ਗਲੈਕਸੀ A50 ਯੂਜ਼ਰਜ਼ ਲਈ ਚੰਗੀ ਖਬਰ, ਦੁਬਾਰਾ ਮਿਲ ਰਹੀ ਹੈ ਐਂਡਰਾਇਡ 10 ਅਪਡੇਟ

05/26/2020 12:23:20 PM

ਗੈਜੇਟ ਡੈਸਕ— ਭਾਰਤ 'ਚ ਸੈਮਸੰਗ ਗਲੈਕਸੀ ਏ50 ਸਮਾਰਟਫੋਨ ਦੀ ਵਰਤੋਂ ਕਰਨ ਵਾਲਿਆਂ ਲਈ ਚੰਗੀ ਖਬਰ ਹੈ। ਭਾਰਤ 'ਚ ਸੈਮਸੰਗ ਗਲੈਕਸੀ ਏ50 ਯੂਜ਼ਰਜ਼ ਨੂੰ ਦੁਬਾਰਾ ਮਾਰਚ 2020 ਸਕਿਓਰਿਟੀ ਪੈਚ ਅਤੇ ਵਨ ਯੂ.ਆਈ. 2 ਦੇ ਨਾਲ ਐਂਡਰਾਇਡ 10 ਅਪਡੇਟ ਮਿਲਣਦੀ ਸ਼ੁਰੂ ਹੋ ਗਈ ਹੈ। ਸੈਮਸੰਗ ਨੇ ਸਭ ਤੋਂ ਪਹਿਲਾਂ ਮਾਰਚ 'ਚ ਗਲੈਕਸੀ ਏ50 ਲਈ ਐਂਡਰਾਇਡ 10 ਅਪਡੇਟ ਜਾਰੀ ਕੀਤੀ ਸੀ ਪਰ ਸਾਫਟਵੇਅਰ 'ਚ ਖਾਮੀਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਰੋਲ ਆਊਟ ਰੋਕ ਦਿੱਤਾ ਗਿਆ। ਹੁਣ ਇਕ ਨਵੀਂ ਰਿਪੋਰਟ ਮੁਤਾਬਕ, ਐਂਡਰਾਇਡ 10 ਅਪਡੇਟ ਫਿਰ ਤੋਂ ਗਲੈਕਸੀ ਏ50 'ਚ ਜਾਰੀ ਕੀਤੀ ਜਾ ਰਹੀ ਹੈ। ਨਵੀਂ ਅਪਡੇਟ ਦੇ ਨਾਲ ਫੋਨ ਫਰਮਵੇਅਰ ਵਰਜ਼ਨ A505FDDU4BTC8 'ਤੇ ਅਪਡੇਟ ਹੋ ਜਾਵੇਗਾ। ਇਸ ਦੇ ਨਾਲ ਹੀ ਹੈਂਡਸੈੱਟ 'ਚ ਐਂਡਰਾਇਡ 10 ਦੇ ਫੀਚਰਜ਼ ਵੀ ਮਿਲਣਗੇ। 

PunjabKesari

ਸੈਮ ਮੋਬਾਇਲ ਦੀ ਇਕ ਰਿਪੋਰਟ ਮੁਤਾਬਕ, ਗਲੈਕਸੀ ਏ50 ਨੂੰ ਭਾਰਤ 'ਚ ਫਰਮਵੇਅਰ A505FDDU4BTC8 ਅਪਡੇਟ ਮਿਲ ਰਹੀ ਹੈ। ਇਸ ਦਾ ਸਾਈਜ਼ 1.7 ਜੀ.ਬੀ. ਹੈ। ਇਸ ਅਪਡੇਟ ਦੇ ਨਾਲ ਫੋਨ 'ਚ ਨਵੇਂ ਐਂਡਰਾਇਡ ਫੀਚਰਜ਼ ਵੀ ਆਏ ਹਨ। ਹੁਣ ਗਲੈਕਸੀ ਏ50 ਯੂਜ਼ਰਜ਼ ਡਾਰਕ ਮੋਡ, ਬਿਹਤਰ ਐਨੀਮੇਸ਼ਨ ਦੇ ਨਾਲ-ਨਾਲ ਵਨ ਯੂ.ਆਈ. 2 ਦੇ ਯੂਜ਼ਰ ਇੰਟਰਫੇਸ 'ਚ ਵੀ ਸੁਧਾਰ ਦੇਖ ਸਕਦੇ ਹਨ। ਫੋਨ 'ਚ ਐਪ ਆਈਕਨ ਅਤੇ ਸਿਸਟਮ ਕਲਰ ਪਹਿਲਾਂ ਨਾਲੋਂ ਬਿਹਤਰ ਹੋਏ ਹਨ। ਫੋਨ 'ਚ ਮਾਰਚ 2020 ਸਕਿਓਰਿਟੀ ਪੈਚ ਵੀ ਆ ਗਿਆ ਹੈ। ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਕੈਲਕੁਲੇਟਰ, ਸੈਮਸੰਗ ਇੰਟਰਨੈੱਟ, ਸੈਮਸੰਗ ਹੈਲਥ ਅਤੇ ਸੈਮਸੰਗ ਨੋਟਸ ਨੂੰ ਵੀ ਅਪਡੇਟ ਕਰਨਾ ਹੋਵੇਗਾ। 

ਦੱਸ ਦੇਈਏ ਕਿ ਭਾਰਤ 'ਚ ਗਲੈਕਸੀ ਏ50 ਯੂਜ਼ਰਜ਼ ਲਈ ਸਭ ਤੋਂ ਪਹਿਲਾਂ ਐਂਡਰਾਇਡ 10 ਅਪਡੇਟ ਫਰਵਰੀ 2020 ਸਕਿਓਰਿਟੀ ਪੈਚ ਨਾਲ ਜਾਰੀ ਕੀਤੀ ਗਈ ਸੀ ਪਰ ਜਿਨ੍ਹਾਂ ਯੂਜ਼ਰਜ਼ ਨੇ ਫੋਨ ਨੂੰ ਅਪਡੇਟ ਕੀਤਾ ਸੀ, ਉਨ੍ਹਾਂ ਨੂੰ ਵੀ ਬਗ ਫਿਕਸ ਦੇ ਨਾਲ ਹੁਣ 150 ਐੱਮ.ਬੀ. ਸਾਈਜ਼ ਦੀ ਅਪਡੇਟ ਮਿਲਣ ਦੀ ਖਬਰ ਹੈ। 

ਸੈਮਸੰਗ ਗਲੈਕਸੀ ਏ50 ਫਰਵਰੀ 2019 'ਚ ਐਂਡਰਾਇਡ 9 ਪਾਈ ਦੇ ਨਾਲ ਲਾਂਚ ਹੋਇਆ ਸੀ। ਫੋਨ 'ਚ ਆਕਟਾ-ਕੋਰ ਐਕਸੀਨਾਸ 9610 ਪ੍ਰੋਸੈਸਰ, 6 ਜੀ.ਬੀ. ਰੈਮ ਅਤੇ 64 ਜੀ.ਬੀ. ਇਨਬਿਲਟ ਸਟੋਰੇਜ ਹੈ।


Rakesh

Content Editor

Related News