ਟ੍ਰੇਨ ’ਚ ਸਫਰ ਕਰਨ ਵਾਲੇ ਮੁਸਾਫਰਾਂ ਨੂੰ ਅਰੋਗਿਆ ਸੇਤੂ ਐਪ ਨਾਲ ਮਿਲੇਗਾ ਇਹ ਲਾਭ

05/12/2020 5:19:35 PM

ਗੈਜੇਟ ਡੈਸਕ :  ਦੇਸ਼ ਦੇ ਕੁਝ ਇਲਾਕਿਆਂ ’ਚ 12 ਮਈ ਤੋਂ 15 ਟ੍ਰੇਨਾਂ ਨੂੰ ਮੁੜ ਸ਼ੁਰੂ ਕੀਤਾ ਗਿਆ ਹੈ। ਇਨ੍ਹਾਂ ਟ੍ਰੇਨਾਂ ’ਚ ਤੁਸੀਂ ਆਨਲਾਈਨ ਕੰਫਰਮ ਟਿਕਟ ਹੋਣ ’ਤੇ ਹੀ ਯਾਤਰਾ ਕਰ ਸਕੋਗੇ। ਅੱਜ 12 ਮਈ ਨੂੰ ਰੇਲਵੇ ਨੇ ਆਦੇਸ਼ ਦਿੰਦੇ ਹੋਏ ਕਿਹਾ ਹੈ ਕਿ ਸਫਰ ਕਰਨ ਵਾਲੇ ਸਾਰਿਆਂ ਮੁਸਾਫਰਾਂ ਲਈ ਅਰੋਗਿਆ ਸੇਤੂ ਐਪ ਡਾਊਨਲੋਡ ਕਰਨੀ ਲਾਜ਼ਮੀ ਹੈ। ਰੇਲ ਮੰਤਰਾਲੇ ਨੇ ਟਵੀਟ ਕਰਕੇ ਕਿਹਾ ਕਿ ਜਿਨ੍ਹਾਂ ਦੇ ਫੋਨ ’ਚ ਅਰੋਗਿਆ ਸੇਤੂ ਐਪ ਨਹੀਂ ਹੋਵੋਗੀ, ਉਨ੍ਹਾਂ ਨੂੰ ਸਟੇਸ਼ਨ ’ਤੇ ਹੀ ਐਪ ਨੂੰ ਡਾਊਨਲੋਡ ਕਰਨੀ ਹੋਵੇਗੀ ਅਤੇ ਉਸ ਤੋਂ ਬਾਅਦ ਹੀ ਟ੍ਰੇਨ ’ਚ ਚੜ੍ਹਣ ਦਿੱਤਾ ਜਾਵੇਗਾ।PunjabKesari

ਜਰੂਰੀ ਹੈ ਅਰੋਗਿਆ ਸੇਤੂ ਐਪ ਨੂੰ ਡਾਊਨਲੋਡ ਕਰਨਾ
ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ’ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ Aarogya Setu ਐਪ ਦਾ ਇਸਤੇਮਾਲ ਕਰਨਾ ਲਾਜ਼ਮੀ ਕੀਤਾ ਸੀ। ਸਾਰੀਆਂ ਆਰਗਨਾਇਜੇਸ਼ਨ ਦੇ ਮੁਖੀਆਂ ਨੂੰ ਇਸ ਆਦੇਸ਼ ਦਾ 100 ਫੀਸਦੀ ਪਾਲਣ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰੰਤਰਾਲੇ ਨੇ ਇਹ ਵੀ ਕਿਹਾ ਕਿ ਕੋਵਿਡ-19 ਕੰਟੇਨਮੈਂਟ ਜੋਨ ’ਚ ਰਹਿ ਰਹੇ ਲੋਕਾਂ ਲਈ ਵੀ ਅਰੋਗਿਆ ਸੇਤੂ ਮੋਬਾਇਲ ਐਪ ਦੀ ਵਰਤੋਂ ਕਰਨੀ ਜ਼ਰੂਰੀ ਹੈ। ਦੇਸ਼ ’ਚ ਅਜੇ ਤਕ ਲਗਭਗ 9 ਕਰੋੜ ਲੋਕਾਂ ਨੇ ਇਸ ਐਪ ਨੂੰ ਡਾਊਨਲੋਡ ਕੀਤੀ ਹੈ।PunjabKesari

ਤੁਹਾਨੂੰ ਦੱਸ ਦੇਈਏ ਕਿ ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਅਰੋਗਿਆ ਸੇਤੂ ਐਪ ਨੂੰ ਐਂਡਰਾਇਡ ਅਤੇ ਆਈ. ਓ. ਐੱਸ. ਪਲੇਟਫਾਰਮ ਲਈ ਲਾਂਚ ਕੀਤੀ ਸੀ। ਆਈਏ ਜਾਣਦੇ ਹਾਂ ਕਿਵੇਂ ਇਹ ਐਪ ਕੋਰੋਨਾ ਵਾਇਰਸ ਸੰਕਰਮਣ ਨੂੰ ਫੈਲਣ ਤੋਂ ਰੋਕਣ ’ਚ ਸਰਕਾਰ ਅਤੇ ਜਨਤਾ ਦੀ ਮਦਦ ਕਰ ਰਹੀ ਹੈ।

ਲੁਕੇਸ਼ਨ ਨਾਲ ਜੁੜੀ ਜਾਣਕਾਰੀ ਨੂੰ ਕਰੇਗੀ ਐਕਸੈਸ
ਇਹ ਇਕ ਕੋਰੋਨਾ ਵਾਇਰਸ ਟਰੈਕਿੰਗ ਐਪ ਹੈ ਜਿਸ ’ਚ ਲੋਕੇਸ਼ਨ ਡਾਟਾ ਅਤੇ ਬਲੂਟੁੱਥ ਦੇ ਰਾਹੀਂ ਯੂਜ਼ਰ ਨੂੰ ਇਹ ਦੱਸਿਆ ਜਾਂਦਾ ਹੈ ਕਿ ਉਹ ਕੋਰੋਨਾ ਵਾਇਰਸ ਨਾਲ ਸੰਕਰਮਣ ਕਿਸੇ ਵਿਅਕਤੀ ਦੇ ਸੰਪਰਕ ’ਚ 6 ਫੁੱਟ ਦੇ ਦਾਇਰੇ ’ਚ ਆਇਆ ਹੈ ਜਾਂ ਨਹੀਂ। ਇਹ ਜਾਣਕਾਰੀ ਤੁਹਾਡੇ ਤਕ ਪਹੁੰਚਾਉਣ ਲਈ ਇਹ ਐਪ ਕੋਰੋਨਾ ਵਾਇਰਸ ਤੋਂ ਪੀੜਿਤ ਲੋਕਾਂ ਦੇ ਡਾਟਾਬੇਸ ਨੂੰ ਚੈੱਕ ਕਰਦੀ ਹੈ।

ਡਾਟਾ ਸੇਫਟੀ ਦਾ ਵੀ ਰੱਖਿਆ ਗਿਆ ਖਿਆਲ
ਕੋਰੋਨਾ ਵਾਇਰਸ ਟੈਸਟ ਜੇਕਰ ਕਿਸੇ ਵਿਅਕਤੀ ਦਾ ਪਾਜ਼ੀਟਿਵ ਆਇਆ ਹੈ ਅਤੇ ਤੁਸੀਂ ਉਸ ਦੇ ਸੰਪਰਕ ’ਚ ਆਏ ਹੋ ਤਾਂ ਇਹ ਤੁਹਾਡੇ ਡਾਟਾ ਨੂੰ ਸਰਕਾਰ ਦੇ ਨਾਲ ਸ਼ੇਅਰ ਕਰਦੀ ਹੈ, ਤਾਂ ਕਿ ਸਥਾਪਤ ਵਿਅਕਤੀ ਦਾ ਛੇਤੀ-ਤੋਂ-ਛੇਤੀ ਇਲਾਜ ਸ਼ੁਰੂ ਹੋ ਸਕੇ। ਇਸ ਐਪ ’ਚ ਯੂਜ਼ਰ ਦੀ ਪ੍ਰਾਇਵੇਸੀ ਦਾ ਪੂਰਾ ਧਿਆਨ ਰੱਖਿਆ ਗਿਆ ਹੈ ਅਤੇ ਇਸ ਲਈ ਡਾਟਾ ਨੂੰ ਕਿਸੇ ਥਰਡ ਪਾਰਟੀ ਐਪ ਦੇ ਨਾਲ ਸ਼ੇਅਰ ਨਹੀਂ ਕੀਤਾ ਗਿਆ ਹੈ।

ਹੋਰ ਕਈ ਫੀਚਰਸ ਤੋਂ ਵੀ ਭਰਪੂਰ ਹੈ ਇਹ ਐਪ
ਅਰੋਗਿਆ ਸੇਤੂ ਐਪ ’ਚ ਹੋਰ ਵੀ ਕਈ ਫੀਚਰਸ ਦਿੱਤੇ ਗਏ ਹਨ। ਇਸ ਐਪ ’ਚ ਚੈਟਬਾਟ ਦੀ ਮਦਦ ਨਾਲ ਤੁਸੀਂ ਕੋਰੋਨਾ ਵਾਇਰਸ ਦੇ ਲੱਛਣ ਨੂੰ ਪਹਿਚਾਣ ਸੱਕਦੇ ਹੋ। ਇਸ ਤੋਂ ਇਲਾਵਾ ਇਹ ਐਪ ਹੈਲਥ ਮਿਨੀਸਟਰੀ ਦੇ ਅਪਡੇਟਸ ਅਤੇ ਭਾਰਤ ਦੇ ਹਰ ਰਾਜਾਂ ਦੇ ਕੋਰੋਨਾ ਵਾਇਰਸ ਹੈਲਪ ਲਾਈਨ ਨੰਬਰ ਦੀ ਲਿਸਟ ਵੀ ਸ਼ੋਅ ਕਰਦੀ ਹੈ, ਜਿਸ ਦੇ ਨਾਲ ਤੁਹਾਨੂੰ ਕਾਫ਼ੀ ਸਹੂਲਤ ਰਹੇਗੀ।


Davinder Singh

Content Editor

Related News