ਅਕਸ਼ੈ ਤ੍ਰਿਤੀਆ ਤੋਂ ਪਹਿਲਾਂ ਮਹਿੰਗੇ ਹੋਏ ਸੋਨਾ-ਚਾਂਦੀ, ਜਾਣੋ ਕਿੰਨੇ ਵਧੇ ਕੀਮਤੀ ਧਾਤਾਂ ਦੇ ਭਾਅ

Thursday, May 09, 2024 - 02:52 PM (IST)

ਅਕਸ਼ੈ ਤ੍ਰਿਤੀਆ ਤੋਂ ਪਹਿਲਾਂ ਮਹਿੰਗੇ ਹੋਏ ਸੋਨਾ-ਚਾਂਦੀ, ਜਾਣੋ ਕਿੰਨੇ ਵਧੇ ਕੀਮਤੀ ਧਾਤਾਂ ਦੇ ਭਾਅ

ਨਵੀਂ ਦਿੱਲੀ - ਸੋਨੇ ਦੇ ਵਾਇਦਾ ਕਾਰੋਬਾਰ ਦੀ ਸ਼ੁਰੂਆਤ ਅੱਜ ਸੁਸਤ ਰਹੀ, ਜਦਕਿ ਚਾਂਦੀ ਵਾਇਦਾ ਅੱਜ ਵਾਧੇ ਨਾਲ ਖੁੱਲ੍ਹਿਆ। ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਹਰੇ ਰੰਗ 'ਚ ਕਾਰੋਬਾਰ ਕਰ ਰਹੀਆਂ ਸਨ। ਅੱਜ ਸੋਨੇ ਦੀ ਵਾਇਦਾ ਕੀਮਤ 71,160 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਹੀ ਸੀ ਜਦੋਂ ਕਿ ਚਾਂਦੀ ਦੇ ਵਾਇਦਾ ਭਾਅ 83 ਹਜ਼ਾਰ ਰੁਪਏ ਤੋਂ ਉੱਪਰ ਚੱਲ ਰਹੇ ਸਨ। ਕੌਮਾਂਤਰੀ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ ਦੀ ਸ਼ੁਰੂਆਤ ਕਮਜ਼ੋਰੀ ਨਾਲ ਹੋਈ ਹੈ।

ਇਹ ਵੀ ਪੜ੍ਹੋ :     ਪਿਤਾ ਦੀ ਮੌਤ ਤੋਂ ਬਾਅਦ ਮਾਂ ਨੇ ਵੀ ਛੱਡਿਆ ਸਾਥ, 10 ਸਾਲਾ ਜਸਪ੍ਰੀਤ ਨੂੰ ਆਨੰਦ ਮਹਿੰਦਰਾ ਨੇ ਦਿੱਤੀ ਇਹ ਆਫ਼ਰ

ਸੋਨੇ ਦੀਆਂ ਫਿਊਚਰਜ਼ ਕੀਮਤਾਂ ਡਿੱਗੀਆਂ

ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਦੀ ਫਿਊਚਰਜ਼ ਕੀਮਤ ਗਿਰਾਵਟ ਦੇ ਨਾਲ ਸ਼ੁਰੂ ਹੋਈ, ਹਾਲਾਂਕਿ ਕੁਝ ਸਮੇਂ ਬਾਅਦ ਇਸ ਵਿੱਚ ਵਾਧਾ ਦੇਖਿਆ ਗਿਆ। ਸੋਨਾ 0.05 ਫੀਸਦੀ ਵਧ ਕੇ 71,160 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਹੈ। ਸੋਨਾ ਵਾਇਦਾ ਪਿਛਲੇ ਮਹੀਨੇ 73,958 ਰੁਪਏ ਦੇ ਉੱਚ ਪੱਧਰ ਨੂੰ ਛੂਹ ਗਿਆ ਸੀ।

ਇਹ ਵੀ ਪੜ੍ਹੋ :      ਸਰਕਾਰੀ ਸਕੂਲਾਂ 'ਚ ਬੈਨ ਹੋਏ ਅਧਿਆਪਕਾਂ ਦੇ ਮੋਬਾਈਲ ਫੋਨ, ਫੜ੍ਹੇ ਜਾਣ 'ਤੇ ਹੋਵੇਗੀ ਵੱਡੀ ਕਾਰਵਾਈ

ਚਾਂਦੀ ਦੀਆਂ ਫਿਊਚਰਜ਼ ਕੀਮਤਾਂ ਚਮਕੀਆਂ

MCX 'ਤੇ ਚਾਂਦੀ ਦਾ ਬੈਂਚਮਾਰਕ ਜੁਲਾਈ ਕਰਾਰ ਅੱਜ 0.33 ਫੀਸਦੀ ਦੇ ਵਾਧੇ ਨਾਲ 83,266 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਇਸ ਸਮੇਂ ਇਹ ਦਿਨ ਦੇ ਉੱਚੇ ਪੱਧਰ 83,266 ਰੁਪਏ ਅਤੇ ਹੇਠਲੇ ਪੱਧਰ 83,100 ਰੁਪਏ ਨੂੰ ਛੂਹ ਗਿਆ। ਪਿਛਲੇ ਮਹੀਨੇ ਚਾਂਦੀ ਦੀ ਕੀਮਤ 86,126 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਉੱਚ ਪੱਧਰ ਨੂੰ ਛੂਹ ਗਈ ਸੀ।

ਇਹ ਵੀ ਪੜ੍ਹੋ :      ਔਰਤ ਨੇ ਪੰਜ ਕੁੜੀਆਂ ਨੂੰ ਦਿੱਤਾ ਜਨਮ, ਡਾਕਟਰ ਨੇ ਕਿਹਾ ਮੇਰੇ ਲਈ ਪਹਿਲਾ ਤਜਰਬਾ

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ

ਕੌਮਾਂਤਰੀ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ ਦੀ ਸ਼ੁਰੂਆਤ ਕਮਜ਼ੋਰੀ ਨਾਲ ਹੋਈ ਹੈ। ਹਾਲਾਂਕਿ ਬਾਅਦ 'ਚ ਚਾਂਦੀ ਦੀਆਂ ਕੀਮਤਾਂ 'ਚ ਸੁਧਾਰ ਹੋਇਆ। ਕਾਮੈਕਸ 'ਤੇ ਸੋਨਾ 2,316.50 ਡਾਲਰ ਪ੍ਰਤੀ ਔਂਸ 'ਤੇ ਖੁੱਲ੍ਹਿਆ। ਪਿਛਲੀ ਬੰਦ ਕੀਮਤ 2,322.30 ਡਾਲਰ ਸੀ। ਖ਼ਬਰ ਲਿਖੇ ਜਾਣ ਤੱਕ ਇਹ 4.90 ਡਾਲਰ ਦੀ ਗਿਰਾਵਟ ਦੇ ਨਾਲ 2,317.40 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ।

ਕਾਮੈਕਸ 'ਤੇ ਚਾਂਦੀ ਦਾ ਫਿਊਚਰਜ਼ 27.56 ਡਾਲਰ 'ਤੇ ਖੁੱਲ੍ਹਿਆ, ਪਿਛਲੀ ਬੰਦ ਕੀਮਤ 27.60 ਡਾਲਰ ਸੀ। ਹਾਲਾਂਕਿ ਖਬਰ ਲਿਖੇ ਜਾਣ ਤੱਕ ਇਹ 0.09 ਡਾਲਰ ਦੇ ਵਾਧੇ ਨਾਲ 27.69 ਡਾਲਰ ਪ੍ਰਤੀ ਔਂਸ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ :       ਚੀਨ ਦੀ ਇਸ ਹਰਕਤ ਕਾਰਨ ਦੁਨੀਆ ਭਰ 'ਚ ਲਗਾਤਰ ਵਧ ਰਹੀਆਂ ਸੋਨਾ ਦੀਆਂ ਕੀਮਤਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News