ਰੀਅਲਮੀ ਦੇ ਇਨ੍ਹਾਂ ਸਮਾਰਟਫੋਨਜ਼ ਨੂੰ ਮਿਲਣ ਵਾਲੀ ਹੈ ਸਾਲ ਦੀ ਸਭ ਤੋਂ ਵੱਡੀ ਐਂਡਰਾਇਡ ਅਪਡੇਟ

02/01/2020 10:30:35 AM

ਗੈਜੇਟ ਡੈਸਕ– ਰੀਅਲਮੀ ਸਮਾਰਟਫੋਨ ਯੂਜ਼ਰਜ਼ ਲਈ ਚੰਗੀ ਖਬਰ ਹੈ। ਕੰਪਨੀ ਜਲਦ ਹੀ ਕੁਝ ਵੇਰੀਐਂਟਸ ਨੂੰ ਨਵੀਂ ਆਪਰੇਟਿੰਗ ਸਿਸਟਮ ਅਪਡੇਟ ਦੇਣ ਵਾਲੀ ਹੈ। ਰੀਅਲਮੀ ਦੇ ਸੀ.ਐੱਮ.ਓ. ਫ੍ਰੈਂਸਿਸ ਵਾਂਗ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਪ੍ਰੋ ਅਤੇ ਐਕਸ ਸੀਰੀਜ਼ ਨੂੰ ਇਸ ਸਾਲ ਦੋ ਵੱਡੀਆਂ ਐਂਡਰਾਇਡ ਅਪਡੇਟ ਮਿਲਣਗੀਆਂ। ਅਜਿਹੇ ’ਚ ਕਿਹਾ ਜਾ ਸਕਦਾ ਹੈ ਕਿ ਰੀਅਲਮੀ 2 ਪ੍ਰੋ, ਰੀਅਲਮੀ 3 ਪ੍ਰੋ, ਰੀਅਲਮੀ 5 ਪ੍ਰੋ, ਰੀਅਲਮੀ ਐਕਸ, ਰੀਅਲਮੀ ਐਕਸ 2, ਰੀਅਲਮੀ ਐਕਸ ਟੀ ਅਤੇ ਰੀਅਲਮੀ ਐਕਸ 2 ਪ੍ਰੋ ਨੂੰ ਐਂਡਰਾਇਡ 11 ਅਪਡੇਟ ਮਿਲਣੀ ਤੈਅ ਹੈ। 

ਰੀਅਲਮੀ ਐਕਸ ਨੂੰ ਜਲਦ ਮਿਲੇਗਾ ਨਵਾਂ ਆਪਰੇਟਿੰਗ ਸਿਸਟਮ
ਪਿਛਲੇ ਦਿਨੀਂ ਟਵਿਟਰ ’ਤੇ ਹੋਏ 'AskMadhav' ਸੈਸ਼ਲ ’ਚ ਰੀਅਲਮੀ ਯੂਜ਼ਰਜ਼ ਦੁਆਰਾ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦੇ ਹੋਏ ਵਾਂਗ ਨੇ ਕਿਹਾ ਕਿ ਐਕਸ ਸੀਰੀਜ਼ ਨੂੰ ਦੋ ਵੱਡੀਆਂ ਅਪਡੇਟਸ ਮਿਲਣਗੀਆਂ। ਰੀਅਲਮੀ ਐਕਸ ਇਸ ਸੀਰੀਜ਼ ਤਹਿਤ ਲਾਂਚ ਕੀਤਾ ਗਿਆ ਸਭ ਤੋਂ ਪਹਿਲਾਂ ਸਮਾਰਟਫੋਨ ਸੀ। ਇਸ ਤੋਂ ਬਾਅਦ ਕੰਪਨੀ ਨੇ ਰੀਅਲਮੀ ਐਕਸ 2, ਰੀਅਲਮੀ ਐਕਸ ਟੀ ਅਤੇ ਰੀਅਲਮੀ ਐਕਸ 2 ਪ੍ਰੋ ਨੂੰ ਲਾਂਚ ਕੀਤਾ ਸੀ। ਇਹ ਸਾਰੇ ਫੋਨ ਐਂਡਰਾਇਡ 9 ਪਾਈ ’ਤੇ ਬੇਸਡ ਕਸਟਮਾਈਜ਼ਡ ਯੂ.ਆਈ. ’ਤੇ ਕੰਮ ਕਰਦੇ ਹਨ। ਫਿਲਹਾਲ ਰੀਅਮਲੀ ਐਕਸ ਟੀ ਨੂੰ ਐਂਡਰਾਇਡ 10 ਅਪਡੇਟ ਮਿਲਣ ਲੱਗੀ ਹੈ ਅਤੇ ਰੀਅਲਮੀ ਐਕਸ ਨੂੰ ਇਹ ਅਗਲੇ ਮਹੀਨੇ ਮਿਲਣ ਦੀ ਉਮੀਦ ਹੈ। 

ਰੀਅਲਮੀ 3 ਪ੍ਰੋ ਨੂੰ ਮਿਲਣ ਲੱਗੀ ਐਂਡਰਾਇਡ 10
ਇਕ ਦੂਜੇ ਯੂਜ਼ਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਵਾਂਗ ਨੇ ਰੀਅਲਮੀ ਪ੍ਰੋ ਸੀਰੀਜ਼ ਦੇ ਸਮਾਰਟਫੋਨਜ਼ ਰੀਅਲਮੀ 2 ਪ੍ਰੋ, ਰੀਅਲਮੀ 3 ਪ੍ਰੋ ਅਤੇ ਰੀਅਲਮੀ 5 ਪ੍ਰੋ ਲਈ ਵੀ ਐਂਡਰਾਇਡ 11 ਅਪਡੇਟ ਕਨਫਰਮ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਅਪਡੇਟ ਮਿਲਣ ’ਚ ਕੋਈ ਫੋਨ ਮਿਸ ਨਾ ਹੋਵੇ ਰੀਅਲਮੀ 3 ਪ੍ਰੋ 10 ਅਪਡੇਟ ਮਿਲਣ ਲੱਗੀ ਹੈ ਅਤੇ ਰੀਅਲਮੀ 5 ਪ੍ਰੋ ਨੂੰ ਇਹ ਅਪਡੇਟ ਫਰਵਰੀ ’ਚ ਮਿਲ ਜਾਵੇਗੀ। 


Related News