ਨਵੇਂ ਅਵਤਾਰ 'ਚ ਲਾਂਚ ਹੋਈ 2024 Maruti Suzuki Swift, ਕੀਮਤ 6.49 ਲੱਖ ਰੁਪਏ ਤੋਂ ਸ਼ੁਰੂ
Thursday, May 09, 2024 - 07:22 PM (IST)
ਆਟੋ ਡੈਸਕ- 2024 ਮਾਰੂਤੀ ਸੁਜ਼ੂਕੀ ਸਵਿਫਟ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਗੱਡੀ ਦੀ ਕੀਮਤ 6.49 ਲੱਖ ਰੁਪਏ ਤੋਂ ਸ਼ੁਰੂ ਹੋ ਕੇ 9.65 ਲੱਖ ਰੁਪਏ ਐਕਸ-ਸ਼ੋਰੂਮ ਤੱਕ ਜਾਂਦੀ ਹੈ। ਕੰਪਨੀ ਨੇ ਇਸਨੂੰ 5 ਵੇਰੀਐਂਟਸ- LXi, VXi, VXi(O), ZXi ਅਤੇ ZXi+ ਵਿੱਚ ਪੇਸ਼ ਕੀਤਾ ਹੈ। ਕੰਪਨੀ ਇਸ ਵਾਹਨ ਦੀ ਬੁਕਿੰਗ ਪਹਿਲਾਂ ਹੀ ਸ਼ੁਰੂ ਕਰ ਚੁੱਕੀ ਹੈ। ਕਾਰ ਖਰੀਦਣ ਦੇ ਚਾਹਵਾਨ ਗਾਹਕ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਅਤੇ ਡੀਲਰਸ਼ਿਪ ਰਾਹੀਂ ਇਸ ਕਾਰ ਨੂੰ ਬੁੱਕ ਕਰ ਸਕਦੇ ਹਨ।
ਡਿਜ਼ਾਈਨ
2024 ਮਾਰੂਤੀ ਸੁਜ਼ੂਕੀ ਸਵਿਫਟ ਦਾ ਡਿਜ਼ਾਇਨ ਪਹਿਲਾਂ ਵਾਂਗ ਹੀ ਬਣਿਆ ਹੋਇਆ ਹੈ ਪਰ ਇਹ ਪਹਿਲਾਂ ਨਾਲੋਂ ਵੀ ਸ਼ਾਰਪ ਹੋ ਗਿਆ ਹੈ। ਇਸ 'ਚ ਨਵਾਂ ਬੰਪਰ ਅਤੇ ਨਵੀਂ ਡਿਜ਼ਾਈਨ ਕੀਤੀ ਰੇਡੀਏਟਰ ਗਰਿੱਲ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬ੍ਰਾਂਡ ਦਾ ਲੋਗੋ ਜੋ ਪਹਿਲਾਂ ਗਰਿੱਲ ਦੇ ਵਿਚਕਾਰ ਮਿਲਦਾ ਸੀ ਇਸ ਨੂੰ ਕਾਰ ਦੇ ਅਗਲੇ ਬੋਨਟ 'ਤੇ ਜਗ੍ਹਾ ਦਿੱਤੀ ਗਈ ਹੈ। ਨਵੇਂ ਹੈੱਡਲੈਂਪਸ ਅਤੇ ਫਾਗ-ਲੈਂਪਸ ਕਾਰ ਦੇ ਅਗਲੇ ਹਿੱਸੇ ਨੂੰ ਵੀ ਪੂਰੀ ਤਰ੍ਹਾਂ ਫਰੈਸ਼ ਲੁੱਕ ਦਿੰਦੇ ਹਨ।
ਇਸ ਗੱਡੀ 'ਚ ਬਿਲਕੁਲ ਨਵਾਂ 1.2 ਲੀਟਰ ਸਮਰੱਥਾ ਵਾਲਾ 'Z' ਸੀਰੀਜ਼ ਇੰਜਣ ਹੈ, ਜੋ 82hp ਦੀ ਪਾਵਰ ਅਤੇ 112Nm ਦਾ ਟਾਰਕ ਜਨਰੇਟ ਕਰਦਾ ਹੈ। ਨਵੀਂ ਸਵਿਫਟ 25.72 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦੇਵੇਗੀ, ਜੋ ਮੌਜੂਦਾ ਮਾਡਲ ਤੋਂ ਲਗਭਗ 3 ਕਿਲੋਮੀਟਰ ਪ੍ਰਤੀ ਲੀਟਰ ਜ਼ਿਆਦਾ ਹੈ।
ਫੀਚਰਜ਼
ਨਵੀਂ ਸਵਿਫਟ 9-ਇੰਚ ਟੱਚਸਕ੍ਰੀਨ ਇਨਫੋਟੇਨਮੈਂਟ ਸਿਸਟਮ, ਵਾਇਰਲੈੱਸ ਫੋਨ ਚਾਰਜਰ, ਰੀਅਰ ਏਸੀ ਵੈਂਟਸ, ਪੁਸ਼ ਬਟਨ ਸਟਾਰਟ/ਸਟਾਪ, ਸਟੀਅਰਿੰਗ ਮਾਊਂਟਡ ਕੰਟਰੋਲ, 6 ਏਅਰਬੈਗ, ESP, ਬ੍ਰੇਕ ਅਸਿਸਟ, ਸਾਰੀਆਂ ਸੀਟਾਂ ਲਈ ਰੀਮਾਈਂਡਰ ਦੇ ਨਾਲ ਤਿੰਨ-ਪੁਆਇੰਟ ਸੀਟ ਬੈਲਟ ਅਤੇ ਇਕ ਰਿਵਰਸ ਪਾਰਕਿੰਗ ਕੈਮਰਾ ਵਰਗੇ ਫੀਚਰਜ਼ ਦਿੱਤੇ ਗਏ ਹਨ।