ਨੋਕੀਆ ਨੇ ਲਾਂਚ ਕੀਤੇ 3 ਨਵੇਂ ਸਮਾਰਟਫੋਨਸ, ਜਾਣੋ ਕੀਮਤ

05/30/2020 1:35:35 AM

ਗੈਜੇਟ ਡੈਸਕ—ਸਮਾਰਟਫੋਨ ਨਿਰਮਾਤਾ ਕੰਪਨੀ ਐੱਚ.ਐੱਮ.ਡੀ. ਗਲੋਬਲ (HMD Global) ਨੇ Cricket Wireless ਨਾਲ ਮਿਲ ਕੇ c ਸੀਰੀਜ਼ ਦੇ ਲੇਟੈਸਟ ਡਿਵਾਈਸ Nokia C5 Endi, Nokia C2 Tava ਅਤੇ Nokia C2 Tennen ਨੂੰ ਅਮਰੀਕਾ 'ਚ ਲਾਂਚ ਕੀਤਾ ਹੈ। ਯੂਜ਼ਰਸ ਨੂੰ ਤਿੰਨਾਂ ਸਮਾਰਟਫੋਨਸ 'ਚ ਗੂਗਲ ਅਸਿਸਟੈਂਟ ਬਟਨ ਨਾਲ ਕਈ ਸਾਰੇ ਸ਼ਾਨਦਾਰ ਫੀਚਰਸ ਮਿਲਦੇ ਹਨ। ਇਸ ਤੋਂ ਇਲਾਵਾ ਤਿੰਨੋਂ ਲੇਟੈਸਟ ਸਮਾਰਟਫੋਨਸ ਨੂੰ ਐਂਡ੍ਰਾਇਡ ਵਨਪਲੱਸ ਪਲੇਟਫਾਰਮ ਦਾ ਸਪੋਰਟ ਦਿੱਤਾ ਗਿਆ ਹੈ। ਹਾਲਾਂਕਿ, ਕੰਪਨੀ ਨੇ ਅਜੇ ਤਕ ਇਨ੍ਹਾਂ ਤਿੰਨਾਂ ਸਮਾਰਟਫੋਨ ਦੀ ਭਾਰਤ ਸਮੇਤ ਹੋਰ ਦੇਸ਼ਾਂ 'ਚ ਲਾਂਚਿੰਗ ਨੂੰ ਲੈ ਕੇ ਆਧਿਕਾਰਿਤ ਜਾਣਕਾਰੀ ਸਾਂਝਾ ਨਹੀਂ ਕੀਤੀ ਹੈ।

PunjabKesari

ਕੀਮਤ
ਨੋਕੀਆ C5 Endi ਦੀ ਕੀਮਤ 169 ਡਾਲਰ (ਕਰੀਬ 12,700 ਰੁਪਏ), ਨੋਕੀਆ ਸੀ2 ਟਾਵਾ ਦੀ ਕੀਮਤ 108 ਡਾਲਰ (ਕਰੀਬ 8,300 ਰੁਪਏ) ਅਤੇ ਨੋਕੀਆ C2 Tennen ਦੀ ਕੀਮਤ 69 ਡਾਲਰ (ਕਰੀਬ 5,200 ਰੁਪਏ) ਰੱਖੀ ਹੈ। ਹਾਲਾਂਕਿ, ਅਜੇ ਤਕ ਨੋਕੀਆ ਦੇ ਤਿੰਨਾਂ ਸਮਾਰਟਫੋਨਸ ਦੀ ਵਿਕਰੀ ਦੀ ਜਾਣਕਾਰੀ ਨਹੀਂ ਮਿਲੀ ਹੈ।

PunjabKesari

Nokia C5 Endi ਦੇ ਸਪੈਸੀਫਿਕੇਸ਼ਨਸ
ਨੋਕੀਆ C5 Endi  ਸਮਾਰਟਫੋਨ 'ਚ 6.5 ਇੰਚ ਦੀ ਐÎਚ.ਡੀ. ਪਲੱਸ ਡਿਸਪਲੇਅ ਹੈ। ਨਾਲ ਹੀ ਇਸ ਸਮਾਰਟਫੋਨ 'ਚ ਮੀਡੀਆਟੇਕ ਹੀਲੀਓ ਪੀ22 ਚਿਪਸੈਟ ਨਾਲ 3ਜੀ.ਬੀ. ਰੈਮ ਅਤੇ 32ਜੀ.ਬੀ. ਸਟੋਰੇਜ਼ ਦਾ ਸਪੋਰਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਇਸ ਸਮਾਰਟਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਮਿਲਿਆ ਹੈ, ਜਿਸ 'ਚ 13 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 5 ਮੈਗਾਪਿਕਸਲ ਦਾ ਅਲਟਰਾ-ਵਾਇਡ ਐਂਗਲ ਅਤੇ ਡੈਪਥ ਸੈਂਸਰ ਮੌਜੂਦ ਹੈ। ਦੂਜੇ ਪਾਸੇ ਇਸ ਸਮਾਰਟਫੋਨ ਦੇ ਫਰੰਟ 'ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਉੱਥੇ, ਇਸ ਸਮਾਰਟਫੋਨ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

PunjabKesari

Nokia C2 Tava ਅਤੇ C2 Tennen ਦੇ ਸਪੈਸੀਫਿਕੇਸ਼ਨ
ਕੰਪਨੀ ਨੇ ਦੋਵਾਂ ਸਮਾਰਟਫੋਨਸ 'ਚ  5.45 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਹੈ। ਨਾਲ ਹੀ ਦੋਵਾਂ 'ਚ ਮੀਡੀਆਟੇਕ ਐੱਮ.ਟੀ.6 761 ਪ੍ਰੋਸੈਸਰ ਨਾਲ 2ਜੀ.ਬੀ. ਰੈਮ ਦੀ ਸਪੋਰਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਦੋਵਾਂ ਸਮਾਰਟਫੋਨਸ 'ਚ 16ਜੀ.ਬੀ. ਸਟੋਰੇਜ਼ ਅਤੇ 32ਜੀ.ਬੀ. ਸਟੋਰੇਜ਼ ਆਪਸ਼ਨ ਮਿਲਿਆ ਹੈ। ਉੱਥੇ, ਦੂਜੇ ਪਾਸੇ ਕੰਪਨੀ ਨੇ ਦੋਵਾਂ ਸਮਾਰਟਫੋਨਸ 'ਚ 8 ਮੈਗਾਪਿਕਸਲ+2 ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਹੈ। ਦੋਵਾਂ ਸਮਾਰਟਫੋਨਸ ਨੂੰ ਪਾਵਰ ਦੇਣ ਲਈ 3,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਦੋਵਾਂ ਡਿਵਾਈਸ 'ਚ ਵਾਈ-ਫਾਈ, ਜੀ.ਪੀ.ਐੱਸ., ਬਲੂਟੁੱਥ ਅਤੇ ਯੂ.ਐੱਸ.ਬੀ. ਪੋਰਟ ਵਰਗੇ ਫੀਚਰਸ ਮਿਲੇ ਹਨ। ਹਾਲਾਂਕਿ, ਇਨ੍ਹਾਂ ਦੋਵਾਂ ਸਮਾਰਟਫੋਨਸ 'ਚ ਸਿਰਫ ਕਲਰ ਦਾ ਫਰਕ ਹੈ।

PunjabKesari


Karan Kumar

Content Editor

Related News