾਂ ਲਈ 'ਫੈਬ ਗ੍ਰੈਬ ਫੈਸਟ 2024' ਸ਼ੁਰੂ ਕੀਤਾ ਗਿਆ ਹੈ। ਜੇਕਰ ਤੁਸੀਂ ਸੈਮਸੰਗ ਸਮਾਰਟਫੋਨ, ਟੈਬਲੇਟ, ਗੇਮਿੰਗ ਮਾਨੀਟਰ, ਸਮਾਰਟ ਟੀਵੀ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਸੈਮਸੰਗ ਆਪਣੇ 'ਫੈਬ ਗ੍ਰੈਬ ਫੈਸਟ' 'ਚ ਬੰਪਰ ਡਿਸਕਾਊਂਟ ਦੇ ਰਿਹਾ ਹੈ।

ਇਨ੍ਹਾਂ ਫੋਨਾਂ 'ਤੇ ਮਿਲ ਰਹੀ ਛੋਟ

ਫੈਬ ਗ੍ਰੈਬ ਫੈਸਟ 'ਤੇ ਸੈਮਸੰਗ ਆਪਣੇ ਫੈਨਜ਼ ਨੂੰ ਬੰਪਰ ਡਿਸਕਾਊਂਟ ਆਫਰ ਕਰ ਰਿਹਾ ਹੈ। ਤੁਸੀਂ ਇਸ ਸੇਲ ਵਿੱਚ 64 ਫੀਸਦੀ ਤੱਕ ਦੀ ਛੋਟ ਦੇ ਨਾਲ ਡਿਵਾਈਸ ਖਰੀਦ ਸਕਦੇ ਹੋ। ਸੈਮਸੰਗ ਆਪਣੇ ਗਾਹਕਾਂ ਨੂੰ Galaxy S, Z ਅਤੇ A ਸੀਰੀਜ਼ ਦੇ ਸਮਾਰਟਫੋਨ 'ਤੇ ਇਹ ਡਿਸਕਾਊਂਟ ਆਫਰ ਦੇ ਰਿਹਾ ਹੈ।

ਇਹ ਵੀ ਪੜ੍ਹੋ- Vivo ਨੇ ਭਾਰਤ 'ਚ ਲਾਂਚ ਕੀਤਾ ਨਵਾਂ ਸਮਾਰਟਫੋਨ, ਜਾਣੋ ਕੀਮਤ ਤੇ ਫੀਚਰਜ਼

PunjabKesari

ਇਹ ਵੀ ਪੜ੍ਹੋ- ਬਦਲ ਗਿਆ ਇੰਸਟਾਗ੍ਰਾਮ ਦਾ ਐਲਗੋਰਿਦਮ, ਹੁਣ ਅਜਿਹੇ ਕ੍ਰਿਏਟਰਾਂ ਦਾ ਹੋਵੇਗਾ ਵੱਡਾ ਫਾਇਦਾ

ਅੱਧੀ ਕੀਮਤ 'ਚ ਫੋਨ ਖਰੀਦਣ ਦਾ ਮੌਕਾ

ਸੈਮਸੰਗ ਦੀ ਫੈਬ ਗ੍ਰੈਬ ਫੈਸਟ ਸੇਲ ਵਿੱਚ ਤੁਸੀਂ Galaxy S24, Galaxy S24+, Galaxy S24 Ultra, Galazy Z Fold 5, Galaxy Z Flip5, Galaxy S23 FE, Galaxy S21 FE, Galaxy A55, Galaxy A15 ਅਤੇ Galaxy A15 ਨੂੰ ਉਨ੍ਹਾਂ ਨੂੰ ਲਾਂਚ ਕੀਮਤ ਤੋਂ ਕਰੀਬ ਅੱਧੀ ਕੀਮਤ 'ਤੇ ਖਰੀਦ ਸਕਦੇ ਹੋ। 

ਜੇਕਰ ਤੁਸੀਂ ਆਪਣੇ ਘਰ ਲਈ ਨਵਾਂ ਸਮਾਰਟ ਟੀਵੀ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਵਧੀਆ ਮੌਕਾ ਹੈ। ਸੈਮਸੰਗ ਫੈਬ ਗ੍ਰੈਬ ਫੈਸਟ ਸੇਲ ਵਿੱਚ QLED 8K, Neo QLED, OLED ਦੇ ਨਾਲ-ਨਾਲ Cryster UHD ਪੈਨਲ ਵਾਲੇ ਪ੍ਰੀਮੀਅਮ ਟੀਵੀ 'ਤੇ ਬੰਪਰ ਛੋਟ ਦਿੱਤੀ ਜਾ ਰਹੀ ਹੈ। ਤੁਸੀਂ ਸੈਮਸੰਗ ਦੀ ਸਮਰ ਸੇਲ 'ਚ  43 ਫੀਸਦੀ ਤੱਕ ਦੀ ਛੋਟ ਦੇ ਨਾਲ ਸਮਾਰਟ ਟੀਵੀ ਖਰੀਦ ਸਕਦੇ ਹੋ। ਸੇਲ ਆਫਰ 'ਚ ਕੰਪਨੀ ਸਮਾਰਟ ਟੀਵੀ ਦੀ ਖਰੀਦ 'ਤੇ 20 ਹਜ਼ਾਰ ਰੁਪਏ ਤੱਕ ਦਾ ਕੈਸ਼ਬੈਕ ਆਫਰ ਦੇ ਰਹੀ ਹੈ।

ਇਹ ਵੀ ਪੜ੍ਹੋ- ਐਪਲ ਦੀ ਵੱਡੀ ਕਾਰਵਾਈ, App Store ਤੋਂ ਹਟਾਏ ਕਈ ਨਿਊਡ ਫੋਟੋ ਬਣਾਉਣ ਵਾਲੇ AI ਐਪਸ


author

Rakesh

Content Editor

Related News