Toyota Innova Crysta ਦਾ ਨਵਾਂ GX+ ਵੇਰੀਐਂਟ ਭਾਰਤ ''ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ
Monday, May 06, 2024 - 05:59 PM (IST)
ਆਟੋ ਡੈਸਕ- Toyota Innova Crysta GX+ ਵੇਰੀਐਂਟ ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਗੱਡੀ ਦੀ ਕੀਮਤ 21.39 ਲੱਖ ਰੁਪਏ ਤੋਂ ਸ਼ੁਰੂ ਹੋ ਕੇ 21.44 ਲੱਖ ਰੁਪਏ ਐਕਸ-ਸ਼ੋਅਰੂਮ ਤਕ ਜਾਂਦੀ ਹੈ। ਇਹ ਵੇਰੀਐਂਟ ਬੇਸ-ਸਪੇਕ GX ਅਤੇ ਮਿਡ-ਸਪੇਕ VX ਦੇ ਵਿਚਕਾਰ ਰੱਖਿਆ ਜਾਵੇਗਾ। ਇਸ ਵਿਚ ਕੰਪਨੀ ਨੇ ਕਈ ਨਵੇਂ ਫੀਚਰਜ਼ ਨੂੰ ਜੋੜਿਆ ਹੈ, ਜਿਸ ਨਾਲ ਸਫਰ ਦੌਰਾਨ ਆਸਾਨੀ ਹੋਵੇਗੀ।
ਪਾਵਰਟ੍ਰੇਨ
ਇਸ ਵੇਰੀਐਂਟ 'ਚ 2.4 ਲੀਟਰ ਦਾ ਡੀਜ਼ਲ ਇੰਜਣ ਦਿੱਤਾ ਗਿਆ ਹੈ, ਜੋ 150bhp ਦੀ ਪਾਵਰ ਅਤੇ 343Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸਨੂੰ 5-ਸਪੀਡ ਮੈਨੁਅਲ ਗਿਅਰਬਾਕਸ ਨਾਲ ਜੋੜਿਆ ਗਿਆ ਹੈ।
ਫੀਚਰਜ਼
Toyota Innova Crysta GX+ ਵੇਰੀਐਂਟ 'ਚ ਰੀਅਰ ਕੈਮਰਾ, ਆਟੋ ਫੋਲਡ ਮਿਰਰਸ, ਡੀ.ਵੀ.ਆਰ., ਡਾਇਮੰਡ ਕੱਟ ਅਲੌਏ ਵ੍ਹੀਲਜ਼, ਵੁਡਨ ਪੈਨਲ, ਪ੍ਰੀਮੀਅਮ ਕੈਬ੍ਰਿਕ ਸੀਟਾਂ, ਐਂਟੀ-ਲਾਕ ਬ੍ਰੇਕ, ਏਅਰਬੈਗ, ਵ੍ਹੀਲ ਸਟੇਬਿਲਿਟੀ ਕੰਟਰੋਲ ਅਤੇ ਹਿੱਲ-ਸਟਾਰਟ ਅਸਿਸਟ ਕੰਟਰੋਲ ਵਰਗੇ ਫੀਚਰਜ਼ ਦਿੱਤੇ ਗਏ ਹਨ। ਟੋਇਟਾ ਦਾ ਕਹਿਣਾ ਹੈ ਕਿ ਇਸ ਵਿਚ GX ਵੇਰੀਐਂਟ ਦੀ ਤੁਲਨਾ 'ਚ 14 ਨਵੇਂ ਫੀਚਰਜ਼ ਦਿੱਤੇ ਹਨ।
ਸਾਬਰੀ ਮਨੋਹਰ, ਵੀਪੀ, ਟੋਇਟਾ ਦੇ ਸੇਲਜ਼ ਸਰਵਿਸ ਅਤੇ ਯੂਜ਼ਡ ਕਾਰਜ਼ ਬਿਜ਼ਨਸ ਦੇ ਵੀਪੀ ਸਬਰੀ ਮਨੋਹਰ ਨੇ ਦੱਸਿਆ ਕਿ ਨਵੀਂ ਲਾਂਚ ਕੀਤੀ ਗਈ ਇਨੋਵਾ ਕ੍ਰਿਸਟਾ ਜੀ.ਐਕਸ.+ ਗ੍ਰੇਡ ਇਨੋਵਾ ਕ੍ਰਿਸਟਾ ਦੀ ਸਾਡੀ ਮੌਜੂਦਾ ਲਾਈਨ-ਅੱਪ ਦੀ ਪੂਰਤੀ ਕਰਦੀ ਹੈ। ਨਵੇਂ ਫੀਚਰਜ਼, ਬਿਹਤਰ ਸਹੂਲਤਾਂ ਅਤੇ ਬਹੁ-ਕਾਰਜਸ਼ੀਲਤਾ ਦੁਆਰਾ ਵਧੇਰੇ ਮੁੱਲ ਪ੍ਰਦਾਨ ਕਰਨ ਦੇ ਮਾਮਲੇ ਵਿੱਚ ਇੱਕ ਵੱਡੀ ਛਾਲ ਹੈ। ਸਾਨੂੰ ਭਰੋਸਾ ਹੈ ਕਿ ਨਵੀਂ ਪੇਸ਼ਕਸ਼ ਗਾਹਕਾਂ ਦੇ ਵਿਸ਼ਾਲ ਦਰਸ਼ਕਾਂ ਨੂੰ ਆਕਰਸ਼ਿਤ ਕਰਦੀ ਰਹੇਗੀ ਅਤੇ ਇਸ ਤਰ੍ਹਾਂ ਭਾਰਤ ਦੀ ਸਭ ਤੋਂ ਪਿਆਰੀ MPV ਹੋਣ ਦੀ ਇਨੋਵਾ ਦੀ ਵਿਰਾਸਤ ਨੂੰ ਮਜ਼ਬੂਤ ਕਰੇਗੀ।