ਸ਼ਾਓਮੀ ਦੇ ਇਸ ਫੋਨ ਨੂੰ ਮਿਲੀ ਨਵੀਂ MIUI 11 ਅਪਲੇਡ, ਬਿਹਤਰ ਹੋਵੇਗੀ ਕੈਮਰਾ ਤੇ ਬੈਟਰੀ ਪਰਫਾਰਮੈਂਸ

Wednesday, Mar 04, 2020 - 11:59 AM (IST)

ਸ਼ਾਓਮੀ ਦੇ ਇਸ ਫੋਨ ਨੂੰ ਮਿਲੀ ਨਵੀਂ MIUI 11 ਅਪਲੇਡ, ਬਿਹਤਰ ਹੋਵੇਗੀ ਕੈਮਰਾ ਤੇ ਬੈਟਰੀ ਪਰਫਾਰਮੈਂਸ

ਗੈਜੇਟ ਡੈਸਕ– ਸ਼ਾਓਮੀ ਨੇ ਮੰਗਲਵਾਰ ਨੂੰ ਰੈੱਡਮੀ 8 ਸਮਾਰਟਫੋਨ ਲਈਨਵੀਂ MIUI 11 ਅਪਡੇਟ ਜਾਰੀ ਕਰਨ ਦੀ ਜਾਣਕਾਰੀ ਦਿੱਤੀ ਹੈ। ਇਸ ਅਪਡੇਟ ਰਾਹੀਂ ਸਮਾਰਟਫੋਨ ਦੀ ਬੈਟਰੀ ਅਤੇ ਕੈਮਰਾ ਪਰਫਾਰਮੈਂਸ ’ਚ ਸੁਧਾਰ ਹੋਵੇਗਾ। ਇਹ ਅਪਡੇਟ ਭਾਰਤੀ ਗਾਹਕਾਂ ਲਈ ਹੁਣ ਉਪਲੱਬਧ ਹੋ ਗਈ ਹੈ। ਅਪਡੇਟ ਓਵਰ-ਦਿ-ਏਅਰ ਰਿਲੀਜ਼ ਕੀਤੀ ਗਈ ਹੈ। ਇਸ ਨੂੰ ਹਰ ਰੈੱਡਮੀ 8 ਡਿਵਾਈਸ ਤਕ ਪਹੁੰਚਣ ’ਚ ਥੋੜ੍ਹਾ ਸਮਾਂ ਲੱਗੇਗਾ। ਬਾਕੀ ਅਪਡੇਟ ਦੀ ਤਰ੍ਹਾਂ ਸ਼ਾਓਮੀ ਦੁਆਰਾ ਇਸ ਨੂੰ ਵੀ ਫੇਜ਼ ’ਚ ਰਿਲੀਜ਼ ਕੀਤਾ ਜਾਵੇਗਾ। ਕੰਪਨੀ ਨੇ ਨਵੇਂ MIUI 11 Global Stable ROM V11.0.7.0 ਦੇ ਰੋਲ ਆਟ ਦੀ ਜਾਣਕਾਰੀ ਟਵਿਟਰ ’ਤੇ ਦਿੱਤੀ ਹੈ। ਮੀ.ਯੂ.ਆਈ. ਟੀਮ ਨੇ ਟਵਿਟਰ ’ਤੇ ਐਲਾਨ ਕੀਤਾ ਹੈ ਕਿ ਸ਼ਾਓਮੀ ਦੇ ਫੈਨਜ਼ ਲਈ ਇਹ ਅਪਡੇਟ ਪਰਫਾਰਮੈਂਸ ਚੈਂਪੀਅਨ ਨੂੰ ਹੋਰ ਵੀ ਬੈਟਰੀ ਕੈਮਰਾ ਐਕਸ਼ਨ ਲਈ ਤਿਆਰ ਕਰਦੀ ਹੈ। 

ਕੰਪਨੀ ਨੇ ਸਿਰਫ ਇੰਨਾ ਦੱਸਿਆ ਹੈ ਕਿ ਇਹ ਅਪਡੇਟ ਬੈਟਰੀ ਅਤੇ ਕੈਮਰਾ ਪਰਫਾਰਮੈਂਸ ’ਚ ਸੁਧਾਰ ਕਰਦੀ ਹੈ। ਇਸ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ। ਅਪਡੇਟ ਦੇ ਸਾਈਜ਼ ਬਾਰੇ ਵੀ ਨਹੀਂ ਪਤਾ ਲੱਗਾ। ਕੰਪਨੀ ਨੇ ਬੀਤੇ ਮਹੀਨੇ ਹੀ ਕੁਝ ਯੂਜ਼ਰਜ਼ ਲਈ ਇਸ ਅਪਡੇਟ ਨੂੰ ਰਿਲੀਜ਼ ਕੀਤਾ ਸੀ। ਹੁਣ ਹਰ ਰੈੱਡਮੀ 8 ਯੂਜ਼ਰਜ਼ ਲਈ ਉਪਲੱਬਧ ਕਰਵਾ ਦਿੱਤਾ ਗਿਆ ਹੈ। ਜੇਕਰ ਤੁਹਾਨੂੰ ਆਪਣੇ ਰੈੱਡਮੀ 8 ਹੈਂਡਸੈੱਟ ’ਚ ਇਹ ਅਪਡੇਟ ਨਹੀਂ ਮਿਲੀ ਤਾਂ ਆਉਣ ਵਾਲੇ ਦਿਨਾਂ ’ਚ ਅਪਡੇਟ ਮਿਲਣ ਦੀ ਉਮੀਦ ਕਰ ਸਕਦ ਹੋ। ਬਾਈਕ ਓਵਰ-ਦਿ-ਏਅਰ ਅਪਡੇਟ ਦੀ ਤਰ੍ਹਾਂ ਤੁਹਾਨੂੰ ਆਪਣੇ ਹੀ ਅਪਡੇਟ ਦਾ ਨੋਟੀਫਿਕੇਸ਼ਨ ਫੋਨ ’ਤੇ ਮਿਲ ਜਾਣਾ ਚਾਹੀਦਾ ਹੈ। ਤੁਸੀਂ ਚਾਹੋ ਤਾਂ Settings > About phone > Download updates ’ਚ ਜਾ ਕੇ ਇਸ ਦੀ ਜਾਂਚ ਮੈਨੁਅਲੀ ਕਰ ਸਕਦੇ ਹੋ। 


Related News