ਸੈਮਸੰਗ ਦੇ ਇਨ੍ਹਾਂ ਫੋਨਜ਼ ਨੂੰ ਮਿਲੀ ਐਂਡਰਾਇਡ 10 ਅਪਡੇਟ, ਡਾਰਕ ਮੋਡ ਸਮੇਤ ਮਿਲੇ ਨਵੇਂ ਫੀਚਰਜ਼

03/17/2020 11:28:19 AM

ਗੈਜੇਟ ਡੈਸਕ– ਸਾਊਥ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਆਪਣੇ ਤਿੰਨ ਹੋਰ ਸਮਾਰਟਫੋਨਜ਼ ਲਈ ਐਂਡਰਾਇਡ 10 ਦੀ ਅਪਡੇਟ ਜਾਰੀ ਕਰ ਦਿੱਤੀ ਹੈ। ਜਿਨ੍ਹਾਂ ਸੈਮਸੰਗ ਸਮਾਰਟਫੋਨਜ਼ ਲਈ ਅਪਡੇਟ ਜਾਰੀ ਕੀਤੀ ਗਈ ਹੈ ਉਨ੍ਹਾਂ ’ਚ ਗਲੈਕਸੀ ਏ6 (2018), ਗਲੈਕਸੀ ਏ7 (2018) ਅਤੇ ਗਲੈਕਸੀ ਏ80 ਸ਼ਾਮਲ ਹਨ। ਐਂਡਰਾਇਡ 10 ਅਪਡੇਟ ਆਉਣ ਤੋਂ ਬਾਅਦ ਸਮਾਰਟਫੋਨਜ਼ ਦਾ ਕਸਟਮ One UI 2 ਅਪਗ੍ਰੇਡ ਹੋ ਜਾਵੇਗਾ। ਗਲੈਕਸੀ ਏ7 (2018) ਲਈ ਜੋ ਅਪਡੇਟ ਮਿਲੀ ਹੈ ਉਹ ਭਾਰਤ ’ਚ ਜਾਰੀ ਕੀਤੀ ਗਈ ਹੈ, ਉਥੇ ਹੀ ਗਲੈਕਸੀ ਏ6 (2018) ਅਤੇ ਗਲੈਕਸੀ ਏ80 ਦੀ ਐਂਡਰਾਇਡ ਅਪਡੇਟ ਫਿਲਹਾਲ ਫਰਾਂਸ ’ਚ ਜਾਰੀ ਕੀਤੀ ਗਈ ਹੈ। 

ਡਾਰਕ ਮੋਡ ਸਮੇਤ ਕਈ ਨਵੇਂ ਫੀਚਰਜ਼
ਸੈਮਸੰਗ ਗਲੈਕਸੀ ਏ7 (2018) ਲਈ ਜੋ ਐਂਡਰਾਇਡ 10 ਅਪਡੇਟ ਜਾਰੀ ਕੀਤੀ ਗਈ ਹੈ ਉਸ ਦਾ ਵਰਜ਼ਨ ਨੰਬਰ A750FXXU4CTBC ਹੈ ਅਤੇ ਇਸ ਦਾ ਸਾਈਜ਼ 1.3 ਜੀ.ਬੀ. ਹੈ। ਐਂਡਰਾਇਡ 10 ਆਉਣ ਤੋਂ ਬਾਅਦ ਸਮਾਰਟਫੋਨ ’ਚ ਡਾਰਕ ਮੋਡ, ਨੈਵੀਗੇਸ਼ਨ ਗੈਸਚਰਜ਼ ਅਤੇ ਨਵੇਂ ਯੂਜ਼ਰ ਇੰਟਰਫੇਸ ਤੋਂ ਇਲਾਵਾ ਕਈ ਹੋਰ ਫੀਚਰਜ਼ ਵੀ ਮਿਲਣਗੇ। 

ਸੈਮਸੰਗ ਗਲੈਕਸੀ ਏ6 (2018) ਦੀ ਐਂਡਰਾਇਡ 10 ਅਪਡੇਟ ਦਾ ਵਰਜ਼ਨ ਨੰਬਰ A600FNXXU5CTB9 ਹੈ। ਇਸ ਫੋਨ ’ਚ ਵੀ ਗਲੈਕਸੀ ਏ7 (2018) ਵਰਗੇ ਹੀ ਨਵੇਂ ਫੀਚਰਜ਼ ਮਿਲ ਸਕਦੇ ਹਨ। ਗੱਲ ਕਰੀਏ ਸੈਮਸੰਗ ਗਲੈਕਸੀ ਏ80 ਦੀ ਤਾਂ ਉਸ ਦੇ ਐਂਡਰਾਇਡ 10 ਅਪਡੇਟ ਦਾ ਵਰਜ਼ਨ ਨੰਬਰ A805FXXU4BTC3 ਹੈ। ਇਸ ਫੋਨ ’ਚ ਵੀ ਡਾਰਕ ਮੋਡ, ਨਵਾਂ ਯੂਜ਼ਰ ਇੰਟਰਫੇਸ, ਨਵੇਂ ਨੈਵੀਗੇਸ਼ਨ ਗੈਸਚਰਜ਼ ਅਤੇ ਡਿਜੀਟਲ well-being ਵਰਗੇ ਫੀਚਰਜ਼ ਮਿਲਣਗੇ। ਇਸ ਅਪਡੇਟ ’ਚ ਸਕਰੀਨ ਰਿਕਾਰਡਿੰਗ ਦਾ ਫੀਚਰ ਸ਼ਾਮਲ ਨਹੀਂ ਕੀਤਾ ਗਿਆ। 


Related News